ਐਲਵਿਸ਼ ਯਾਦਵ ਬਾਰੇ ਹੋਏ ਕਈ ਖੁਲਾਸੇ, ਗਾਣੇ ‘ਚ ਇਸਤੇਮਾਲ ਕੀਤੇ ਗਏ ਸੱਪ ਪੰਜਾਬ ‘ਚ ਮਿਲੇ
ਪੰਜਾਬ ਪੁਲਿਸ ਨੇ ਰੇਵ ਪਾਰਟੀ ‘ਚ ਸੱਪਾਂ ਨੂੰ ਪਹੁੰਚਾਉਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਸੱਪਾਂ ਦਾ ਇਸਤੇਮਾਲ ਯੂਟਿਊਬਰ ਐਲਵਿਸ਼ ਯਾਦਵ (Elvish Yadav) ਨੇ ਆਪਣੇ ਗੀਤ ‘ਚ ਵੀ ਕੀਤਾ ਸੀ । ਇਸ ਤੋਂ ਇਲਾਵਾ ਪੰਜਾਬ ਪੁਲਿਸ ਨੇ ਇੱਕ ਗਾਇਕ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ ।
ਹੋਰ ਪੜ੍ਹੋ : ਗਾਇਕਾ ਪਰਵੀਨ ਭਾਰਟਾ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਗਾਇਕਾ ਨੇ ਪੁੱਤਰ ਦੇ ਨਾਲ ਤਸਵੀਰ ਸਾਂਝੀ ਕਰ ਦਿੱਤੀਆਂ ਜਨਮ ਦਿਨ ‘ਤੇ ਅਸੀਸਾਂ
ਗ੍ਰਿਫਤਾਰ ਕੀਤਾ ਗਿਆ ਸ਼ਖਸ ਰੇਵ ਪਾਰਟੀਆਂ ‘ਚ ਸੱਪਾਂ ਦੇ ਜ਼ਹਿਰ ਦੀ ਸਪਲਾਈ ਕਰਦਾ ਸੀ । ਪੁਲਿਸ ਨੇ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਕੋੋਲੋਂ ਚਾਰ ਕੋਬਰਾ ਸੱਪਾਂ ਸਣੇ ਸੱਤ ਸੱਪ ਬਰਾਮਦ ਕੀਤੇ ਹਨ । ਪੁਲਿਸ ਨੇ ਇਸ ਮੁਲਜ਼ਮ ਨੂੰ ਪੰਜਾਬ ਦੇ ਖਰੜ ਦੇ ਬਸ ਸਟੈਂਡ ਦੇ ਕੋਲੋਂ ਗ੍ਰਿਫਤਾਰ ਕੀਤਾ ਹੈ ।ਬਰਾਮਦ ਸੱਪਾਂ ਦਾ ਇਸਤੇਮਾਲ ਗਾਇਕ ਫਾਜ਼ਿਲਪੁਰੀਆ ਅਤੇ ਬਿੱਗ ਬੌਸ ਓਟੀਟੀ ਜੇਤੂ ਐਲਵਿਸ਼ ਯਾਦਵ ਦੇ ਗਾਣਿਆਂ ‘ਚ ਵੀ ਕੀਤਾ ਗਿਆ ਸੀ ।ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸ਼ਖਸ ਦੀ ਪਛਾਣ ਸਿਕੰਦਰ ਦੇ ਤੌਰ ‘ਤੇ ਹੋਈ ਹੈ ਜੋ ਕਿ ਲੁਧਿਆਣਾ ਦੇ ਬਸੰਤ ਐਵਨਿਊ, ਡੁਗਰੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਇਸ ਮਾਮਲੇ ‘ਚ ਗਾਇਕ ਹਾਰਦਿਕ ਅਨੰਦ ਦਾ ਨਾਮ ਵੀ ਸਾਹਮਣੇ ਆਇਆ ਹੈ । ਦੱਸਿਆ ਜਾ ਰਿਹਾ ਹੈ ਕਿ ਹਾਰਦਿਕ ਨੇ ਹੀ ਸਿਕੰਦਰ ਨੂੰ ਇਹ ਸੱਪ ਦਿੱਤੇ ਸਨ ।ਪੁਲਿਸ ਨੇ ਸਿਕੰਦਰ ਦੇ ਨਾਲ ਨਾਲ ਬੁਰਾੜੀ ਨਿਵਾਸੀ ਹਾਰਦਿਕ ਅਨੰਦ ਦੇ ਖਿਲਾਫ ਵਣ ਜੀਵ ਸੁਰੱਖਿਆ ਅਧਿਨਿਯਮ ਦੇ ਤਹਿਤ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਪਹਿਲਾਂ ਐਲਵਿਸ਼ ਯਾਦਵ ਦੇ ਖਿਲਾਫ ਨੋਇਡਾ ‘ਚ ਨਵੰਬਰ ਮਹੀਨੇ ‘ਚ ਕੇਸ ਦਰਜ ਕੀਤਾ ਗਿਆ ਸੀ । ਪੁਲਿਸ ਅਤੇ ਵਣ ਵਿਭਾਗ ਦੀ ਟੀਮ ਨੇ ਪੰਜ ਸਪੇਰਿਆਂ ਨੂੰ ਗ੍ਰਿਫਤਾਰ ਕੀਤਾ ਸੀ । ਜਿਨ੍ਹਾਂ ਤੋਂ ਜ਼ਹਿਰ ਅਤੇ ਪੰਜ ਕੋਬਰਾ ਸੱਪ ਬਰਾਮਦ ਕੀਤੇ ਗਏ ਸਨ ।ਪੁਲਿਸ ਹੁਣ ਇਨ੍ਹਾਂ ਮੁਲਜ਼ਮਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਪੁਲਿਸ ਨੂੰ ਇਨ੍ਹਾਂ ਮੁਲਜ਼ਮਾਂ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ ਅਤੇ ਕਿਸੇ ਵੱਡੇ ਸਕੈਂਡਲ ਦਾ ਖੁਲਾਸਾ ਵੀ ਹੋ ਸਕਦਾ ਹੈ।