ਕਾਰਤਿਕ ਆਰੀਅਨ ਨੇ ਆਪਣੇ ਪਾਲਤੂ ਕੁੱਤੇ ਕਟੋਰੀ ਨਾਲ ਸਾਂਝੀ ਕੀਤੀ ਕਿਊਟ ਵੀਡੀਓ, ਵੇਖੋ ਵੀਡੀਓ

ਬਾਲੀਵੁੱਡ ਦੇ ਸ਼ਹਿਜ਼ਾਦੇ ਵਜੋਂ ਮਸ਼ਹੂਰ ਅਦਾਕਾਰ ਕਾਰਤਿਕ ਆਰੀਅਨ ਆਪਣੇ ਕਈ ਵੱਡੇ ਪ੍ਰੋਜੈਕਟਾਂ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਕਾਰਤਿਕ ਆਰੀਅਨ ਨੇ ਪਾਲਤੂ ਕੁੱਤੇ ਕਟੋਰੀ ਨਾਲ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਹੈ ਜਿਸ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ।

By  Pushp Raj May 6th 2024 05:01 PM

Kartik Aaryan Pet Katori : ਬਾਲੀਵੁੱਡ ਦੇ ਸ਼ਹਿਜ਼ਾਦੇ ਵਜੋਂ ਮਸ਼ਹੂਰ ਅਦਾਕਾਰ ਕਾਰਤਿਕ ਆਰੀਅਨ (Kartik Aaryan) ਆਪਣੇ ਕਈ ਵੱਡੇ ਪ੍ਰੋਜੈਕਟਾਂ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਕਾਰਤਿਕ ਆਰੀਅਨ ਨੇ ਪਾਲਤੂ ਕੁੱਤੇ ਕਟੋਰੀ ਨਾਲ ਪਿਆਰੀ ਜਿਹੀ ਵੀਡੀਓ ਸਾਂਝੀ ਕੀਤੀ ਹੈ ਜਿਸ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ। 

ਦੱਸ ਦਈਏ ਕਿ ਕਾਰਤਿਕ ਆਰੀਅਨ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਆਪਣੀ ਜ਼ਿੰਦਗੀ ਨਾਲ ਜੁੜੇ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ। 

View this post on Instagram

A post shared by KARTIK AARYAN (@kartikaaryan)


ਹਾਲ ਹੀ ਵਿੱਚ ਕਾਰਤਿਕ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਪਾਲਤੂ ਕੁੱਤੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ।

ਦਰਅਸਲ ਕਾਰਤਿਕ ਆਰੀਅਨ ਨੇ ਇੰਸਟਾਗ੍ਰਾਮ 'ਤੇ ਆਪਣੇ ਪਾਲਤੂ ਕੁੱਤੇ ਕਟੋਰੀ ਆਰੀਅਨ (ਨਾਲ ਖੇਡਦੇ ਹੋਏ ਇੱਕ ਪਿਆਰਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਦੋਹਾਂ ਨੂੰ ਇੱਕਠੇ ਮਸਤੀ ਕਰਦੇ ਹੋਏ ਅਤੇ ਆਪਣੇ ਘਰ ਵਿੱਚ ਆਨੰਦ ਮਾਣਦੇ ਹੋਏ ਦੇਖਿਆ ਜਾ ਸਕਦਾ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਾਰਤਿਕ ਨੇ ਲਿਖਿਆ, 'ਕਟੋਰੀ ❤️ ਜਦੋਂ ਮੈਂ ਐਤਵਾਰ ਨੂੰ ਆਪਣੀ ਸ਼ੂਟਿੰਗ ਲਈ ਰਵਾਨਾ ਹੁੰਦਾ ਹਾਂ।' ਕਾਰਤਿਕ ਆਪਣੇ ਇਸ ਪੈਟ ਡਾਗ ਨੂੰ ਕਾਫੀ ਪਿਆਰ ਕਰਦੇ ਹਨ ਤੇ ਉਸ ਨਾਲ ਸਮਾਂ ਬਤੀਤ ਕਰਨਾ ਕਾਫੀ ਪਸੰਦ ਕਰਦੇ ਹਨ। 


View this post on Instagram

A post shared by KARTIK AARYAN (@kartikaaryan)


ਹੋਰ ਪੜ੍ਹੋ : ਪੰਜਾਬੀ ਅਦਾਕਾਰਾ ਤਾਨੀਆ ਦਾ ਅੱਜ ਹੈ ਜਨਮਦਿਨ, ਆਓ ਜਾਣਦੇ ਹਾਂ ਕਿ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ 

ਕਾਰਤਿਕ ਆਰੀਅਨ ਦੀ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਨੇ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਨੇ ਕਾਰਤਿਕ ਦੇ ਪਿਆਰੇ ਕੁੱਤੇ ਕਟੋਰੀ ਨੂੰ ਬਹੁਤ ਹੀ ਕਿਊਟ ਦੱਸ ਰਹੇ ਹਨ। ਕਈਆਂ ਫੈਨਜ਼ ਨੇ ਕਾਰਤਿਕ ਦੇ ਪੈਟ ਲਵਰ ਹੋਣ ਉੱਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ ਕਿ ਉਹ ਬੇਜ਼ੁਬਾਨ ਜਾਨਵਰਾਂ ਨੂੰ ਪਿਆਰ ਕਰਦੇ ਹਨ। 


Related Post