ਮਾਧੁਰੀ ਦੀਕਸ਼ਿਤ ਅਤੇ ਕਰਿਸ਼ਮਾ ਕਪੂਰ ਨੇ ਕੀਤਾ ਜ਼ਬਰਦਸਤ ਡਾਂਸ, ਦਰਸ਼ਕਾਂ ਨੂੰ ਪਸੰਦ ਆ ਰਿਹਾ ਵੀਡੀਓ
ਮਾਧੁਰੀ ਦੀਕਸ਼ਿਤ ਅਤੇ ਕਰਿਸ਼ਮਾ ਕਪੂਰ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਨੋਂ ਹੀਰੋਇਨਾਂ ‘ਬਲਮ ਪਿਚਕਾਰੀ ਜੋ ਤੂਨੇ ਮੁਝੇ ਮਾਰੀ’ ਗੀਤ ‘ਤੇ ਡਾਂਸ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ।
ਮਾਧੁਰੀ ਦੀਕਸ਼ਿਤ (Mdhuri Dixit) ਅਤੇ ਕਰਿਸ਼ਮਾ ਕਪੂਰ (Karisma Kapoor) ਦਾ ਡਾਂਸ ਵੀਡੀਓ (Dance Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਨੋਂ ਹੀਰੋਇਨਾਂ ‘ਬਲਮ ਪਿਚਕਾਰੀ ਜੋ ਤੂਨੇ ਮੁਝੇ ਮਾਰੀ’ ਗੀਤ ‘ਤੇ ਡਾਂਸ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਇਸ ਵੀਡੀਓ ਨੂੰ ਅਦਾਕਾਰਾ ਕਰਿਸ਼ਮਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ਅਤੇ ਪ੍ਰਸ਼ੰਸਕਾਂ ਨੂੰ ਦੋਨਾਂ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ ।
ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਆਪਣੀ ਧੀ ਦੇ ਨਾਲ ਖੇਤਾਂ ਚੋਂ ਫਲ ਤੋੜਦੀ ਆਈ ਨਜ਼ਰ, ਅਦਾਕਾਰਾ ਨੇ ਵੀਡੀਓ ਕੀਤਾ ਸਾਂਝਾ
ਕੀ ਮਾਧੁਰੀ ਅਤੇ ਕਰਿਸ਼ਮਾ ਕਪੂਰ ਫਿਰ ਇੱਕਠੀਆਂ ਆਉਣਗੀਆਂ ਨਜ਼ਰ
ਇਨ੍ਹਾਂ ਦੋਨਾਂ ਹੀਰੋਇਨਾਂ ਦੇ ਇਸ ਵੀਡੀਓ ਨੂੰ ਵੇਖ ਕੇ ਪ੍ਰਸ਼ੰਸਕ ਵੀ ਕਈ ਤਰ੍ਹਾਂ ਦੇ ਕਿਆਸ ਲਗਾਉਣ ਲੱਗ ਪਏ ਹਨ । ਪ੍ਰਸ਼ੰਸਕਾਂ ਨੂੰ ਲੱਗ ਰਿਹਾ ਹੈ ਕਿ ਸ਼ਾਇਦ ਪੱਚੀ ਸਾਲ ਬਾਅਦ ਮੁੜ ਤੋਂ ਇਹ ਦੋਵੇਂ ਹੀਰੋਇਨਾਂ ਇੱਕਠੀਆਂ ਨਜ਼ਰ ਆਉਣ ਵਾਲੀਆਂ ਹਨ ।
ਇਸ ਤੋਂ ਪਹਿਲਾਂ ਇਹ ਦੋਵੇਂ ੧੯੯੭ ‘ਚ ਰੋਮਾਂਟਿਕ ਫ਼ਿਲਮ ‘ਦਿਲ ਤੋ ਪਾਗਲ ਹੈ’ ‘ਚ ਸ਼ਾਹਰੁਖ ਖ਼ਾਨ ਦੇ ਨਾਲ ਨਜ਼ਰ ਆਈਆਂ ਸਨ । ਇਨ੍ਹਾਂ ਤਿੰਨਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
ਦੋਵਾਂ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ
ਮਾਧੁਰੀ ਦੀਕਸ਼ਿਤ ਅਤੇ ਕਰਿਸ਼ਮਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਦੋਵਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਦੋਵੇਂ ਆਪਣੇ ਸਮੇਂ ‘ਚ ਪ੍ਰਸਿੱਧ ਰਹੀਆਂ ਹਨ ਅਤੇ ਮਾਧੁਰੀ ਦੀਕਸ਼ਿਤ ਨੂੰ ਤਾਂ ਉਸ ਦੇ ਬਿਹਤਰੀਨ ਡਾਂਸ ਦੇ ਲਈ ਵੀ ਜਾਣਿਆਂ ਜਾਂਦਾ ਹੈ। ਮਾਧੁਰੀ ਦੀਕਸ਼ਿਤ ਦੋ ਬੇਟਿਆਂ ਦੀ ਮਾਂ ਹੈ ਅਤੇ ਅਦਾਕਾਰਾ ਕਰਿਸ਼ਮਾ ਕਪੂਰ ਇੱਕ ਧੀ ਅਤੇ ਪੁੱਤਰ ਦੀ ਮਾਂ ਹੈ ।