ਬਿੱਗ ਬੌਸ 17 (Bigg Boss 17) ਦੇ ਜੇਤੂ ਮੁਨੱਵਰ ਫਾਰੂਕੀ (munawar faruqui) ਇੱਕ ਵਾਰ ਮੁੜ ਤੋਂ ਵਿਵਾਦਾਂ ‘ਚ ਘਿਰਦੇ ਹੋਏ ਨਜ਼ਰ ਆ ਰਹੇ ਹਨ । ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਤੇਰਾਂ ਹੋਰ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਹੈ। ਮੀਡੀਆ ਰਿਪੋਟਾਂ ਦੇ ਮੁਤਾਬਕ ਇਨ੍ਹਾਂ ਸਭ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਪੁੱਛਗਿੱਛ ਦੇ ਮਗਰੋਂ ਛੱਡ ਦਿੱਤਾ ਗਿਆ ਹੈ ਪਰ ਮੁਨੱਵਰ ਦੇ ਵੱਲੋਂ ਇਸ ਸਬੰਧ ‘ਚ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਨੱਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਹੋਰ ਪੜ੍ਹੋ : ਸੁਨੰਦਾ ਸ਼ਰਮਾ ਪਿੰਡ ਦੀ ਇਸ ਬੀਬੀ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਵੇਖੋ ਵੀਡੀਓ
ਪੁਲਿਸ ਦੀ ਮੰਨੀਏ ਤਾਂ ਸਿਟੀ ਫੋਰਟ ਏਰੀਆ ‘ਚ ਹੁੱਕਾ ਪਾਰਲਰ ਨਜਾਇਜ਼ ਤਰੀਕੇ ਦੇ ਨਾਲ ਚਲਾਇਆ ਜਾ ਰਿਹਾ ਸੀ। ਜਾਣਕਾਰੀ ਮਿਲਣ ‘ਤੇ ਪੁਲਿਸ ਨੇ ਇਸ ਹੁੱਕਾ ਬਾਰ ‘ਚ ਛਾਪੇਮਾਰੀ ਕੀਤੀ । ਛਾਪੇਮਾਰੀ ਦੀ ਇਸ ਕਾਰਵਾਈ ਦੇ ਦੌਰਾਨ ੪੪੦੦ ਨਕਦ ਅਤੇ ੧੩੫੦੦ ਦੀ ਕੀਮਤ ਦੇ ਹੁੱਕ ਪੌਟ ਜ਼ਬਤ ਕੀਤੇ ਗਏ ਹਨ ।
ਪੁਲਿਸ ਦੇ ਵੱਲੋਂ ਹਾਲੇ ਵੀ ਉਸ ਜਗ੍ਹਾ ਦੀ ਤਲਾਸ਼ੀ ਕੀਤੀ ਜਾ ਰਹੀ ਹੈ।ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਸੀ ਕਿ ਪਾਰਲਰ ‘ਚ ਤੰਬਾਕੂ ਪ੍ਰੋਡਕਟਸ ਦੇ ਨਾਲ ਨਿਕੋਟਿਨ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ।
ਰੇਡ ਦੀ ਕਾਰਵਾਈ ‘ਚ ਸ਼ਾਮਿਲ ਹੋਏ ਇੱਕ ਅਧਿਕਾਰੀ ਮੁਤਾਬਕ ‘ਸਾਡੀ ਟੀਮ ਨੂੰ ਹੁੱਕਾ ਦੇ ਨਾਮ ‘ਤੇ ਤੰਬਾਕੂ ਦੇ ਇਸਤੇਮਾਲ ਹੋਣ ਦੀ ਜਾਣਕਾਰੀ ਮਿਲੀ ਸੀ ।
Big Boss 17 winner Munawar Faruqui and 13 others were detained and a case has been registered against them in a hookah bar raid in the Fort area last night. All accused were released after questioning: Mumbai Police
ਜਿਸ ਤੋਂ ਬਾਅਦ ਮੁੰਬਈ ਦੇ ਹੁੱਕਾ ਬਾਰ ‘ਚ ਛਾਪਾ ਮਾਰਿਆ ਗਿਆ ਸੀ।ਫੜ੍ਹੇ ਗਏ ਲੋਕਾਂ ‘ਚ ਮੁਨੱਵਰ ਫਾਰੂਕੀ ਵੀ ਸ਼ਾਮਿਲ ਸੀ’। ਮੁੰਬਈ ਪੁਲਿਸ ਦੇ ਵੱਲੋਂ ਜਾਰੀ ਬਿਆਨ ‘ਚ ਫੋਰਟ ਇਲਾਕੇ ਦੇ ਹੁੱਕਾ ਪਾਰਲਰ ‘ਚ ਰੇਡ ਦੌਰਾਨ ਹਿਰਾਸਤ ‘ਚ ਲਏ ਗਏ ਬਿੱਗ ਬੌਸ ੧੩ ਦੇ ਜੇਤੂ ਮੁਨੱਵਰ ਫਾਰੂਕੀ ਅਤੇ ਤੇਰਾਂ ਹੋਰਨਾਂ ਨੂੰ ਪੁੱਛਗਿੱਛ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਹੈ।