ਕਰਣ ਦਿਓਲ ਪਤਨੀ ਦ੍ਰਿਸ਼ਾ ਦੇ ਨਾਲ ਵਿਦੇਸ਼ ‘ਚ ਬਿਤਾ ਰਹੇ ਸਮਾਂ, ਤਸਵੀਰਾਂ ਕੀਤੀਆਂ ਸਾਂਝੀਆਂ

ਕਰਣ ਦਿਓਲ ਅਤੇ ਦ੍ਰਿਸ਼ਾ ਅਚਾਰੀਆ ਵਿਆਹ ਤੋਂ ਬਾਅਦ ਇੱਕਠੇ ਵਿਦੇਸ਼ ‘ਚ ਸਮਾਂ ਬਿਤਾ ਰਹੇ ਹਨ ਅਤੇ ਲਗਾਤਾਰ ਕਰਣ ਦਿਓਲ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ । ਹੁਣ ਮੁੜ ਤੋਂ ਅਦਾਕਾਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਅਦਾਕਾਰ ਆਪਣੀ ਪਤਨੀ ਦੇ ਨਾਲ ਖਾਣੇ ਦਾ ਅਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ ।

By  Shaminder July 12th 2023 02:41 PM -- Updated: July 12th 2023 02:48 PM

ਕਰਣ ਦਿਓਲ (Karan Deol) ਅਤੇ ਦ੍ਰਿਸ਼ਾ ਅਚਾਰੀਆ ਵਿਆਹ ਤੋਂ ਬਾਅਦ ਇੱਕਠੇ  ਵਿਦੇਸ਼   ‘ਚ ਸਮਾਂ ਬਿਤਾ ਰਹੇ ਹਨ ਅਤੇ ਲਗਾਤਾਰ ਕਰਣ ਦਿਓਲ ਆਪਣੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ । ਹੁਣ ਮੁੜ ਤੋਂ ਅਦਾਕਾਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਅਦਾਕਾਰ ਆਪਣੀ ਪਤਨੀ ਦੇ ਨਾਲ ਖਾਣੇ ਦਾ ਅਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਉਸ ਨੇ ਪਤੀ ਕਰਣ ਦਿਓਲ ਦੇ ਨਾਲ ਕੁਝ ਤਸਵੀਰਾਂ ਵੀ ਕਲਿੱਕ ਕਰਵਾਈਆਂ ਹਨ । ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ । 


ਹੋਰ ਪੜ੍ਹੋ  : ਦਾਰਾ ਸਿੰਘ ਦੀ ਅੱਜ ਹੈ ਬਰਸੀ, ਜਾਣੋ ਸੱਠ ਸਾਲ ਦੀ ਉਮਰ ‘ਚ ਹਨੂੰਮਾਨ ਦਾ ਰੋਲ ਨਿਭਾ ਕੇ ਲੋਕਾਂ ਦੇ ਦਿਲਾਂ ‘ਚ ਕਿਵੇਂ ਬਣਾਈ ਜਗ੍ਹਾ

ਕਰਣ ਦਿਓਲ ਨੇ ਹਾਲ ਹੀ ‘ਚ ਕਰਵਾਇਆ ਵਿਆਹ 

ਕਰਣ ਦਿਓਲ ਨੇ ਹਾਲ ਹੀ ‘ਚ ਵਿਆਹ ਕਰਵਾਇਆ ਹੈ ।ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ ।ਦ੍ਰਿਸ਼ਾ ਅਤੇ ਕਰਣ ਪਿਛਲੇ ਕਈਸਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ ।ਜਿਸ ਤੋਂ ਬਾਅਦ ਪਰਿਵਾਰ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ‘ਚ ਕਰਣ ਅਤੇ ਦ੍ਰਿਸ਼ਾ ਵਿਆਹ ਦੇ ਬੰਧਨ ‘ਚ ਬੱਝ ਗਏ ।


ਕਰਣ ਦਿਓਲ ਦੇ ਵਿਆਹ ‘ਚ ਪਿਤਾ ਸੰਨੀ ਦਿਓਲ ਅਤੇ ਦਾਦੇ ਧਰਮਿੰਦਰ ਨੇ ਖੂਬ ਭੰਗੜਾ ਪਾਇਆ ਸੀ ।ਇਸ ਵਿਆਹ ‘ਚ ਰਣਵੀਰ ਸਿੰਘ, ਦੀਪਿਕਾ ਪਾਦੁਕੋਣ, ਪ੍ਰੇਮ ਚੋਪੜਾ, ਰਾਜ ਬੱਬਰ, ਅਨੁਪਮ ਖੇਰ ਸਣੇ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। 


ਕਰਣ ਦਿਓਲ ਵੀ ਪਿਤਾ ਵਾਂਗ ਅਦਾਕਾਰੀ ‘ਚ ਨਿੱਤਰੇ 

ਕਰਣ ਦਿਓਲ ਵੀ ਆਪਣੇ ਦਾਦੇ ਧਰਮਿੰਦਰ ਅਤੇ ਪਿਤਾ ਸੰਨੀ ਦਿਓਲ ਦੇ ਨਕਸ਼ੇ ਕਦਮ ਚੱਲਦੇ ਹੋਏ ਅਦਾਕਾਰੀ ਦੇ ਖੇਤਰ ‘ਚ ਕੰਮ ਕਰ ਰਹੇ ਹਨ । ਉਹ ਅਦਾਕਾਰੀ ਦੇ ਖੇਤਰ ‘ਚ ਨਿੱਤਰ ਚੁੱਕੇ ਹਨ ਅਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਰਿਲੀਜ਼ ਹੋਈ ਸੀ । 

View this post on Instagram

A post shared by Karan Deol (@imkarandeol)



Related Post