KBC 15: ‘ਕੌਣ ਬਣੇਗਾ ਕਰੋੜਪਤੀ’ ‘ਚ ਇੱਕ ਹੋਰ ਪੰਜਾਬੀ ਨੇ ਮਾਰੀ ਬਾਜ਼ੀ, ਜਿੱਤੇ 50 ਲੱਖ, 'ਤੇ ਨਾਲ ਹੀ ਬਣਾ ਦਿੱਤਾ ਇਹ ਰਿਕਾਰਡ

‘ਕੌਣ ਬਣੇਗਾ ਕਰੋੜਪਤੀ’ 'ਚ ਇੱਕ ਹੋਰ ਪੰਜਾਬੀ ਕੰਟੈਸਟੈਂਟ ਨੇ 50 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ। ਹਾਲ ਹੀ 'ਚ ਕੌਣ ਬਣੇਗਾ ਕਰੋੜਪਤੀ ਦੇ ਆਗਾਮੀ ਐਪੀਸੋਡ ਵਿੱਚ, ਕੰਟੈਸਟੈਂਟ ਤੇਜਿੰਦਰ ਕੌਰ ਨੂੰ ਅਮਿਤਾਭ ਬੱਚਨ ਨਾਲ ਕਵਿਜ਼ ਖੇਡਣ ਦਾ ਮੌਕਾ ਮਿਲਦਾ ਹੈ। ਲੱਗਦਾ ਹੈ ਕਿ ਇਸ ਹਫਤੇ ਇਕ ਹੋਰ ਪ੍ਰਤੀਯੋਗੀ 1 ਕਰੋੜ ਰੁਪਏ ਦੇ ਸਵਾਲ ਲਈ ਖੇਡੇਗਾ। ਜਿਵੇਂ-ਜਿਵੇਂ ਉਹ ਖੇਡ ਵਿੱਚ ਅੱਗੇ ਵਧਦੀ ਹੈ, ਉਹ ਸਾਰੇ ਸਵਾਲਾਂ ਦੇ ਜਵਾਬ ਆਤਮ-ਵਿਸ਼ਵਾਸ ਨਾਲ ਦਿੰਦੀ ਹੈ ਅਤੇ ਖੇਡ ਵਿੱਚ ਵੱਡੀ ਜਿੱਤ ਪ੍ਰਾਪਤ ਕਰਦੀ ਹੈ।

By  Pushp Raj September 27th 2023 02:55 PM

Kaun Banega Crorepati 15: ‘ਕੌਣ ਬਣੇਗਾ ਕਰੋੜਪਤੀ’ 'ਚ ਇੱਕ ਹੋਰ ਪੰਜਾਬੀ ਕੰਟੈਸਟੈਂਟ ਨੇ 50 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ। ਹਾਲ ਹੀ 'ਚ ਕੌਣ ਬਣੇਗਾ ਕਰੋੜਪਤੀ ਦੇ ਆਗਾਮੀ ਐਪੀਸੋਡ ਵਿੱਚ, ਕੰਟੈਸਟੈਂਟ  ਤੇਜਿੰਦਰ ਕੌਰ ਨੂੰ ਅਮਿਤਾਭ ਬੱਚਨ ਨਾਲ ਕਵਿਜ਼ ਖੇਡਣ ਦਾ ਮੌਕਾ ਮਿਲਦਾ ਹੈ। ਲੱਗਦਾ ਹੈ ਕਿ ਇਸ ਹਫਤੇ ਇਕ ਹੋਰ ਪ੍ਰਤੀਯੋਗੀ 1 ਕਰੋੜ ਰੁਪਏ ਦੇ ਸਵਾਲ ਲਈ ਖੇਡੇਗਾ। ਜਿਵੇਂ-ਜਿਵੇਂ ਉਹ ਖੇਡ ਵਿੱਚ ਅੱਗੇ ਵਧਦੀ ਹੈ, ਉਹ ਸਾਰੇ ਸਵਾਲਾਂ ਦੇ ਜਵਾਬ ਆਤਮ-ਵਿਸ਼ਵਾਸ ਨਾਲ ਦਿੰਦੀ ਹੈ ਅਤੇ ਖੇਡ ਵਿੱਚ ਵੱਡੀ ਜਿੱਤ ਪ੍ਰਾਪਤ ਕਰਦੀ ਹੈ।


KBC 15 ਵਿੱਚ ਸਾਰੇ 10 ਸਵਾਲਾਂ ਦੇ ਦਿੱਤੇ ਸਹੀ ਜਵਾਬ

ਤੇਜਿੰਦਰ ਕੌਰ ਇਸ ਸੀਜ਼ਨ ਵਿੱਚ ਸੁਪਰ ਸੰਦੂਕ ਦੇ ਸਾਰੇ ਸਵਾਲਾਂ ਦੇ ਸਹੀ ਜਵਾਬ ਦੇਣ ਵਾਲੀ ਪਹਿਲੀ ਪ੍ਰਤੀਯੋਗੀ ਬਣ ਗਈ ਹੈ ਅਤੇ ਪ੍ਰੋਮੋ ਵਿੱਚ ਦਿਖਾਇਆ ਗਿਆ ਹੈ, ਕਿ ਉਹ ਹੁਣ ਇੱਕ ਕਰੋੜ ਦੇ ਸਵਾਲ ਦਾ ਸਾਹਮਣਾ ਕਰ ਰਹੀ ਹੈ। ਪ੍ਰੋਮੋ ਦੀ ਸ਼ੁਰੂਆਤ ਅਮਿਤਾਭ ਬੱਚਨ ਦੇ ਨਾਲ ਹੁੰਦੀ ਹੈ ਕਿ ਤੇਜਿੰਦਰ ਕੌਰ ਇਸ ਸੀਜ਼ਨ ਦੀ ਪਹਿਲੀ ਪ੍ਰਤੀਯੋਗੀ ਬਣ ਗਈ ਹੈ ਜਿਸ ਨੇ ਸੁਪਰ ਸੰਦੂਕ ਤੋਂ ਸਾਰੇ ਸਵਾਲਾਂ ਦੇ ਸਹੀ ਜਵਾਬ ਦਿੱਤੇ ਹਨ।

View this post on Instagram

A post shared by Sony Entertainment Television (@sonytvofficial)


ਹੋਰ ਪੜ੍ਹੋ: Jimmy Shergill: ਜਿੰਮੀ ਸ਼ੇਰਗਿੱਲ ਨੇ ਫੈਨਜ਼ ਸਾਂਝਾ ਕੀਤਾ ਫ਼ਿਲਮ ਮੁੰਨਾ ਭਾਈ ਐਮਬੀਬੀਐਸ ਦਾ ਤਜ਼ਰਬਾ, ਅਦਾਕਾਰ ਨੇ ਦੱਸਿਆ ਹਸਪਤਾਲ ਦੇ ਬੈੱਡ 'ਤੇ ਸੌਂਦੇ ਸੀ

 ਕੀ ਤੇਜਿੰਦਰ ਕੌਰ  ਬਣੇਗੀ 1 ਕਰੋੜ ਰੁਪਏ ਜਿੱਤਣ ਵਾਲੀ ਦੂਜੀ ਕੰਟੈਸਟੈਂਟ 

ਤਜਿੰਦਰ ਕੌਰ ਨੇ ਸ਼ੋਅ ‘ਚ 50 ਲੱਖ ਰੁਪਏ ਜਿੱਤੇ ਹਨ ਅਤੇ ਹੁਣ ਉਹ 1 ਕਰੋੜ ਰੁਪਏ ਦੇ ਸਵਾਲ ਦਾ ਸਾਹਮਣਾ ਕਰਨ ਦੀ ਤਿਆਰੀ ਕਰ ਰਹੀ ਹੈ। ਲੱਗਦਾ ਹੈ ਕਿ ਇਹ ਸਵਾਲ ਉਸ ਲਈ ਚੁਣੌਤੀ ਬਣ ਸਕਦਾ ਹੈ, ਜਿਸ ਕਾਰਨ ਉਹ ਦੁਚਿੱਤੀ ਵਿੱਚ ਫਸ ਸਕਦੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਉਹ ਇਸ ਸੀਜ਼ਨ ਦੀ ਤੀਜੀ ਕਰੋੜਪਤੀ ਜੇਤੂ ਬਣ ਸਕੇਗੀ ਜਾਂ ਨਹੀਂ?


Related Post