Madhura Naik: ਇਜ਼ਰਾਇਲ 'ਚ ਫਸੇ ਹਨ ਅਦਾਕਾਰਾ ਮਧੁਰਾ ਨਾਇਕ ਦੇ ਪਰਿਵਾਰਕ ਮੈਂਬਰ, ਭੈਣ ਤੇ ਜੀਜੇ ਦਾ ਬੇਰਿਹਮੀ ਨਾਲ ਹੋਇਆ ਕਤਲ
ਟੀਵੀ ਅਦਾਕਾਰਾ ਮਧੁਰਾ ਨਾਇਕ ਇਨ੍ਹੀਂ ਦਿਨੀਂ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਦੱਸਿਆ ਸੀ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ 'ਚ ਉਸ ਨੇ ਆਪਣੀ ਚਚੇਰੀ ਭੈਣ ਅਤੇ ਜੀਜੇ ਨੂੰ ਗੁਆ ਦਿੱਤਾ ਹੈ। ਹੁਣ ਅਦਾਕਾਰਾ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੇ 300 ਮੈਂਬਰ ਇਜ਼ਰਾਈਲ ਵਿੱਚ ਫਸੇ ਹੋਏ ਹਨ।
Madhura Naik Fmaily mebers stuck in Israel war: ਟੀਵੀ ਅਦਾਕਾਰਾ ਮਧੁਰਾ ਨਾਇਕ ਇਨ੍ਹੀਂ ਦਿਨੀਂ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਦੱਸਿਆ ਸੀ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ 'ਚ ਉਸ ਨੇ ਆਪਣੀ ਚਚੇਰੀ ਭੈਣ ਅਤੇ ਜੀਜੇ ਨੂੰ ਗੁਆ ਦਿੱਤਾ ਹੈ। ਹੁਣ ਅਦਾਕਾਰਾ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੇ 300 ਮੈਂਬਰ ਇਜ਼ਰਾਈਲ ਵਿੱਚ ਫਸੇ ਹੋਏ ਹਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਮਧੁਰਾ ਨਾਇਕ ਨੇ ਕਿਹਾ, 'ਮੇਰੇ ਪਰਿਵਾਰ ਨੇ ਉਨ੍ਹਾਂ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਸੀ ਅਤੇ 24 ਘੰਟਿਆਂ ਦੇ ਅੰਦਰ ਉਨ੍ਹਾਂ ਦੀਆਂ ਲਾਸ਼ ਮਿਲੀਆਂ ਸੀ। ਕਾਰ ਵਿੱਚ ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਦੇ ਨਾਲ ਸਨ। ਉਸ ਸਮੇਂ ਉੱਥੇ ਡਿਊਟੀ 'ਤੇ ਮੌਜੂਦ ਅਧਿਕਾਰੀਆਂ ਨੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ।
ਮਧੁਰਾ ਨੇ ਦੱਸਿਆ ਕਿ ਉਸਦੀ ਦਾਦੀ ਇੱਕ ਯਹੂਦੀ ਸੀ। ਮਧੁਰਾ ਨੇ ਅੱਗੇ ਕਿਹਾ, 'ਬਦਕਿਸਮਤੀ ਨਾਲ ਇਜ਼ਰਾਈਲ ਦੀ ਸਥਿਤੀ ਹਮੇਸ਼ਾ ਇਸ ਤਰ੍ਹਾਂ ਦੀ ਰਹੀ ਹੈ। ਅਸੀਂ ਕਈ ਵਾਰ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕੀਤਾ ਹੈ। ਮੇਰਾ ਪਰਿਵਾਰ ਚਿੰਤਤ ਹੈ ਕਿ ਚੀਜ਼ਾਂ ਕਿਵੇਂ ਅੱਗੇ ਵਧਣਗੀਆਂ। ਮੈਂ ਮਹਿਸੂਸ ਕੀਤਾ ਕਿ ਮੇਰੀਆਂ ਸੋਸ਼ਲ ਮੀਡੀਆ ਪੋਸਟਾਂ ਵਿੱਚ ਇਸ ਬਾਰੇ ਗੱਲ ਕਰਨਾ ਮਹੱਤਵਪੂਰਨ ਸੀ।
ਸੁਰੱਖਿਆ ਕਾਰਨਾਂ ਕਰਕੇ, ਮੈਂ ਇਹ ਨਹੀਂ ਦੱਸ ਸਕਦੀ ਕਿ ਮੈਂ ਇਸ ਸਮੇਂ ਕਿੱਥੇ ਹਾਂ, ਅਤੇ ਨਾ ਹੀ ਮੈਂ ਇਹ ਦੱਸ ਸਕਦੀ ਹਾਂ ਕਿ ਮੇਰੇ ਕਿਹੜੇ ਮੈਂਬਰ ਇਜ਼ਰਾਈਲ ਵਿੱਚ ਫਸੇ ਹੋਏ ਹਨ। ਮੇਰੀ ਪੋਸਟ ਤੋਂ ਬਾਅਦ ਮੈਨੂੰ ਫਿਰਕੂ ਨਫ਼ਰਤ ਮਿਲ ਰਹੀ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਲੋਕ ਬੇਕਸੂਰਾਂ ਦੀ ਜਾਨ ਲਈ ਹਮਦਰਦੀ ਨਹੀਂ ਦਿਖਾ ਰਹੇ। ਉਹ ਇਹ ਸਮਝ ਨਹੀਂ ਪਾ ਰਹੇ ਹਨ ਕਿ ਮਰਨ ਵਾਲੇ ਬੇਕਸੂਰ ਨਾਗਰਿਕ ਹਨ। ਇਹ ਅੱਤਵਾਦੀ ਹਮਲਾ ਹੈ, ਜਿਵੇਂ 26/11 ਨੂੰ ਮੁੰਬਈ ਵਿੱਚ ਹੋਇਆ ਸੀ।
ਮਧੁਰਾ ਨੇ ਅੱਗੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਭੱਦੇ ਕਮੈਂਟਸ ਅਤੇ ਧਮਕੀਆਂ ਮਿਲ ਰਹੀਆਂ ਹਨ। ਹਾਲਾਂਕਿ, ਉਨ੍ਹਾਂ ਨੇ ਭਾਰਤ ਦੀ ਤਾਰੀਫ ਕਰਦੇ ਹੋਏ ਕਿਹਾ, 'ਦੁਨੀਆਂ ਦੇ ਸਾਰੇ ਹਿੱਸਿਆਂ ਵਿੱਚ ਸਾਰੇ ਯਹੂਦੀਆਂ ਲਈ ਸੁਰੱਖਿਅਤ ਰਹਿਣਾ ਬਹੁਤ ਜ਼ਰੂਰੀ ਹੈ। ਮੈਂ ਇੱਥੇ ਭਾਰਤ ਵਿੱਚ ਬਹੁਤ ਸੁਰੱਖਿਅਤ ਮਹਿਸੂਸ ਕਰਦੀ ਹਾਂ। ਅਧਿਕਾਰੀ ਸਾਡਾ ਬਹੁਤ ਸਹਿਯੋਗ ਕਰਦੇ ਹਨ। ਜੇਕਰ ਅਜਿਹੀ ਕੋਈ ਸਥਿਤੀ ਹੁੰਦੀ ਹੈ, ਤਾਂ ਮੈਂ ਜਾਣਦੀ ਹਾਂ ਕਿ ਮੇਰਾ ਪੂਰਾ ਸਮਰਥਨ ਕੀਤਾ ਜਾਵੇਗਾ। ਮੈਂ ਯਹੂਦੀ ਅਤੇ ਹਿੰਦੂ ਦੋਹਾਂ ਧਰਮਾਂ ਵਿੱਚ ਵਿਸ਼ਵਾਸ ਕਰਦੀ ਹਾਂ। ਮੈਂ ਸਿਰਫ਼ ਸਾਰਿਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰ ਰਹੀ ਹਾਂ।