ਅਦਾਕਾਰ ਧਰਮਿੰਦਰ ਦੇ ਪੋਤੇ ਦੇ ਵਿਆਹ ਦੀਆਂ ਰਸਮਾਂ ਦੀ ਨਵੀਆਂ ਤਸਵੀਰਾਂ ਆਈਆਂ ਸਾਹਮਣੇ
ਧਰਮਿੰਦਰ ਦੇ ਪੋਤੇ ਕਰਣ ਦਿਓਲ ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਹਨ । ਕਰਣ ਦਿਓਲ ੧੮ ਜੂਨ ਨੂੰ ਆਪਣੀ ਪ੍ਰੇਮਿਕਾ ਦ੍ਰਿਸ਼ਾ ਅਚਾਰੀਆ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਜਾਣਗੇ । ਇਸ ਤੋਂ ਪਹਿਲਾਂ ਅਦਾਕਾਰ ਦੇ ਘਰ ਪ੍ਰੀ-ਵੈਡਿੰਗ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ ।
ਧਰਮਿੰਦਰ ਦੇ ਪੋਤੇ ਕਰਣ ਦਿਓਲ (Karan Deol) ਦੇ ਵਿਆਹ (Wedding) ਦੀਆਂ ਰਸਮਾਂ ਚੱਲ ਰਹੀਆਂ ਹਨ । ਕਰਣ ਦਿਓਲ 18 ਜੂਨ ਨੂੰ ਆਪਣੀ ਪ੍ਰੇਮਿਕਾ ਦ੍ਰਿਸ਼ਾ ਅਚਾਰੀਆ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਜਾਣਗੇ । ਇਸ ਤੋਂ ਪਹਿਲਾਂ ਅਦਾਕਾਰ ਦੇ ਘਰ ਪ੍ਰੀ-ਵੈਡਿੰਗ ਦੀਆਂ ਰੌਣਕਾਂ ਲੱਗੀਆਂ ਹੋਈਆਂ ਹਨ । ਜਿਨ੍ਹਾਂ ‘ਚ ਪੂਰਾ ਪਰਿਵਾਰ ਰਿਸ਼ਤੇਦਾਰ ਦੋਸਤ ਅਤੇ ਮਿੱਤਰ ਇਨਜੁਆਏ ਕਰਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਆਦਿਪੁਰਸ਼ ਨੇ ਰਿਲੀਜ਼ ਤੋਂ ਪਹਿਲਾਂ ਹੀ ਕਾਮਯਾਬੀ ਦੇ ਤੋੜੇ ਰਿਕਾਰਡ, ਕੀਤੀ 210 ਕਰੋੜ ਦੀ ਕਮਾਈ
ਸੰਨੀ ਦਿਓਲ ਦੇ ਪੁੱਤਰ ਨੇ ਸਾਂਝੀਆਂ ਕੀਤੀਆਂ ਤਸਵੀਰਾਂ
ਸੰਨੀ ਦਿਓਲ ਦੇ ਪੁੱਤਰ ਕਰਣ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਇੱਕ ਉਸ ਦੀ ਮੰਗੇਤਰ ਦਾ ਵੀਡੀਓ ਵੀ ਹੈ । ਜਿਸ ‘ਚ ਕੁਝ ਰਸਮਾਂ ਨਿਭਾਈਆਂ ਜਾ ਰਹੀਆਂ ਹਨ । ਇਸ ਤੋਂ ਇਲਾਵਾ ਪਰਿਵਾਰ ਦੇ ਨਾਲ ਕਰਣ ਦਿਓਲ ਬੈਠੇ ਹੋਏ ਦਿਖਾਈ ਦੇ ਰਹੇ ਹਨ ਅਤੇ ਤਸਵੀਰ ‘ਚ ਦ੍ਰਿਸ਼ਾ ਅਚਾਰੀਆ ਵੀ ਦਿਖਾਈ ਦੇ ਰਹੀ ਹੈ ।
ਸੰਨੀ ਦਿਓਲ ‘ਤੇ ਉਨ੍ਹਾਂ ਦੀ ਪਤਨੀ ਵੀ ਤਸਵੀਰ ‘ਚ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਸੰਨੀ ਦਿਓਲ ਦਾ ਇੱਕ ਹੋਰ ਵੀਡੀਓ ਵੀ ਹੈ ਜਿਸ ‘ਚ ਉਹ ਆਪਣੀ ਪਤਨੀ ਬੇਟੇ ਅਤੇ ਹੋਣ ਵਾਲੀ ਨੂੰਹ ਦੇ ਨਾਲ ਵਿਖਾਈ ਦੇ ਰਹੇ ਹਨ ।ਇਹ ਤਸਵੀਰਾਂ ਅਤੇ ਵੀਡੀਓਜ਼ ਫੈਨਸ ਨੂੰ ਵੀ ਪਸੰਦ ਆ ਰਹੀਆਂ ਹਨ ਅਤੇ ਫੈਨਸ ਇਸ ‘ਤੇ ਲਗਾਤਾਰ ਪ੍ਰਤੀਕਰਮ ਦੇ ਰਹੇ ਹਨ ਅਤੇ ਇਸ ਜੋੜੀ ਨੂੰ ਵਧਾਈਆਂ ਦੇ ਰਹੇ ਹਨ ।