ਮਾਧੁਰੀ ਦੀਕਸ਼ਿਤ ਪਰਿਵਾਰ ਦੇ ਨਾਲ ਗਈ ਵੈਕੇਸ਼ਨ ‘ਤੇ ,ਬੋਟਿੰਗ ਕਰਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
ਮਾਧੁਰੀ ਦੀਕਸ਼ਿਤ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਅਦਾਕਾਰਾ ਨੇ ਆਪਣੇ ਵੈਕੇਸ਼ਨ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ ।
ਮਾਧੁਰੀ ਦੀਕਸ਼ਿਤ (Madhuri Dixit) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਅਦਾਕਾਰਾ ਨੇ ਆਪਣੇ ਵੈਕੇਸ਼ਨ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਦੌਰਾਨ ਉਹ ਪਤੀ ਅਤੇ ਬੱਚਿਆਂ ਦੇ ਨਾਲ ਬੋਟਿੰਗ ਦਾ ਲੁਤਫ ਉਠਾਉਂਦੀ ਦਿਖਾਈ ਦਿੱਤੀ ਹੈ । ਸੋਸ਼ਲ ਮੀਡੀਆ ‘ਤੇ ਮਾਧੁਰੀ ਦੀਕਸ਼ਿਤ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।
ਹੋਰ ਪੜ੍ਹੋ : ਗੌਤਮ ਰੋਡੇ ਅਤੇ ਪੰਖੁੜੀ ਬਣੇ ਜੁੜਵਾ ਬੱਚਿਆਂ ਦੇ ਮਾਪੇ, ਪੰਖੁੜੀ ਨੇ ਇੱਕ ਧੀ ਤੇ ਪੁੱਤ ਨੂੰ ਦਿੱਤਾ ਜਨਮ
ਕਈ ਰਿਆਲਟੀ ਸ਼ੋਅ ‘ਚ ਆ ਰਹੀ ਨਜ਼ਰ
ਮਾਧੁਰੀ ਦੀਕਸ਼ਿਤ ਕਈ ਰਿਆਲਟੀ ਸ਼ੋਅਸ ‘ਚ ਇਨ੍ਹੀਂ ਦਿਨੀਂ ਨਜ਼ਰ ਆ ਰਹੀ ਹੈ । ਇਸ ਤੋਂ ਪਹਿਲਾਂ ਉਹ ਨੱਬੇ ਦੇ ਦਹਾਕੇ ‘ਚ ਫ਼ਿਲਮਾਂ ‘ਚ ਬਹੁਤ ਜ਼ਿਆਦਾ ਸਰਗਰਮ ਰਹਿ ਚੁੱਕੇ ਹਨ । ਉਨ੍ਹਾਂ ਨੇ ਬੇਟਾ, ਤੇਜ਼ਾਬ, ਸਾਜਨ, ਦਿਲ ਤੋ ਪਾਗਲ ਹੈ, ਹਮ ਆਪਕੇ ਹੈਂ ਕੌਣ, ਕੋਇਲਾ ਸਣੇ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਮਾਧੁਰੀ ਦੀਕਸ਼ਿਤ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ-ਨਾਲ ਆਪਣੇ ਵਧੀਆ ਡਾਂਸ ਦੇ ਲਈ ਵੀ ਜਾਣੀ ਜਾਂਦੀ ਹੈ ।
ਮਾਧੁਰੀ ਦੀਕਸ਼ਿਤ ਦੀ ਨਿੱਜੀ ਜ਼ਿੰਦਗੀ
ਮਾਧੁਰੀ ਦੀਕਸ਼ਿਤ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁਝ ਸਾਲ ਪਹਿਲਾਂ ਅਮਰੀਕਾ ਮੂਲ ਦੇ ਰਹਿਣ ਵਾਲੇ ਡਾਕਟਰ ਨੇਨੇ ਦੇ ਨਾਲ ਵਿਆਹ ਕਰਵਾ ਕੇ ਆਪਣੀ ਗ੍ਰਹਿਸਥ ਜੀਵਨ ਦੀ ਸ਼ੁਰੂਆਤ ਕੀਤੀ ।
ਦੋਵਾਂ ਦੇ ਘਰ ਦੋ ਬੇਟਿਆਂ ਦਾ ਜਨਮ ਹੋਇਆ ।ਹਾਲ ਹੀ ‘ਚ ਮਾਧੁਰੀ ਦੇ ਇੱਕ ਬੇਟੇ ਨੇ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਹੈ । ਜਿਸ ਦੀਆਂ ਕੁਝ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।