ਬੱਲੀਵੁੱਡ ਦੇ ਇਹ ਜੋੜੇ ਜਲਦ ਬਨਣ ਵਾਲੇ ਨੇ ਮਾਪੇ, ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ
Bollywood celebrities parenthood soon:ਸਾਲ 2024 ਵਿੱਚ ਕਈ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਜਲਦ ਹੀ ਮਾਤਾ ਪਿਤਾ ਬਨਣ ਵਾਲਿਆਂ ਹਨ। ਜਿੱਥੇ ਇਹ ਜੋੜੇ ਆਪਣੀ ਪ੍ਰੈਗਨੈਂਸੀ ਦੀ ਖੁਸ਼ੀ ਮਨਾ ਰਹੇ ਹਨ, ਉੱਥੇ ਹੀ ਇਨ੍ਹਾਂ ਦੇ ਪ੍ਰਸ਼ੰਸਕ ਵੀ ਉਸ ਘੜੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਲੇਖ ਵਿੱਚ ਅਸੀਂ ਕੁਝ ਅਜਿਹੇ ਹੀ ਸੈਲੀਬ੍ਰਿਟੀਜ਼ ਜੋੜਿਆਂ ਦੀ ਗੱਲ ਕਰਾਂਗੇ ਜੋ ਕਿ ਜਲਦ ਹੀ ਆਪਣੇ ਘਰ ਨੰਨੇ ਮਹਿਮਾਨ ਦੀ ਆਮਦ ਕਰਨਗੇ। ਇਸ ਤੋਂ ਇਲਾਵਾ ਪਿਛਲੇ ਸਾਲ ਪੇਰਨਟਹੁੱਡ (Parenthood) ਵਿੱਚ ਦਾਖਲ ਹੋ ਚੁੱਕੇ ਕੁਝ ਸੈਲੀਬ੍ਰਿਟੀਜ਼ ਜੋੜਿਆਂ ਦੀ ਵੀ ਜਾਣਕਾਰੀ ਸਾਂਝੀ ਕਰਾਂਗੇ।
ਸਟੂਡੈਂਟ ਆਫ਼ ਦ ਯੀਅਰ, ਜੁੱਗ-ਜੁੱਗ ਜੀਓ, ਸੂਈ ਧਾਗਾ, ਭੇੜੀਆ ਵਰਗੀਆਂ ਫਿਲਮਾਂ ਵਿੱਚ ਅਦਾਕਾਰੀ ਕਰਨ ਵਾਲੇ ਬਾਲੀਵੁੱਡ ਅਦਾਕਾਰ ਵਰੁਣ ਧਵਨ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਦਲਾਲ ਜਲਦੀ ਹੀ ਆਪਣੀ ਫੈਮਿਲੀ ਵਿੱਚ ਇੱਕ ਨਵੇਂ ਮਹਿਮਾਨ ਦਾ ਸਵਾਗਤ ਕਰਨ ਜਾ ਰਹੇ ਹਨ। 24 ਜਨਵਰੀ, 2021 ਨੂੰ ਵਰੁਣ ਅਤੇ ਨਤਾਸ਼ਾ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝੇ ਸਨ। ਨਤਾਸ਼ਾ ਇੱਕ ਫੈਸ਼ਨ ਡਿਜ਼ਾਈਨਰ ਹੈ। ਵਰੁਣ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇੱਕ ਤਸਵੀਰ ਸਾਂਝੀ ਕਰਕੇ ਆਪਣੀ ਇਸ ਖੁਸ਼ਖਬਰੀ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ।
ਯਾਮੀ ਗੌਤਮ ਨੇ ਹਾਲ ਹੀ ‘ਚ ਆਪਣੀ ਫਿਲਮ ਆਰਟੀਕਲ 370 (Film- Article 370) ਦੇ ਟ੍ਰੇਲਰ ਲਾਂਚ ਮੌਕੇ ਆਪਣੇ ਪਹਿਲੀ ਵਾਰ ਗਰਭਵਤੀ ਹੋਣ ਦਾ ਐਲਾਨ ਕੀਤਾ ਹੈ। ਯਾਮੀ ਨੇ ਸਾਲ 2021 ਵਿੱਚ ਫਿਲਮ ਨਿਰਮਾਤਾ ਅਤੇ ਗੀਤਕਾਰ ਆਦਿਤਿਆ ਧਰ ਨਾਲ ਵਿਆਹ ਕੀਤਾ ਸੀ।
ਬਾਲੀਵੁੱਡ ਸਿਤਾਰੇ ਰਿਚਾ ਚੱਡਾ ਅਤੇ ਅਲੀ ਫਜ਼ਲ ਨੇ ਇੱਕ ਸਾਂਝੇ ਇੰਸਟਾਗ੍ਰਾਮ ਪੋਸਟ ਜ਼ਰੀਏ ਜਲਦ ਹੀ ਆਪਣੇ ਮਾਤਾ-ਪਿਤਾ ਬਣਨ ਦਾ ਐਲਾਨ ਕੀਤਾ ਹੈ । ਦੋਵੇਂ ਹੀ ਆਪਣੇ ਪਹਿਲੇ ਬੱਚੇ ਦੀ ਆਮਦ ਲਈ ਬਹੁਤ ਹੀ ਉਤਸੁਕ ਹਨ। ਉਨ੍ਹਾਂ ਨੇ ਇਸ ਘੜੀ ਨੂੰ ਆਪਣੇ ਜੀਵਨ ਦੇ ਨਵੇਂ ਅਧਿਆਏ ਵੱਜੋਂ ਨਾਮਜ਼ਦ ਕੀਤਾ ਹੈ। ਦੋਵੇਂ ਹਿੰਦੀ ਫਿਲਮ ‘ਫੁਕਰੇ’ ਦੇ ਸੈੱਟ ‘ਤੇ ਇੱਕ ਦੂਜੇ ਨੂੰ ਮਿਲੇ ਸਨ। ਰਿਚਾ ਅਤੇ ਅਲੀ ਨੇ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਸਾਲ 2020 ਵਿੱਚ ਵਿਆਹ ਕੀਤਾ ਸੀ ਅਤੇ ਸਾਲ 2022 ਵਿੱਚ ਉਨ੍ਹਾਂ ਨੇ ਆਪਣੇ ਮਿਲਨ ਦਾ ਜਸ਼ਨ ਮਨਾਇਆ ਸੀ।
ਬਾਲੀਵੁੱਡ ਸਟਾਰ ਅਦਾਕਾਰਾ ਅਤੇ ਹਮੇਸ਼ਾ ਹੱਸਦੇ ਰਹਿਣ ਵਾਲੀ ਅਨੁਸ਼ਕਾ ਸ਼ਰਮਾ ਅਤੇ ਉਨ੍ਹਾਂ ਦੇ ਕ੍ਰਿਕਟਰ ਪਤੀ ਵਿਰਾਟ ਕੋਹਲੀ ਜਲਦੀ ਹੀ ਆਪਣੇ ਘਰ ਦੂਜੇ ਬੱਚੇ ਦਾ ਸਵਾਗਤ ਕਰਨ ਜਾ ਰਹੇ ਹਨ। ਦੱਸਣਯੋਗ ਹੈ ਕਿ ਪਿਛਲੇ ਸਾਲ ਅਫ਼ਵਾਹਾਂ ਉੱਡੀਆਂ ਸਨ ਕਿ ਇਹ ਜੋੜਾ ਮੁੜ ਮਾ-ਪਿਉ ਬਣਨ ਜਾ ਰਿਹਾ ਹੈ, ਪਰ ਉਸ ਸਮੇਂ ਇਨ੍ਹਾਂ ਅਫ਼ਵਾਹਾਂ ਨੂੰ ਗਲਤ ਕਿਹਾ ਗਿਆ ਸੀ। ਫਿਰ ਜਨਵਰੀ 2024 ਨੂੰ ਦੱਖਣੀ ਅਫਰੀਕਾ ਦੇ ਕ੍ਰਿਕਟਰ ਏ ਬੀ ਡੀ ਵਿਲੀਅਰਜ਼ ਨੇ ਆਪਣੇ ਯੂਟਿਊਬ ਚੈਨਲ ’ਤੇ ਇੱਕ ਲਾਈਵ ਸੈਸ਼ਨ ਦੌਰਾਨ ਅਨੁਸ਼ਕਾ ਸ਼ਰਮਾ ਦੇ ਗਰਭਵਤੀ ਹੋਣ ਦੀ ਪੁਸ਼ਟੀ ਕੀਤੀ ਸੀ।ਅਨੁਸ਼ਕਾ ਅਤੇ ਵਿਰਾਟ ਦਾ ਵਿਆਹ ਸਾਲ 2017 ਵਿੱਚ ਹੋਇਆ ਸੀ ਅਤੇ 11 ਜਨਵਰੀ , 2021 ਨੂੰ ਉਨ੍ਹਾਂ ਦੇ ਘਰ ਇੱਕ ਨੰਨੀ ਪਰੀ ਵਾਮਿਕਾ ਨੇ ਜਨਮ ਲਿਆ ਸੀ।
7 ਫਰਵਰੀ, 2024 ਨੂੰ 12th ਫੇਲ (12th Fail) ਫਿਲਮ ਦੇ ਹੀਰੋ ਵਿਕਰਾਂਤ ਮੈਸੀ ਅਤੇ ਉਨ੍ਹਾਂ ਦੀ ਪਤਨੀ ਸ਼ੀਤਲ ਠਾਕੁਰ ਨੇ ਆਪਣੇ ਪਹਿਲੇ ਬੱਚੇ , ਬੇਬੀ ਬੁਆਏ ਦਾ ਸਵਾਗਤ ਕੀਤਾ ਹੈ। ਜੋੜੇ ਨੇ ਇੰਸਟਾਗ੍ਰਾਮ ਪੋਸਟ ਜ਼ਰੀਏ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾ ਨਾਲ ਸਾਂਝੀ ਕੀਤੀ। ਇਹ ਜੋੜਾ ਸਾਲ 2022 ਵਿੱਚ ਵਿਆਹ ਦੇ ਬੰਧਨ ‘ਚ ਬੱਝਿਆ ਸੀ।
ਬਾਲੀਵੁੱਡ ਦੀ ਸਭ ਤੋਂ ਛੋਟੀ ਉਮਰ ਦੀ ਹਿੱਟ ਅਦਾਕਾਰਾ ਆਲੀਆ ਭੱਟ ਅਤੇ ਹਰਫਨਮੌਲਾ ਰਣਬੀਰ ਕਪੂਰ ਦਾ ਵਿਆਹ ਅਪ੍ਰੈਲ 2022 ਨੂੰ ਹੋਇਆ ਸੀ ਅਤੇ ਨਵੰਬਰ 2022 ਵਿੱਚ ਉਨ੍ਹਾਂ ਦੇ ਘਰ ਇੱਕ ਨੰਨੀ ਪਰੀ ਨੇ ਜਨਮ ਲਿਆ ਸੀ। ਜੋੜੇ ਨੇ ਆਪਣੀ ਧੀ ਦਾ ਨਾਮ ਰਾਹਾ ਕਪੂਰ ਰੱਖਿਆ ਹੈ।
ਹੋਰ ਪੜ੍ਹੋ: ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਵਰੁਣ ਧਵਨ ਤੇ ਨਤਾਸ਼ਾ, ਕਪਲ ਨੇ ਫੈਨਜ਼ ਨਾਲ ਸਾਂਝੀ ਕੀਤੀ ਖੁਸ਼ਖਬਰੀ
ਬਾਲੀਵੁੱਡ ਇੰਡਸਟਰੀ ਦੀ ਸੈਕਸੀ ਅਦਾਕਾਰਾ ਬਿਪਾਸ਼ਾ ਬਾਸੂ ਅਤੇ ਉਨ੍ਹਾਂ ਦੇ ਅਦਾਕਾਰ ਪਤੀ ਕਰਨ ਸਿੰਘ ਗਰੋਵਰ ਨੇ 12 ਨਵੰਬਰ, 2022 ਨੂੰ ਆਪਣੇ ਪਹਿਲੇ ਬੱਚੇ, ਬੇਬੀ ਗਰਲ ਦਾ ਬਹੁਤ ਹੀ ਉਤਸ਼ਾਹ ਨਾਲ ਸਵਾਗਤ ਕੀਤਾ। ਜੋੜੇ ਨੇ ਆਪਣੀ ਨੰਨੀ ਪਰੀ ਦਾ ਨਾਮ ਦੇਵੀ ਰੱਖਿਆ ਹੈ। ਬਿਪਾਸ਼ਾ ਅਤੇ ਕਰਨ ਨੇ ਸਾਲ 2016 ਵਿੱਚ ਵਿਆਹ ਕਰਵਾਇਆ ਸੀ।