ਦਿਲਜੀਤ ਦੋਸਾਂਝ ਵਾਂਗ ਜਸ਼ਨ ਕੋਹਲੀ ਵੀ ਸਰਦਾਰਾਂ ਨੂੰ ਲੈ ਕੇ ਬਾਲੀਵੁੱਡ ਦੀ ਬਦਲਣਾ ਚਾਹੁੰਦੇ ਹਨ ਧਾਰਨਾ
ਜਸ਼ਨ ਕੋਹਲੀ ਦਾ ਕਹਿਣਾ ਹੈ ਕਿ ਸ਼ੋਅਬਿੱਜ਼ ‘ਚ ਆਉਣ ਦਾ ਉਨ੍ਹਾਂ ਦਾ ਮੁੱਖ ਮਕਸਦ ਸਿਨੇਮਾ ‘ਚ ਸਰਦਾਰਾਂ ਨੂੰ ਦਰਸਾਉਣ ਦੇ ਤਰੀਕੇ ਨੂੰ ਬਦਲਣਾ ਸੀ।
‘ਅਮਰ ਸਿੰਘ ਚਮਕੀਲਾ’ (Amar Singh Chamkila) ਫ਼ਿਲਮ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਇਸ ਫ਼ਿਲਮ ‘ਚ ਦਿਲਜੀਤ ਦੋਸਾਂਝ ਅਤੇ ਪਰੀਣੀਤੀ ਚੋਪੜਾ ਮੁੱਖ ਕਿਰਦਾਰਾਂ ‘ਚ ਨਜ਼ਰ ਆਏ ਹਨ । ਇਸ ਤੋਂ ਇਲਾਵਾ ਹੋਰ ਕਈ ਛੋਟੇ ਕਿਰਦਾਰ ਵੀ ਨਜ਼ਰ ਆਏ ਹਨ । ਜਿਸ ‘ਚ ਸਵਰਨ ਸਿੰਘ ਸੀਵੀਆ ਅਤੇ ਪਰੀਣੀਤੀ ਦੇ ਭਰਾ ਦਾ ਕਿਰਦਾਰ ਨਿਭਾਉਣ ਵਾਲਾ ਸ਼ਖਸ ਜਸ਼ਨ ਕੋਹਲੀ ਵੀ ਇਸ ‘ਚ ਸ਼ਾਮਿਲ ਹੈ । ਹਾਲ ਹੀ ‘ਚ ਉਨ੍ਹਾਂ ਦੇ ਨਾਲ ਕੀਤੀ ਗਈ ਗੱਲਬਾਤ ਸਾਹਮਣੇ ਆਈ ਹੈ।
ਹੋਰ ਪੜ੍ਹੋ : ਫ਼ਿਲਮ ‘ਅਮਰ ਸਿੰਘ ਚਮਕੀਲਾ’ ‘ਚ ਸਵਰਨ ਸੀਵੀਆ ਦਾ ਰੋਲ ਨਿਭਾਉਣ ਵਾਲੇ ਅਪਿੰਦਰ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ
ਜਿਸ ‘ਚ ਉਨ੍ਹਾਂ ਨੇ ਬਾਲੀਵੁੱਡ ‘ਚ ਸਰਦਾਰਾਂ ਨੂੰ ਦਿੱਤੇ ਜਾਣ ਵਾਲੇ ਕਿਰਦਾਰਾਂ ਬਾਰੇ ਗੱਲਬਾਤ ਕੀਤੀ ਹੈ। ਜਸ਼ਨ ਕੋਹਲੀ ਦਾ ਕਹਿਣਾ ਹੈ ਕਿ ਸ਼ੋਅਬਿੱਜ਼ ‘ਚ ਆਉਣ ਦਾ ਉਨ੍ਹਾਂ ਦਾ ਮੁੱਖ ਮਕਸਦ ਸਿਨੇਮਾ ‘ਚ ਸਰਦਾਰਾਂ ਨੂੰ ਦਰਸਾਉਣ ਦੇ ਤਰੀਕੇ ਨੂੰ ਬਦਲਣਾ ਸੀ।ਜਸ਼ਨ ਕੋਹਲੀ ਦਾ ਕਹਿਣਾ ਹੈ ਕਿ ਸਰਦਾਰਾਂ ਦੇ ਕਿਰਦਾਰ ਜਾਂ ਤਾਂ ਹੀਰੋ ਦੇ ਦੋਸਤ ਦੇ ਤੌਰ ‘ਤੇ ਫ਼ਿਲਮ ‘ਚ ਲਿਆ ਜਾਂਦਾ ਹੈ ਜਾਂ ਫਿਰ ਕਾਮੇਡੀ ਦੀ ਕਮੀ ਪੂਰੀ ਕਰਨ ਦੇ ਲਈ ਲਿਆ ਜਾਂਦਾ ਸੀ । ਪਰ ਦਿਲਜੀਤ ਦੋਸਾਂਝ ਨੇ ਬਾਲੀਵੁੱਡ ਦੀ ਇਸ ਧਾਰਨਾ ਨੂੰ ਬਦਲ ਦਿੱਤਾ ਹੈ। ਮੈਂ ਖੁਦ ਵੀ ਇਸ ਧਾਰਨਾ ਨੂੰ ਬਦਲਣਾ ਚਾਹੁੰਦਾ ਹਾਂ ।
ਦਿਲਜੀਤ ਦੋਸਾਂਝ ਨੇ ਹਾਲ ਹੀ ‘ਚ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਲੋਕ ਕਹਿੰਦੇ ਸਨ ਕਿ ਸਰਦਾਰ ਫੈਸ਼ਨ ਨਹੀਂ ਕਰ ਸਕਦੇ, ਪਰ ਮੈਂ ਕਰਕੇ ਵਿਖਾਇਆ । ਲੋਕ ਕਹਿੰਦੇ ਸਨ ਕਿ ‘ਪੰਜਾਬੀ ਫ਼ਿਲਮਾਂ ‘ਚ ਐਕਟਿੰਗ ਨਹੀਂ ਕਰ ਸਕਦੇ ਪਰ ਉਨ੍ਹਾਂ ਨੇ ਸਭ ਕਰਕੇ ਦਿਖਾਇਆ’।