ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ, ਮਸ਼ਹੂਰ ਗਾਇਕਾ ਅਤੇ ਅਦਾਕਾਰਾ ਮਲਿਕਾ ਰਾਜਪੂਤ ਨੇ ਕੀਤੀ ਖੁਦਕੁਸ਼ੀ, ਪੱਖੇ ਨਾਲ ਲਟਕਟੀ ਮਿਲੀ ਲਾਸ਼
ਮਨੋਰੰਜਨ ਜਗਤ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਖ਼ਬਰ ਹੈ ਕਿ ਗਾਇਕਾ ਤੇ ਅਦਾਕਾਰਾ ਮਲਿਕਾ ਰਾਜਪੂਤ (Mallika Rajput) ਦੇ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਖ਼ਬਰਾਂ ਮੁਤਾਬਕ ਵਿਜੇ ਲਕਸ਼ਮੀ ਉਰਫ ਮਲਿਕਾ ਰਾਜਪੂਤ ਨੇ ਸੁਲਤਾਨਪੁਰ ਸਥਿਤ ਆਪਣੇ ਘਰ ‘ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਫ਼ਿਲਹਾਲ ਪੁਲਿਸ ਇਸ ਖੁਦਕੁਸ਼ੀ (suicide)ਦੇ ਪਿੱਛੇ ਕਾਰਨਾਂ ਦਾ ਪਤਾ ਲਗਾਉਣ ‘ਚ ਜੁਟੀ ਹੋਈ ਹੈ ।ਮ੍ਰਿਤਕਾ ਦੀ ਮਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਦੀ ਤਰ੍ਹਾਂ ਉਨ੍ਹਾਂ ਦੀ ਧੀ ਸੌਂਣ ਦੇ ਲਈ ਆਪਣੇ ਕਮਰੇ ‘ਚ ਗਈ ਸੀ।ਪਰ ਜਦੋਂ ਸਵੇਰ ਵੇਲੇ ਕਾਫੀ ਸਮੇਂ ਤੱਕ ੳਸ ਨੇ ਦਰਵਾਜ਼ਾ ਨਹੀਂ ਖੋਲਿ੍ਹਆ ਤਾਂ ਉਨ੍ਹਾਂ ਨੇ ਕਮਰੇ ਨੂੰ ਖੁੱਲ੍ਹਵਾਉਣ ਦੀ ਕੋਸ਼ਿਸ਼ ਕੀਤੀ ਤਾਂ ਅੰਦਰੋਂ ਕੋਈ ਆਵਾਜ਼ ਨਹੀਂ ਆਈ ਅਤੇ ਕਿਸੇ ਤਰ੍ਹਾਂ ਉਨ੍ਹਾਂ ਨੇ ਦਰਵਾਜ਼ਾ ਖੋਲਿ੍ਹਆ ਤਾਂ ਪੱਖੇ ਨਾਲ ਉਨ੍ਹਾਂ ਦੀ ਧੀ ਲਾਸ਼ ਲਟਕਦੀ ਪਾਈ ਗਈ।
ਹੋਰ ਪੜ੍ਹੋ : ਕੀ ਗੁਰੂ ਰੰਧਾਵਾ ਸ਼ਹਿਨਾਜ਼ ਗਿੱਲ ਨੂੰ ਕਰ ਰਹੇ ਹਨ ਡੇਟ ! ਜਾਣੋ ਕੀ ਸੀ ਗਾਇਕ ਦਾ ਰਿਐਕਸ਼ਨ
ਗਾਇਕਾ ਨੇ ਕੰਗਨਾ ਰਣੌਤ ਦੇ ਨਾਲ ਵੀ ਕੰਮ ਕੀਤਾ ਸੀ ਅਤੇ ਉਹ ਕੰਗਨਾ ਦੇ ਨਾਲ ‘ਰਿਵਾਲਰ ਰਾਣੀ’ ‘ਚ ਵੀ ਕੰਮ ਕੀਤਾ ਸੀ।ਅਦਾਕਾਰੀ ਦੇ ਖੇਤਰ ‘ਚ ਹਾਲਾਂਕਿ ਉਸ ਨੂੰ ਏਨੀਂ ਕਾਮਯਾਬੀ ਨਹੀਂ ਸੀ ਮਿਲੀ, ਜਿੰਨੀ ਕਿ ਗਾਇਕੀ ਦੇ ਖੇਤਰ ‘ਚ ਮਿਲੀ ਹੈ। ਇਸ ਤੋਂ ਇਲਾਵਾ ਉਸ ਨੇ ਕਈ ਸੀਰੀਜ਼ ‘ਚ ਵੀ ਕੰਮ ਕੀਤਾ ਸੀ।
ਅਦਾਕਾਰਾ ਮਲਿਕਾ ਰਾਜਪੂਤ ਨੇ ਰਾਜਨੀਤੀ ‘ਚ ਵੀ ਹੱਥ ਅਜ਼ਮਾਇਆ ਸੀ । ਸਾਲ 2018 ‘ਚ ਉਸ ਨੇ ਕੁਝ ਇਲਜ਼ਾਮਾਂ ਦੇ ਕਾਰਨ ਸਿਆਸਤ ਨੂੰ ਅਲਵਿਦਾ ਆਖ ਦਿੱਤਾ ਸੀ।ਮਲਿਕਾ ਨੇ ਖੁਦਕੁਸ਼ੀ ਕਿਉਂ ਕੀਤੀ ਹੈ ਇਸ ਨੂੰ ਲੈ ਕੇ ਹਰ ਕੋਈ ਹੈਰਾਨ ਹੈ। ਖ਼ਬਰਾਂ ਇਹ ਵੀ ਹਨ ਕਿ ਉਸ ਦਾ ਪਰਿਵਾਰ ਦੇ ਨਾਲ ਝਗੜਾ ਵੀ ਹੋਇਆ ਸੀ ।ਜਿਸ ਨੂੰ ਲੈ ਕੇ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ।