ਜਾਣੋ ਉਨ੍ਹਾਂ ਬਾਲੀਵੁੱਡ ਫ਼ਿਲਮਾਂ ਦੇ ਬਾਰੇ, ਜਿਨ੍ਹਾਂ ‘ਚ ਵਿਖਾਈ ਗਈ ਸਰਹੱਦ ਤੋਂ ਪਾਰ ਦੀ ਪ੍ਰੇਮ ਕਹਾਣੀ

ਬਾਲੀਵੁੱਡ ਇੰਡਸਟਰੀ ‘ਚ ਸਰਹੱਦੋਂ ਪਾਰ ਦੇ ਪਿਆਰ ਦੀਆਂ ਕਹਾਣੀਆਂ ਨੂੰ ਪਰਦੇ ‘ਤੇ ਦਿਖਾਇਆ ਗਿਆ ਹੈ । ਅੱਜ ਅਸੀਂ ਤੁਹਾਨੂੰ ਬਾਲੀਵੁੱਡ ਇੰਡਸਟਰੀ ‘ਚ ਬਣੀਆਂ ਕੁਝ ਅਜਿਹੀਆਂ ਹੀ ਫ਼ਿਲਮਾਂ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੇ ਵੱਡੇ ਪਰਦੇ ‘ਤੇ ਧਮਾਲ ਮਚਾਇਆ ਹੈ ।

By  Shaminder August 15th 2023 08:00 AM -- Updated: August 15th 2023 09:59 AM

ਬਾਲੀਵੁੱਡ ਇੰਡਸਟਰੀ ‘ਚ ਸਰਹੱਦੋਂ ਪਾਰ ਦੇ ਪਿਆਰ ਦੀਆਂ ਕਹਾਣੀਆਂ ਨੂੰ ਪਰਦੇ ‘ਤੇ ਦਿਖਾਇਆ ਗਿਆ ਹੈ । ਅੱਜ ਅਸੀਂ ਤੁਹਾਨੂੰ ਬਾਲੀਵੁੱਡ ਇੰਡਸਟਰੀ ‘ਚ ਬਣੀਆਂ ਕੁਝ ਅਜਿਹੀਆਂ ਹੀ ਫ਼ਿਲਮਾਂ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਨ੍ਹਾਂ ਨੇ ਵੱਡੇ ਪਰਦੇ ‘ਤੇ ਧਮਾਲ ਮਚਾਇਆ ਹੈ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਰੀਨਾ ਕਪੂਰ ਅਤੇ ਅਭਿਸ਼ੇਕ ਬੱਚਨ ਦੀ ਫ਼ਿਲਮ ‘ਰਿਫਿਊਜੀ’ ਦੇ ਬਾਰੇ, ਇਹ ਫ਼ਿਲਮ ਵੱਡੇ ਪਰਦੇ ‘ਤੇ ਤਾਂ ਕੁਝ ਖ਼ਾਸ ਕਮਾਲ ਨਹੀਂ ਕਰ ਪਾਈ ਸੀ ।ਪਰ ਇਸ ਫ਼ਿਲਮ ‘ਚ ਅਭਿਸ਼ੇਕ ਅਤੇ ਕਰੀਨਾ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।


ਹੋਰ ਪੜ੍ਹੋ  :  ਪੀਟੀਸੀ ਪੰਜਾਬੀ ‘ਤੇ ਅੱਜ ਤੋਂ ਵੇਖੋ ਨਵਾਂ ਸ਼ੋਅ ‘ਤੁਸੀਂ ਕਿੰਨੇ ਪੰਜਾਬੀ ਹੋ’

‘ਗਦਰ: ਏਕ ਪ੍ਰੇਮ ਕਥਾ’ 

‘ਗਦਰ :ਏਕ ਪ੍ਰੇਮ ਕਥਾ’ ‘ਚ ਅਮੀਸ਼ਾ ਪਟੇਲ ਅਤੇ ਸੰਨੀ ਦਿਓਲ ਦੀ ਦਮਦਾਰ ਅਦਾਕਾਰੀ ਨੇ ਹਰ ਕਿਸੇ ਦਾ ਦਿਲ ਜਿੱਤਿਆ ਸੀ । ਫ਼ਿਲਮ ‘ਚ ਅਮੀਸ਼ਾ ਪਟੇਲ ਨੇ ਪਾਕਿਸਤਾਨੀ ਕੁੜੀ ਦਾ ਕਿਰਦਾਰ ਨਿਭਾਇਆ ਸੀ ਅਤੇ ਸੰਨੀ ਦਿਓਲ ਭਾਰਤੀ  ਸ਼ਖਸ ਤਾਰਾ ਸਿੰਘ ਦੇ ਕਿਰਦਾਰ ‘ਚ  ਦਿਖਾਈ ਦਿੱਤੇ ਸਨ।


ਵੀਰ ਜ਼ਾਰਾ 

ਵੀਰ ਜ਼ਾਰਾ ਫ਼ਿਲਮ ‘ਚ ਭਾਰਤ ਪਾਕਿਸਤਾਨ ਦੇ ਸਬੰਧਾਂ ਨੂੰ ਦਰਸਾਉਂਦੀ ਇਸ ਫ਼ਿਲਮ ‘ਚ ਸ਼ਾਹਰੁਖ ਖ਼ਾਨ ਅਤੇ ਪ੍ਰੀਤੀ ਜ਼ਿੰਟਾ ਦੀ ਲਵ ਸਟੋਰੀ ਵਿਖਾਈ ਗਈ ਸੀ । ਇਸ ਫ਼ਿਲਮ ਨੂੰ ਯਸ਼ ਚੋਪੜਾ ਵੱਲੋਂ ਬਣਾਇਆ ਗਿਆ ਸੀ । 


‘ਏਕ ਥਾ ਟਾਈਗਰ’

ਫ਼ਿਲਮ ‘ਏਕ ਥਾ ਟਾਈਗਰ’ ‘ਚ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਮੁੱਖ ਭੂਮਿਕਾ ‘ਚ ਨਜ਼ਰ ਆਏ ਸਨ ਅਤੇ ਐਕਸ਼ਨ ਨਾਲ ਭਰਪੂਰ ਇਸ ਫ਼ਿਲਮ ‘ਚ ਭਾਰਤ ਅਤੇ ਪਾਕਿਸਤਾਨ ਦੇ ਦੋ ਜਾਸੂਸਾਂ ਨੂੰ ਵਿਖਾਇਆ ਗਿਆ ਸੀ ਜੋ ਆਪਸੀ ਪਿਆਰ ‘ਚ ਪੈ ਗਏ ਸਨ ।ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ਹਨ ਜੋ ਸਰਹੱਦੋਂ ਪਾਰ ਦੋ ਦਿਲਾਂ ਦਰਮਿਆਨ ਪੈਦਾ ਹੋਏ ਪਿਆਰ ਨੂੰ ਦਰਸਾਉਂਦੀਆਂ ਹਨ ।  

 

 

 



Related Post