ਅਦਾਕਾਰਾ ਮਧੂ ਬਾਲਾ ਦੀ ਖੂਬਸੂਰਤੀ ਦਾ ਨਹੀਂ ਕੋਈ ਮੁਕਾਬਲਾ, 14 ਸਾਲ ਦੀ ਉਮਰ ‘ਚ ਸ਼ੁਰੂ ਕੀਤੀ ਸੀ ਅਦਾਕਾਰੀ ਦੀ ਸ਼ੁਰੂਆਤ

ਬਾਲੀਵੁੱਡ ‘ਚ ਜਦੋਂ ਵੀ ਕਿਸੇ ਅਦਾਕਾਰਾ ਦੀ ਖੂਬਸੂਰਤੀ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਨਾਂਅ ਮਧੂਬਾਲਾ ਦਾ ਆਉਂਦਾ ਹੈ ।ਜਿਸ ਨੇ ਆਪਣੀ ਖੂਬਸੂਰਤੀ ਦੇ ਨਾਲ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਦਾ ਮਾਸੂਮ ਚਿਹਰਾ, ਘੁੰਗਰਾਲੇ ਵਾਲ, ਬੇਪਰਵਾਹ ਮੁਸਕਾਨ ਹਰ ਕਿਸੇ ਨੂੰ ਅੱਜ ਵੀ ਆਪਣੇ ਵੱਲ ਖਿੱਚਦੀ ਹੈ ।

By  Shaminder October 22nd 2023 06:00 AM

ਬਾਲੀਵੁੱਡ ‘ਚ ਜਦੋਂ ਵੀ ਕਿਸੇ ਅਦਾਕਾਰਾ ਦੀ ਖੂਬਸੂਰਤੀ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾ ਨਾਂਅ ਮਧੂਬਾਲਾ (Madhu Bala) ਦਾ ਆਉਂਦਾ ਹੈ ।ਜਿਸ ਨੇ ਆਪਣੀ ਖੂਬਸੂਰਤੀ ਦੇ ਨਾਲ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਦਾ ਮਾਸੂਮ ਚਿਹਰਾ, ਘੁੰਗਰਾਲੇ ਵਾਲ, ਬੇਪਰਵਾਹ ਮੁਸਕਾਨ ਹਰ ਕਿਸੇ ਨੂੰ ਅੱਜ ਵੀ ਆਪਣੇ ਵੱਲ ਖਿੱਚਦੀ ਹੈ ।ਉਨ੍ਹਾਂ ਨੇ ਮਹਿਜ਼ 14 ਸਾਲ ਦੀ ਉਮਰ ‘ਚ ਫ਼ਿਲਮਾਂ ‘ਚ ਡੈਬਿਊ ਕੀਤਾ ਸੀ ।   

 ਹੋਰ ਪੜ੍ਹੋ :  ਗਾਇਕ ਸੁਖਵਿੰਦਰ ਸੁੱਖੀ ਦੀ ਅੱਜ ਹੈ ਵੈਡਿੰਗ ਐਨੀਵਰਸਰੀ, ਗਾਇਕ ਨੇ ਪਤਨੀ ਦੇ ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕਰਕੇ ਦਿੱਤੀ ਵਧਾਈ

ਦਿੱਲੀ ‘ਚ ਹੋਇਆ ਸੀ ਜਨਮ 

ਮਧੂ ਬਾਲਾ ਦਾ ਜਨਮ 14 ਫਰਵਰੀ 1933 ਨੂੰ ਹੋਇਆ ਸੀ । ਉਨ੍ਹਾਂ ਦਾ ਅਸਲ ਨਾਮ ਮੁਮਤਾਜ ਜਹਾਂ ਦੇਹਲਵੀ ਸੀ । ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ‘ਚ ਇਸੇ ਨਾਮ ਦੇ ਨਾਲ ਫ਼ਿਲਮਾਂ ‘ਚ ਸ਼ੁਰੂਆਤ ਕੀਤੀ ਸੀ ।


ਛੱਤੀ ਸਾਲ ਦੀ ਉਮਰ ‘ਚ ਇਸ ਦੁਨੀਆ ਨੂੰ ਅਲਵਿਦਾ ਕਹਿਣ ਵਾਲੀ ਮਧੂ ਬਾਲਾ ਨੇ ਆਪਣੇ ਛੋਟੇ ਜਿਹੇ ਜੀਵਨ ‘ਚ ਅਦਾਕਾਰੀ ਦੀ ਲੰਮੀ ਪਾਰੀ ਖੇਡੀ ਸੀ ।


ਅੱਜ ਅਸੀਂ ਤੁਹਾਨੂੰ ਮਧੂ ਬਾਲਾ ਦੀਆਂ ਕੁਝ ਅਣਵੇਖੀਆਂ ਵਿਖਾਉਣ ਜਾ ਰਹੇ ਹਾਂ ।ਜਿਨ੍ਹਾਂ ਨੂੰ ਵੇਖ ਕੇ ਤੁਸੀਂ ਵੀ ਉਨ੍ਹਾਂ ਦੀ ਖੂਬਸੂਰਤੀ ਦੇ ਕਾਇਲ ਹੋ ਜਾਓਗੇ ।ਚੌਦਾਂ ਸਾਲ ਦੀ ਉਮਰ ‘ਚ ਮਧੂਬਾਲਾ ਨੇ ਰਾਜ ਕਪੂਰ ਦੇ ਨਾਲ ਫ਼ਿਲਮ ‘ਨੀਲ ਕਮਲ’ ਕੀਤੀ ਜੋ ਕਿ ਬਹੁਤ ਜ਼ਿਆਦਾ ਸਫਲ ਰਹੀ ਸੀ ।


ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ‘ਮੁਗਲ ਏ ਆਜ਼ਮ’, ‘ਫਾਗੁਨ’, ‘ਹਾਵੜਾ ਬ੍ਰਿਜ’, ‘ਕਾਲਾ ਪਾਣੀ’ ਅਤੇ ‘ਚਲਤੀ ਕਾ ਨਾਮ ਗਾੜੀ’ ਵਰਗੀਆਂ ਕਾਮਯਾਬ ਫ਼ਿਲਮਾਂ ਦਿੱਤੀਆਂ ।ਮਧੂਬਾਲਾ 1950 ਦੇ ਦੌਰ ਦੀ ਸਭ ਤੋਂ ਮਹਿੰਗੀ ਅਦਾਕਾਰਾ ਦੇ ਰੂਪ ‘ਚ ਜਾਣੀ ਜਾਂਦੀ ਸੀ । 

View this post on Instagram

A post shared by Mumtaz Jehan Begum Dehlavi 🌹 (@madhubala.forever)







Related Post