ਦਿਲਜੀਤ ਦੋਸਾਂਝ ਨਾਲ ਕਰਨਾ ਚਾਹੁੰਦੇ ਸੀ ਮਰਹੂਮ ਅਦਾਕਾਰ ਇਰਫਾਨ ਖਾਨ, ਅਦਾਕਾਰ ਦੀ ਪਤਨੀ ਸੁਤਾਪਾ ਨੇ ਸਾਂਝੀ ਕੀਤੀ ਪੋਸਟ
ਬਾਲੀਵੁੱਡ ਦੇ ਮਰਹੂਮ ਅਦਾਕਾਰ ਇਰਫਾਨ ਖਾਨ ਦੇ ਦਿਹਾਂਤ ਨੂੰ 4 ਸਾਲ ਬੀਤ ਚੁੱਕੇ ਹਨ। ਹਾਲ ਹੀ ਵਿੱਚ ਅਦਾਕਾਰ ਦੀ ਪਤਨੀ ਨੇ ਆਪਣੀ ਇੰਸਟਾਗ੍ਰਾਮ ਪੋਸਟ ਦੇ ਜ਼ਰੀਏ ਇਰਫਾਨ ਖਾਨ ਦੀ ਇੱਕ ਅਜਿਹੀ ਇੱਛਾ ਦੱਸੀ ਜੋ ਕਿ ਪੂਰੀ ਨਹੀਂ ਹੋ ਸਕੀ। ਸੁਤਾਪਾ ਨੇ ਦੱਸਿਆ ਕਿ ਕਿੰਝ ਇਰਫਾਨ ਨੇ ਦਿਲਜੀਤ ਦੋਸਾਂਝ ਦੀ ਹਾਲੀਆ ਫਿਲਮ, ਇਮਤਿਆਜ਼ ਅਲੀ ਦੀ ਸੰਗੀਤਕ ਬਾਇਓਪਿਕ ਅਮਰ ਸਿੰਘ ਚਮਕੀਲਾ ਬਾਰੇ ਗੱਲ ਕੀਤੀ ਸੀ।
Late actor Irrfan Khan : ਬਾਲੀਵੁੱਡ ਦੇ ਮਰਹੂਮ ਅਦਾਕਾਰ ਇਰਫਾਨ ਖਾਨ ਦੇ ਦਿਹਾਂਤ ਨੂੰ 4 ਸਾਲ ਬੀਤ ਚੁੱਕੇ ਹਨ। ਹਾਲ ਹੀ ਵਿੱਚ ਅਦਾਕਾਰ ਦੀ ਪਤਨੀ ਨੇ ਆਪਣੀ ਇੰਸਟਾਗ੍ਰਾਮ ਪੋਸਟ ਦੇ ਜ਼ਰੀਏ ਇਰਫਾਨ ਖਾਨ ਦੀ ਇੱਕ ਅਜਿਹੀ ਇੱਛਾ ਦੱਸੀ ਜੋ ਕਿ ਪੂਰੀ ਨਹੀਂ ਹੋ ਸਕੀ।
ਇਰਫਾਨ ਖਾਨ ਦਾ ਚਾਰ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਅਦਾਕਾਰ ਦੇ ਬੇਟੇ ਅਤੇ ਅਦਾਕਾਰ ਬਾਬਿਲ ਖਾਨ ਤੇ ਉਨ੍ਹਾਂ ਦੀ ਪਤਨੀ ਅਤੇ ਲੇਖਕ ਸੁਤਾਪਾ ਸਿਕੰਦਰ ਨੇ ਆਪਣੇ ਮਰਹੂਮ ਪਤੀ ਨੂੰ ਯਾਦ ਕਰਦਿਆਂ ਹਾਲ ਹੀ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਹੈ।
ਸੁਤਾਪਾ ਨੇ ਇਸ ਪੋਸਟ ਵਿੱਚ, ਆਪਣੇ ਮਰਹੂਮ ਪਤੀ ਦੀ ਇੱਛਾ ਦਾ ਜ਼ਿਕਰ ਕਰਦੇ ਹੋਏ ਲਿਖਿਆ ਜੇਕਰ ਅੱਜ ਇਰਫਾਨ ਅੱਜ ਜ਼ਿੰਦਾ ਹੁੰਦ ਤਾਂ ਉਹ ਇਹ ਜ਼ਰੂਰ ਕਰਦੇ। ਸੁਤਾਪਾ ਨੇ ਦੱਸਿਆ ਕਿ ਕਿੰਝ ਇਰਫਾਨ ਨੇ ਦਿਲਜੀਤ ਦੋਸਾਂਝ ਦੀ ਹਾਲੀਆ ਫਿਲਮ, ਇਮਤਿਆਜ਼ ਅਲੀ ਦੀ ਸੰਗੀਤਕ ਬਾਇਓਪਿਕ ਅਮਰ ਸਿੰਘ ਚਮਕੀਲਾ ਬਾਰੇ ਗੱਲ ਕੀਤੀ ਸੀ , ਅਤੇ ਇਸ ਤੋਂ ਤੁਰੰਤ ਬਾਅਦ ਫਿਲਮ ਨਿਰਮਾਤਾ ਦਿਨੇਸ਼ ਵਿਜਾਨ ਨੂੰ ਉਨ੍ਹਾਂ ਨਾਲ ਅਤੇ ਦਿਲਜੀਤ ਦੋਸਾਂਝ ਨਾਲ ਇੱਕ ਫਿਲਮ ਕਰਨ ਲਈ ਬੁਲਾਇਆ ਸੀ।
ਦਿਲਜੀਤ ਨਾਲ ਕੰਮ ਕਰਨਾ ਚਾਹੁੰਦੇ ਸੀ ਇਰਫਾਨ ਖਾਨ
ਸੁਤਪਾ ਨੇ ਅੱਗੇ ਲਿਖਿਆ ਕਿ ਉਸ ਸਮੇਂ ਇਰਫਾਨ ਨੇ ਫਿਲਮ ਦਾ ਮਿਊਜ਼ਿਕ ਲੂਪ ਉੱਤੇ ਸੁਣਿਆ ਤੇ ਫਿਲਮ ਦਾ ਕਲਈਮੈਕਸ ਗੀਤ ਮੈਨੂੰ ਵਿਦਾ ਕਰੋ ਵਿੱਚ ਇਰਸ਼ਾਦ ਕਾਮਿਲ ਦੇ ਲਿਖੇ ਬੋਲਾਂ ਦੀ ਤਾਰੀਫ ਕੀਤੀ ਸੀ। ਉਨ੍ਹਾਂ ਨੇ ਇਰਫਾਨ ਨੂੰ ਇਹ ਸੁਝਾਅ ਦੇਣ ਲਈ ਵੀ ਕਿਹਾ ਸੀ ਕੀ ਉਨ੍ਹਾਂ ਨੂੰ ਅਨੂਪ ਸਿੰਘ ਦੀ ਫਿਲਮ ਕਿੱਸਾ ਜੋ ਕਿ 2014 ਵਿੱਚ ਰਿਲੀਜ਼ ਹੋਈ ਸੀ ਉਸ ਕੀਤੀ ਸਰਦਾਰ ਦੀ ਭੂਮਿਕਾ ਨੂੰ ਮੁੜ ਦੋਹਰਾਉਣਾ ਚਾਹੀਦਾ ਹੈ।
ਪਤਨੀ ਸੁਪਤਾ ਨੇ ਇੱਕ ਭਾਵੁਕ ਨੋਟ ਲਿਖਿਆ
ਆਪਣੀਆਂ ਯਾਦਾਂ ਵਿੱਚ ਡੁੱਬਣ ਤੋਂ ਪਹਿਲਾਂ, ਸੁਤਪਾ ਨੇ ਲਿਖਿਆ, ਇਰਫਾਨ ਨੂੰ ਮੈਨੂੰ ਛੱਡੇ ਹੋਏ 4 ਸਾਲ ਅਤੇ ਤਿੰਨ ਦਿਨ ਹੋ ਗਏ ਹਨ। ਚਾਰ ਸਾਲ? ਮੇਰਾ ਸਰੀਰ ਭਾਵਨਾ ਨਾਲ ਭਰ ਗਿਆ ਹੈ। ਅਸੀਂ ਉਸ ਤੋਂ ਬਿਨਾਂ 4 ਸਾਲ ਰਹੇ ਹਾਂ, ਜਿਸ ਵਿੱਚ ਉਦਾਸੀ, ਡਰ, ਨਿਰਾਸ਼ਾ ਅਤੇ ਗੰਭੀਰ ਬੇਬਸੀ ਵੀ ਸ਼ਾਮਲ ਹੈ। ਅਤੇ ਫਿਰ ਮੈਂ ਸੋਚਿਆ ਕਿ ਮੈਂ ਅਜੇ ਵੀ ਉਸਦੇ ਨਾਲ ਲੰਬੇ ਸਮੇਂ ਤੱਕ ਜੀਵਾਂਗਾ। ਮੈਂ ਉਸ ਨੂੰ 1984 ਤੋਂ ਜਾਣਦਾ ਸੀ, ਇਸ ਲਈ ਉਸ ਨੂੰ ਜਾਣਦਿਆਂ 36 ਸਾਲ ਹੋ ਗਏ ਹਨ।
ਹੋਰ ਪੜ੍ਹੋ : ਅੰਬਰਦੀਪ ਨੇ ਦਿਲਜੀਤ ਦੋਸਾਂਝ ਨਾਲ ਆਪਣੀ ਨਵੀਂ ਫਿਲਮ 'ਸ਼ਿਕਰਾ' ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗ ਰਿਲੀਜ਼
ਸੁਤਾਪਾ ਦੀ ਪੋਸਟ ਉੱਤੇ ਦਿਲਜੀਤ ਦਾ ਰਿਐਕਸ਼ਨ
ਸੁਤਾਪਾ ਦੀ ਪੋਸਟ 'ਤੇ ਦਿਲਜੀਤ ਨੇ ਕਮੈਂਟ ਬਾਕਸ ਵਿੱਚ ਨਮਸਤੇ ਇਮੋਜੀ ਸ਼ੇਅਰ ਕੀਤਾ ਹੈ। ਇੱਕ ਯੂਜ਼ਰ ਨੇ ਸੁਤਾਪਾ ਨਾਲ ਸਹਿਮਤੀ ਜਤਾਈ ਅਤੇ ਕਮੈਂਟ ਕਰਦਿਆਂ ਲਿਖਿਆ, ਇਹ ਦਿਲਜੀਤ ਲਈ ਸਭ ਤੋਂ ਵੱਡੀ ਤਾਰੀਫ ਹੈ। ਇੱਕ ਹੋਰ ਨੇ ਲਿਖਿਆ, ਇਰਫਾਨ ਖਾਨ ਜੀ ਅਤੇ ਦਿਲਜੀਤ ਦੋਸਾਂਝ ਨੇ ਯਕੀਨੀ ਤੌਰ 'ਤੇ ਸਕ੍ਰੀਨ 'ਤੇ ਵਖਰਾ ਜਾਦੂ ਕਰਦੇ। ਫਿਲਮ ਚਮਕੀਲਾ ਦੇ ਇਮਤਿਆਜ਼ ਅਲੀ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਸੁਤਪਾ ਦੀ ਪੋਸਟ ਵੀ ਸਾਂਝੀ ਕੀਤੀ ਅਤੇ ਲਿਖਿਆ, ਬਹੁਤ ਵਧੀਆ, ਬਹੁਤ ਸਾਰਾ ਪਿਆਰ।