ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ, ਮਿਊਜ਼ਿਕ ਡਾਇਰੈਕਟਰ ਕੇਜੇ ਜੋਏ ਦਾ ਦਿਹਾਂਤ
ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖ਼ਬਰ ਇਹ ਹੈ ਕਿ ਇੰਡਸਟਰੀ ਦੇ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਕੇ ਜੇ ਜੋਏ (KJ Joy )ਦਾ ਦਿਹਾਂਤ (Death) ਹੋ ਗਿਆ ਹੈ । ਉਨ੍ਹਾਂ ਨੇ 77 ਸਾਲ ਦੀ ਉਮਰ ‘ਚ ਆਖਰੀ ਸਾਹ ਲਏ । ਉਹ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚੱਲ ਰੇ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ । ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਮਲਿਆਲਮ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਖਬਰਾਂ ਮੁਤਾਬਕ ਉਨ੍ਹਾਂ ਦਾ ਅੰਤਿਮ ਸਸਕਾਰ ਬੁੱਧਵਾਰ ਨੂੰ ਚੇਨਈ ‘ਚ ਕੀਤਾ ਜਾਵੇਗਾ।
ਹੋਰ ਪੜ੍ਹੋ : ਜਦੋਂ ਰਿਸੈਪਸ਼ਨ ਪਾਰਟੀ ‘ਚ ਸ਼ਾਮਿਲ ਹੋਣ ਗਏ ਕਪਿਲ ਸ਼ਰਮਾ ਨੂੰ ਫੋਟੋਗ੍ਰਾਫਰਸ ਨੇ ਕਾਮੇਡੀ ਕਰਨ ਲਈ ਕਿਹਾ
ਕੇ ਜੇ ਜੋਏ ਨੇ ਮਲਿਆਲਮ ਸੰਗੀਤ ਜਗਤ ‘ਚ ਟੈਕਨੋ ਸੰਗੀਤਕਾਰ ਦੇ ਤੌਰ ‘ਤੇ ਜਾਣੇ ਜਾਦੇ ਸਨ । ਉਨ੍ਹਾਂ ਨੇ 70 ਦੇ ਦਹਾਕੇ ‘ਚ ਕੀਬੋਰਡ ਵਰਗੇ ਸੰਗੀਤਕ ਇੰਸਟਰੂਮੈਂਟਸ ਦਾ ਇਸਤੇਮਾਲ ਕੀਤਾ ਸੀ ।ਉਹ ਸੰਗੀਤ ਕਲਾ ‘ਚ ਮਾਹਿਰ ਸਨ ।ਉਨ੍ਹਾਂ ਨੇ ਆਪਣੇ ਸੰਗੀਤਕ ਕਰੀਅਰ ਦੇ ਦੌਰਾਨ ਅਨੇਕਾਂ ਹੀ ਹਿੱਟ ਗੀਤ ਕੰਪੋਜ਼ ਕੀਤੇ ਅਤੇ ਸਰੋਤਿਆਂ ਦੇ ਵੱਲੋਂ ਉਨ੍ਹਾਂ ਦੇ ਸੰਗੀਤ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਗਿਆ ਸੀ । ਗੀਤਾਂ ਨੂੰ ਸੰਗੀਤਬੱਧ ਕਰਨ ਤੋਂ ਇਲਾਵਾ ਉਨ੍ਹਾਂ ਨੇ ਵੱਡੀ ਗਿਣਤੀ ‘ਚ ਫ਼ਿਲਮਾਂ ਵਿੱਚ ਸਹਾਇਕ ਡਾਇਰੈਕਟਰ ਦੇ ਤੌਰ ‘ਤੇ ਵੀ ਕੰਮ ਕੀਤਾ ਸੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇੱਕ ਗਾਇਕਾ ਦਾ ਵੀ ਬੀਤੇ ਦਿਨ ਦਿਹਾਂਤ ਹੋ ਗਿਆ ਸੀ । ਇਸ ਦੁੱਖ ਤੋਂ ਮਨੋਰੰਜਨ ਜਗਤ ਹਾਲੇ ਉੱਭਰ ਵੀ ਨਹੀਂ ਸੀ ਪਾਇਆ ਕਿ ਪ੍ਰਸਿੱਧ ਮਿਊੁਜ਼ਿਕ ਡਾਇਰੈਕਟਰ ਦੀ ਮੌਤ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੇਜੇ ਜੋਏ ਦੇ ਦਿਹਾਂਤ ‘ਤੇ ਇੰਡਸਟਰੀ ਦੇ ਲੋਕ ਗਮਗੀਨ ਹਨ ਅਤੇ ਉਨ੍ਹਾਂ ਦੇ ਘਰ ਸੋਗ ਪ੍ਰਗਟਾਉਣ ਦੇ ਲਈ ਪਹੁੰਚ ਰਹੇ ਹਨ ।