Kishore Kumar Birth Anniversary: ਜਾਣੋ ਕਿਉਂ ਕਿਸ਼ੋਰ ਕੁਮਾਰ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਖਿਲਾਫ ਕੀਤੀ ਸੀ ਬਗਾਵਤ

ਦਿੱਗਜ਼ ਗਾਇਕ ਕਿਸ਼ੋਰ ਕੁਮਾਰ ਦਾ ਅੱਜ ਜਨਮਦਿਨ ਹੈ। ਕਿਸ਼ੋਰ ਕੁਮਾਰ ਜਿੰਨ੍ਹੇ ਹਸਮੁਖ ਤੇ ਮਸਤਮੌਲਾ ਸਨ, ਉਹ ਉਨ੍ਹੇ ਹੀ ਜ਼ਿਦੀ ਵੀ ਸਨ। ਕਿਸ਼ੋਰ ਦਾ ਨਾਲ ਜੁੜਿਆ ਇੱਕ ਅਜਿਹਾ ਹੀ ਕਿੱਸਾ ਬਹੁਤ ਮਸ਼ਹੂਰ ਹੈ ਜੋ ਇੰਦਰਾ ਗਾਂਧੀ ਦੇ ਨਾਲ ਜੁੜਿਆ ਹੋਇਆ ਹੈ। ਉਸ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗੱਲ ਨਾ ਮੰਨਣ 'ਤੇ ਉਨ੍ਹਾਂ ਨੇ ਕਿਸ਼ੋਰ ਕੁਮਾਰ ਦੇ ਗੀਤਾਂ 'ਤੇ ਬੈਨ ਲਗਾ ਦਿੱਤਾ ਸੀ। ਆਓ ਜਾਣਦੇ ਹਾਂ ਕਿਉਂ।

By  Pushp Raj August 4th 2024 10:00 AM

 Kishore Kumar Birth Anniversary: ਹਿੰਦੀ ਸਿਨੇਮਾ ਜਗਤ ਦੇ ਦਿੱਗਜ਼ ਗਾਇਕ ਕਿਸ਼ੋਰ ਕੁਮਾਰ ਦਾ ਅੱਜ ਯਾਨਿ 4 ਅਗਸਤ ਨੂੰ 94ਵਾਂ ਜਨਮਦਿਨ ਹੈ। ਇਹ ਤਾਂ ਸਭ ਜਾਣਦੇ ਹਨ ਕਿ ਕਿਸ਼ੋਰ ਕੁਮਾਰ ਮਸਤਮੌਲਾ ਟਾਈਪ ਦੇ ਇਨਸਾਨ ਸਨ। ਉਨ੍ਹਾਂ ਦੇ ਗੀਤਾਂ 'ਚ ਵੀ ਇਸ ਦਾ ਸਬੂਤ ਮਿਲਦਾ ਹੈ। ਉਨ੍ਹਾਂ ਦੇ ਗਾਏ ਗਾਣੇ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਕਿਸ਼ੋਰ ਕੁਮਾਰ ਦੇ ਜਨਮਦਿਨ ਦੇ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਕਿੱਸੇ। 


ਕਿਸ਼ੋਰ ਕੁਮਾਰ ਜਿੰਨ੍ਹੇ ਹਸਮੁਖ ਤੇ ਮਸਤਮੌਲਾ ਸਨ, ਉਹ ਉਨ੍ਹੇ ਹੀ ਜ਼ਿਦੀ ਵੀ ਸਨ। ਕਿਸ਼ੋਰ ਦਾ ਨਾਲ ਜੁੜਿਆ ਇੱਕ ਅਜਿਹਾ ਹੀ ਕਿੱਸਾ ਬਹੁਤ ਮਸ਼ਹੂਰ ਹੈ ਜੋ ਇੰਦਰਾ ਗਾਂਧੀ ਦੇ ਨਾਲ ਜੁੜਿਆ ਹੋਇਆ ਹੈ। ਉਸ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਗੱਲ ਨਾ ਮੰਨਣ 'ਤੇ ਉਨ੍ਹਾਂ ਨੇ ਕਿਸ਼ੋਰ ਕੁਮਾਰ ਦੇ ਗੀਤਾਂ 'ਤੇ ਬੈਨ ਲਗਾ ਦਿੱਤਾ ਸੀ।

25 ਜੂਨ 1975 ਦੇ ਇਤਿਹਾਸ ;ਚ ਸਭ ਤੋਂ ਕਾਲਾ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਦੇਸ਼ ਵਿੱਚ 21 ਮਹੀਨਿਆਂ ਲਈ ਐਮਰਜੈਂਸੀ ਲਗਾਈ ਗਈ ਸੀ, ਜਿਸ ਦੇ ਤਹਿਤ ਸਾਰੇ ਨਾਗਰਿਕ ਅਧਿਕਾਰਾਂ (ਹਿਊਮਨ ਰਾਈਟਸ) ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਪ੍ਰੈੱਸ 'ਤੇ ਸੈਂਸਰਸ਼ਿਪ ਲਾਗੂ ਕੀਤੀ ਗਈ, ਸਰਕਾਰ ਜੋ ਚਾਹੁੰਦੀ ਸੀ, ਉਹੀ ਖਬਰਾਂ ਅਖਬਾਰਾਂ 'ਚ ਛਪਦੀਆਂ ਸੀ ਜੋ ਸਰਕਾਰ ਵੱਲੋਂ ਅਧਿਕਾਰਿਤ ਹੁੰਦੀਆਂ ਸਨ। ਰੇਡੀਓ ਦੀ ਗੱਲ ਕਰੀਏ ਤਾਂ ਇਹ ਪਹਿਲਾਂ ਹੀ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਸੀ। ਸਰਕਾਰ ਦੀਆਂ ਇਨ੍ਹਾਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ। 

ਐਮਰਜੈਂਸੀ ਦੇ ਕਾਰਨ ਦੇਸ਼ ਦੇ ਬਦਲੇ ਹਲਾਤਾਂ ਦੌਰਾਨ ਬਾਲੀਵੁੱਡ ਵੀ ਇਸ ਤੋਂ ਅਛੂਤਾ ਨਹੀਂ ਰਿਹਾ, ਅਜਿਹੇ 'ਚ ਗਾਇਕ-ਅਦਾਕਾਰ ਕਿਸ਼ੋਰ ਕੁਮਾਰ ਦਾ ਨਾਂ ਵੀ ਸਰਕਾਰ ਦੀ ਮਨਮਾਨੀ ਦਾ ਵਿਰੋਧ ਕਰਨ ਵਾਲਿਆਂ ਦੀ ਸੂਚੀ 'ਚ ਸੀ ਅਤੇ ਉਨ੍ਹਾਂ ਨੂੰ ਇਸ ਦੀ ਵੱਡੀ ਕੀਮਤ ਵੀ ਚੁਕਾਉਣੀ ਪਈ ਸੀ।

 ਸਰਕਾਰ ਚਾਹੁੰਦੀ ਸੀ ਕਿ ਕਿਸ਼ੋਰ ਕੁਮਾਰ ਨੀਤੀਆਂ ਦੀ ਪ੍ਰਸ਼ੰਸਾ ਕਰੇ

ਮੌਜੂਦਾ ਸਮੇਂ ਦੀ ਸਰਕਾਰ ਚਾਹੁੰਦੀ ਸੀ ਕਿ ਕਿਸ਼ੋਰ ਕੁਮਾਰ ਉਨ੍ਹਾਂ ਦੀਆਂ ਨੀਤੀਆਂ ਦੀ ਰੇਡੀਓ, ਟੀਵੀ ਹਰ ਥਾਂ 'ਤੇ ਪ੍ਰਸ਼ੰਸਾ ਕਰਨ। ਜਦੋਂ ਇਹ ਪ੍ਰਸਤਾਵ ਕਿਸ਼ੋਰ ਕੁਮਾਰ ਕੋਲ ਪਹੁੰਚਿਆ ਤਾਂ ਉਹ ਸਰਕਾਰ 'ਤੇ ਭੜਕ ਗਏ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਦੀ ਚਮਚਾਗਿਰੀ ਕਦੇ ਨਹੀਂ ਕਰਨਗੇ। ਇਹ ਗੱਲ ਜਦੋਂ ਇੰਦਰਾ ਗਾਂਧੀ ਤੱਕ ਪਹੁੰਚੀ ਤਾਂ ਉਹ ਗਾਇਕ 'ਤੇ ਬੁਰੀ ਤਰ੍ਹਾਂ ਭੜਕ ਗਈ।

ਕਿਉਂ ਲੱਗਾ ਕਿਸ਼ੋਰ ਕੁਮਾਰ ਦੇ ਗੀਤਾਂ 'ਤੇ ਬੈਨ

ਇਸ ਤੋਂ ਬਾਅਦ ਇੰਦਰਾ ਗਾਂਧੀ ਨੇ ਬਦਲਾ ਲੈਣ ਤੇ ਕਿਸ਼ੋਰ ਕੁਮਾਰ ਨੂੰ ਸਬਕ ਸਿਖਾਉਣ ਲਈ ਉਨ੍ਹਾਂ ਦੇ ਗੀਤਾਂ 'ਤੇ ਬੈਨ ਲਾ ਦਿੱਤਾ। ਇੰਦਰਾ ਚਾਹੁੰਦੀ ਸੀ ਕਿ ਇਸ ਨਾਲ ਬਾਲੀਵੁੱਡ ਨੂੰ ਸਬਕ ਮਿਲੇ ਅਤੇ ਕੋਈ ਵੀ ਉਨ੍ਹਾਂ ਦੇ ਸਾਹਮਣੇ ਇਨਕਾਰ ਕਰਨ ਦੀ ਹਿਮਾਕਤ ਨਾ ਕਰ ਸਕੇ। ਹੁਣ ਕਿਸ਼ੋਰ ਕੁਮਾਰ ਦੇ ਗੀਤ ਦੂਰਦਸ਼ਨ ਤੇ ਰੇਡੀਓ 'ਤੇ ਚੱਲਣੇ ਬੰਦ ਹੋ ਗਏ ਸੀ।

ਹੋਰ ਪੜ੍ਹੋ : Birthday Special: ਮਨੀਸ਼ ਪੌਲ ਨੇ OTT ਡੇਬਿਊ ਲਈ 10 ਕਿਲੋ ਭਾਰ ਘੱਟ ਗਿਆ, ਜਾਣੋ ਅਦਾਕਾਰ ਦੇ ਡਾਈਟ ਰੂਟੀਨ ਬਾਰੇ ਖਾਸ ਗੱਲਾਂ   

ਇੰਦਰਾ ਗਾਂਧੀ ਨੇ ਐਮਰਜੈਂਸੀ ਖ਼ਤਮ ਹੋਣ ਤੱਕ ਦੂਰਦਰਸ਼ਨ ਤੇ ਰੇਡੀਓ ਤੋਂ ਕਿਸ਼ੋਰ ਕੁਮਾਰ ਦੇ ਗੀਤ ਰੁਕਵਾ ਦਿੱਤੇ ਸਨ। ਐਮਰਜੈਂਸੀ 3 ਮਈ 1976 ਤੱਕ ਚੱਲਣੀ ਸੀ ਤੇ ਇੰਨੀਂ ਦੇਰ ਤੱਕ ਲੋਕ ਕਿਸ਼ੋਰ ਦਾ ਦੇ ਗੀਤ ਨਹੀਂ ਸੁਣ ਸਕਦੇ ਸੀ। ਇਸ ਸਭ ਦੇ ਬਾਵਜੂਦ ਕਿਸ਼ੋਰ ਕੁਮਾਰ ਆਪਣੇ ਜ਼ਿਦ 'ਤੇ ਅੜੇ ਰਹੇ ਤੇ ਉਹ ਟੱਸ ਤੋਂ ਮੱਸ ਨਹੀਂ ਹੋਏ।


Related Post