ਬਿੱਗ ਬੌਸ ਜਿੱਤਣ ਤੋਂ ਬਾਅਦ ਮੁਨੱਵਰ ਫਾਰੂਕੀ ਨੇ ਬੇਟੇ ਨਾਲ ਮਨਾਇਆ ਆਪਣਾ ਜਨਮਦਿਨ, ਵੀਡੀਓ ਹੋਈ ਵਾਇਰਲ

By  Pushp Raj February 1st 2024 01:57 PM

Munawar Faruqui with his son:  ਮਸ਼ਹੂਰ ਸਟੈਂਡਅਪ ਕਾਮੇਡੀਅਨ ਮੁਨੱਵਰ ਫਾਰੂਕੀ ਹਾਲ ਹੀ ਵਿੱਚ ਬਿੱਗ ਬੌਸ ਦਾ ਸੀਜ਼ਨ 17 (Bigg Boss 17) ਜਿੱਤ ਕੇ ਵਿਨਰ ਬਣ ਚੁੱਕੇ ਹਨ। ਮੁਨੱਵਰ ਫਾਰੂਕੀ (Munawar Faruqui)  ਨੇ ਇਹ ਟਰਾਫੀ ਆਪਣੇ ਜਨਮਦਿਨ ਵਾਲੇ ਦਿਨ ਹੀ ਜਿੱਤੀ ਸੀ , ਹਾਲ ਹੀ ਵਿੱਚ ਮੁਨੱਵਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਆਪਣੇ ਬੇਟੇ ਨਾਲ ਨਜ਼ਰ ਆ ਰਹੇ ਹਨ। 

ਮੁਨੱਵਰ ਫਾਰੂਕੀ ਬਣੇ ਬਿੱਗ ਬੌਸ 17 ਦੇ ਵਿਨਰ 

View this post on Instagram

A post shared by Munawar Faruqui (@munawar.faruqui)

 

ਦੱਸ ਦਈਏ ਕਿ ਬਿੱਗ ਬੌਸ ਦੇ ਫਿਨਾਲੇ (Bigg Boss Finale) ਵਾਲੇ ਦਿਨ ਵੀ ਮੁਨੱਵਰ ਦਾ ਜਨਮਦਿਨ ਸੀ। ਅਜਿਹੇ 'ਚ ਸ਼ੋਅ ਜਿੱਤਣ ਤੋਂ ਬਾਅਦ ਮੁਨੱਵਰ ਸਭ ਤੋਂ ਪਹਿਲਾਂ ਬਾਹਰ ਆਏ ਅਤੇ ਆਪਣੇ ਬੇਟੇ ਨੂੰ ਮਿਲੇ। ਹੁਣ ਇਸ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।


ਮੁਨੱਵਰ ਫਾਰੂਕੀ ਬੀਬੀ ਹਾਊਸ ਤੋਂ ਬਾਹਰ ਆਉਣ ਮਗਰੋਂ ਲਗਾਤਾਰ ਸੁਰਖੀਆਂ ਵਿੱਚ ਹਨ। ਅਜਿਹੇ 'ਚ ਟਰਾਫੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ  ਨਾਲ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਮੁਨੱਵਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਕੇਕ ਕੱਟ ਰਹੇ ਹਨ। ਕਲਿੱਪ 'ਚ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਬੇਟਾ ਵੀ ਨਜ਼ਰ ਆ ਰਿਹਾ ਹੈ।


ਵੀਡੀਓ ਦੇ ਕੈਪਸ਼ਨ 'ਚ ਬੇਟੇ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਹੋਏ। ਇਕ ਹੋਰ ਯੂਜ਼ਰ ਨੇ ਕਿਹਾ ਕਿ ਮੁਨੱਵਰ ਨੇ ਇੰਨੀ ਛੋਟੀ ਉਮਰ 'ਚ ਬਹੁਤ ਕੁਝ ਹਾਸਲ ਕੀਤਾ ਹੈ। ਪਿਤਾ ਦੀ ਇਸ ਪ੍ਰਾਪਤੀ ਨੂੰ ਦੇਖ ਕੇ ਉਸ ਦੇ ਪੁੱਤਰ ਨੂੰ ਵੀ ਮਾਣ ਹੋਣਾ ਚਾਹੀਦਾ ਹੈ।

View this post on Instagram

A post shared by ???????????????????????????? ???????????????????????????? (@munawarfaruquiiii)

 

ਹੋਰ ਪੜ੍ਹੋ: ਬਿੱਗ ਬੌਸ 11 ਦੇ ਮੁਕਾਬਲੇਬਾਜ਼ ਨੇ ਦੋਸਤ 'ਤੇ ਲਗਾਇਆ ਜ਼ਬਰ ਜਨਾਹ ਦਾ ਦੋਸ਼, ਦਿੱਲੀ 'ਚ FIR ਦਰਜ


 ਕੁਝ ਹੀ ਸਮੇਂ ਵਿੱਚ ਇਹ ਕਲਿੱਪ ਵਾਇਰਲ ਹੋਣ ਲੱਗੀ ਅਤੇ ਲੋਕਾਂ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਕਰਨੀ ਸ਼ੁਰੂ ਕਰ ਦਿੱਤੀ। ਪ੍ਰਤੀਕਰਮਾਂ ਅਨੁਸਾਰ, ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਮੁਨੱਵਰ ਫਾਰੂਕੀ ਦਾ ਇੱਕ ਪੁੱਤਰ ਹੈ। ਅਜਿਹੇ 'ਚ ਇਕ ਯੂਜ਼ਰ ਨੇ ਕਿਹਾ ਕਿ ਮੁਨੱਵਰ ਇੰਨਾ ਛੋਟਾ ਹੈ ਅਤੇ ਇੰਨੀ ਛੋਟੀ ਉਮਰ 'ਚ ਉਨ੍ਹਾਂ ਦਾ ਇੱਕ ਬੇਟਾ ਵੀ ਹੈ।

 

Related Post