Lawrence Bishnoi On Salman Khan: ਸਲਮਾਨ ਖ਼ਾਨ ਨੂੰ ਮਿਲੀ ਧਮਕੀ, ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਿਹਾ 'ਬਿਸ਼ਨੋਈ ਸਮਾਜ ਤੋਂ ਮੁਆਫੀ ਮੰਗਣ ਸਲਮਾਨ ਨਹੀਂ ਤਾਂ...'
ਬਾਲੀਵੁੱਡ ਅਭਿਨੇਤਾ ਸਲਮਾਨ ਖ਼ਾਨ ਦੀ ਜਾਨ ਇੱਕ ਵਾਰ ਫਿਰ ਖ਼ਤਰੇ ਵਿੱਚ ਹੈ। ਸਲਮਾਨ ਖ਼ਾਨ ਨੂੰ ਗੈਂਗਸਟਰ ਲਾਰੇਂਸ ਬਿਸ਼ਨੋਈ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਬਿਸ਼ਨੋਈ ਨੇ ਸਲਮਾਨ ਖ਼ਾਨ ਨੂੰ ਕਿਹਾ ਹੈ ਕਿ ਉਹ ਬਿਸ਼ਨੋਈ ਸਮਾਜ ਤੋਂ ਹੀ ਮੁਆਫੀ ਮੰਗਣ, ਨਹੀਂ ਤਾਂ ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈਣਗੇ
Lawrence Bishnoi On Salman Khan: ਗੈਂਗਸਟਰ ਲਾਰੇਂਸ ਬਿਸ਼ਨੋਈ ਨੇ ਕੁਝ ਸਾਲ ਪਹਿਲਾਂ ਸਲਮਾਨ ਖ਼ਾਨ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ। ਕਾਲਾ ਹਿਰਨ ਕਤਲ ਕੇਸ ਵਿੱਚ ਫਸੇ ਸਲਮਾਨ ਨੂੰ ਧਮਕੀ ਦੇਣ ਤੋਂ ਬਾਅਦ ਹੀ ਲਾਰੇਂਸ ਬਿਸ਼ਨੋਈ ਸੁਰਖੀਆਂ ਵਿੱਚ ਆਇਆ ਸੀ। ਹੁਣ ਆਪਣੇ ਤਾਜ਼ਾ ਇੰਟਰਵਿਊ 'ਚ ਇੱਕ ਵਾਰ ਮੁੜ ਲਾਰੇਂਸ ਨੇ ਕਿਹਾ ਹੈ ਕਿ ਸਲਮਾਨ ਖ਼ਾਨ ਨੂੰ ਬਿਸ਼ਨੋਈ ਸਮਾਜ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਧਮਕੀ ਭਰੇ ਲਹਿਜੇ 'ਚ ਕਿਹਾ ਕਿ ਉਹ ਸਲਮਾਨ ਨੂੰ ਉਸੇ ਹਿਸਾਬ ਨਾਲ ਜਵਾਬ ਦੇਵੇਗਾ।
ਜੇਲ੍ਹ ਵਿੱਚ ਬੰਦ ਲਾਰੇਂਸ ਬਿਸ਼ਨੋਈ ਨੇ ਇੱਕ ਟੀਵੀ ਚੈਨਲ ਨੂੰ ਇੰਟਰਵਿਊ ਦਿੱਤਾ ਹੈ। ਇਸ ਇੰਟਰਵਿਊ ਦੇ ਦੌਰਾਨ ਉਸ ਨੇ ਸਲਮਾਨ ਖ਼ਾਨ ਨੂੰ ਧਮਕੀ ਦੇਣ ਦੇ ਸਵਾਲ 'ਤੇ ਕਿਹਾ, ''ਮੈਂ ਆਪਣੇ ਵਿਚਾਰ ਉੱਥੇ ਹੀ ਰੱਖੇ ਸਨ...ਕਭੀ ਅਪਰਾਧ ਕਰਨਾ ਹੂਆ ਤੋ ਵੋਹ ਕਰੇਂਗੇ। ਸਾਡੇ ਸਮਾਜ ਵਿੱਚ ਉਨ੍ਹਾਂ ਪ੍ਰਤੀ ਬਹੁਤ ਗੁੱਸਾ ਹੈ। ਇਨ੍ਹਾਂ ਨੇ ਸਾਡੇ ਸਮਾਜ ਨੂੰ ਬਹੁਤ ਨੀਵਾਂ ਦਿਖਾਇਆ ਹੈ। ਸਲਮਾਨ ਨੇ ਸਾਡੇ ਸਮਾਜ ਤੋਂ ਕਦੇ ਮੁਆਫੀ ਨਹੀਂ ਮੰਗੀ, ਜਦੋਂਕਿ ਇੰਨੇ ਸਾਲ ਇਹ ਕੇਸ ਚੱਲਦਾ ਰਿਹਾ।"
'ਜਿੱਥੇ ਅਸੀਂ ਰੁੱਖ ਨਹੀਂ ਕੱਟਦੇ ਉੱਥੇ ਉਸ ਨੇ ਸ਼ਿਕਾਰ ਕੀਤਾ'
ਲਾਰੈਂਸ ਬਿਸ਼ਨੋਈ ਨੇ ਕਿਹਾ, “ਅਸੀਂ ਆਪਣੇ ਇਲਾਕੇ ਵਿੱਚ ਜਾਨਵਰਾਂ ਨੂੰ ਮਾਰਨ ਦੀ ਇਜਾਜ਼ਤ ਨਹੀਂ ਦਿੰਦੇ, ਹਰੇ-ਭਰੇ ਰੁੱਖਾਂ ਨੂੰ ਕੱਟਣ ਨਹੀਂ ਦਿੰਦੇ। ਉੱਥੇ ਆ ਕੇ ਉਸ ਨੇ ਸ਼ਿਕਾਰ ਕੀਤਾ। ਸਮਾਜ ਵਿੱਚ ਗੁੱਸਾ ਸੀ। ਅਸੀਂ ਚਾਹੁੰਦੇ ਸੀ ਕਿ ਉਹ ਸਾਡੇ ਸਮਾਜ ਤੋਂ ਮੁਆਫੀ ਮੰਗੇ। ਇਸ ਦੇ ਖਿਲਾਫ ਲੋਕਾਂ ਦੇ ਮਨਾਂ ਵਿੱਚ ਬਹੁਤ ਗੁੱਸਾ ਹੈ। ਜੇਕਰ ਉਹ ਸਾਡੇ ਸਮਾਜ ਤੋਂ ਮੁਆਫੀ ਮੰਗਣਗੇ ਜਾਂ ਅਜਿਹਾ ਹੁੰਦਾ ਹੈ ਤਾਂ ਅਸੀਂ ਉਸ ਅਨੁਸਾਰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।"
ਹਾਲਾਂਕਿ ਲਾਰੇਂਸ ਬਿਸ਼ਨੋਈ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਸਲਮਾਨ ਖ਼ਾਨ ਨੂੰ ਧਮਕੀ ਭਰਿਆ ਪੱਤਰ ਭੇਜਿਆ ਸੀ। ਉਨ੍ਹਾਂ ਕਿਹਾ ਕਿ ਮੈਂ ਚਿੱਠੀ ਨਹੀਂ ਭੇਜੀ। ਮੈਂ ਬੰਬੇ (ਮੁੰਬਈ) ਪੁਲਿਸ ਨੂੰ ਵੀ ਕਿਹਾ ਸੀ ਕਿ ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
'ਸਲਮਾਨ ਨੂੰ ਦੇਵਾਂਗੇ ਠੋਕਵਾਂ ਜਵਾਬ'
ਇੰਟਰਵਿਊ ਦੌਰਾਨ ਲਾਰੇਂਸ ਬਿਸ਼ਨੋਈ ਨੇ ਸਲਮਾਨ ਖ਼ਾਨ ਨੂੰ ਠੋਕਵਾਂ ਜਵਾਬ ਦੇਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਜੇਕਰ ਸਾਡਾ ਸਮਾਜ ਇਸ ਨੂੰ ਮੁਆਫ਼ ਨਹੀਂ ਕਰਦਾ ਤਾਂ ਅਸੀਂ ਆਪਣੇ ਤੌਰ 'ਤੇ ਕਾਰਵਾਈ ਕਰਾਂਗੇ | ਉਸ ਨੇ ਕਿਹਾ, "ਅਸੀਂ ਅਦਾਲਤ ਜਾਂ ਕਿਸੇ ਹੋਰ 'ਤੇ ਨਿਰਭਰ ਨਹੀਂ ਹੋਵਾਂਗੇ।"
ਲਾਰੇਂਸ ਬਿਸ਼ਨੋਈ ਨੇ ਕਿਹਾ ਕਿ ਸਲਮਾਨ ਖ਼ਾਨ ਨੂੰ ਸਾਡੇ ਮੰਦਰ 'ਚ ਆ ਕੇ ਮੁਆਫੀ ਮੰਗਣੀ ਹੋਵੇਗੀ। ਉਸ ਨੇ ਕਿਹਾ, “ਬੀਕਾਨੇਰ ਤੋਂ ਅੱਗੇ, ਸਾਡਾ ਮੰਦਰ ਨੌਖਾ ਤਹਿਸੀਲ ਵਿੱਚ ਸਥਿਤ ਹੈ। ਉੱਥੇ ਆ ਕੇ ਉਸ ਮੰਦਿਰ ਵਿੱਚ ਮਾਫ਼ੀ ਮੰਗੋ। ਇਸ ਦੌਰਾਨ ਲਾਰੇਂਸ ਬਿਸ਼ਨੋਈ ਨੇ ਸਾਫ਼ ਕਿਹਾ ਕਿ ਜੇਕਰ ਉਹ ਮੁਆਫ਼ੀ ਨਹੀਂ ਮੰਗਦੇ ਤਾਂ ਅਸੀਂ ਉਸ ਦਾ ਹੰਕਾਰ ਤੋੜ ਦਵਾਂਗੇ।"