ਕਰਣ ਦਿਓਲ ਅਤੇ ਦ੍ਰਿਸ਼ਾ ਵਿਆਹ ਦੇ ਬੰਧਨ ‘ਚ ਬੱਝੇ, ਢੋਲ ਦੀ ਥਾਪ ‘ਤੇ ਨੱਚਿਆ ਦਿਓਲ ਪਰਿਵਾਰ
ਕਰਣ ਦਿਓਲ ਬੀਤੇ ਦਿਨ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ ।ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਇਨ੍ਹਾਂ ਤਸਵੀਰਾਂ ‘ਚ ਜੋੜੀ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ ।
ਕਰਣ ਦਿਓਲ (Karan Deol) ਬੀਤੇ ਦਿਨ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ ।ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ । ਇਨ੍ਹਾਂ ਤਸਵੀਰਾਂ ‘ਚ ਜੋੜੀ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ । ਕਰਣ ਦਿਓਲ ਦੇ ਵਿਆਹ ‘ਚ ਸ਼ਤਰੂਘਨ ਸਿਨ੍ਹਾ ਉਨ੍ਹਾਂ ਦੇ ਪੁੱਤਰ, ਸਲਮਾਨ ਖ਼ਾਨ, ਡਿੰਪਲ ਕਪਾਡੀਆ ਸਣੇ ਕਈ ਹਸਤੀਆਂ ਨੇ ਸ਼ਿਰਕਤ ਕੀਤੀ ।
ਦ੍ਰਿਸ਼ਾ ਅਚਾਰੀਆ ਲਾਲ ਰੰਗ ਦੇ ਲਹਿੰਗੇ ‘ਚ ਲੱਗੀ ਖੂਬਸੂਰਤ
ਦ੍ਰਿਸ਼ਾ ਅਚਾਰੀਆ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਸੀ । ਜਿਸ ‘ਚ ਉਹ ਪਰੀਆਂ ਵਰਗੀ ਲੱਗ ਰਹੀ ਸੀ । ਦਿਓਲ ਪਰਿਵਾਰ ਦੇ ਬਾਕੀ ਮਰਦਾਂ ਨੇ ਲਾਲ ਰੰਗ ਦੀਆਂ ਪੱਗਾਂ ਬੰਨੀਆਂ ਹੋਈਆਂ ਸਨ, ਜਦੋਂਕਿ ਕਰਣ ਨੇ ਕਰੀਮ ਰੰਗ ਦੀ ਪੱਗੜੀ ਅਤੇ ਉਸੇ ਕਲਰ ‘ਚ ਸੂਟ ਪਾਇਆ ਹੋਇਆ ਸੀ । ਇਸ ਮੌਕੇ ਕਰਣ ਦੇ ਦਾਦੇ ਧਰਮਿੰਦਰ ਦਿਓਲ ਨੇ ਢੋਲ ਦੀ ਥਾਪ ‘ਤੇ ਭੰਗੜਾ ਪਾਇਆ । ਜਿਸ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ ।
ਕਈ ਦਿਨਾਂ ਤੋਂ ਕਰਣ ਦਿਓਲ ਦੇ ਵਿਆਹ ਦੇ ਚੱਲ ਰਹੇ ਸਨ ਫੰਕਸ਼ਨ
ਦੱਸ ਦਈਏ ਕਿ ਕਰਣ ਦਿਓਲ ਦੇ ਵਿਆਹ ਦੇ ਫੰਕਸ਼ਨ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਸਨ । ਜਿਸ ‘ਚ ਦਿਓਲ ਪਰਿਵਾਰ ਨੇ ਖੂਬ ਇਨਜੁਆਏ ਕੀਤਾ । ਇਸ ਤੋਂ ਪਹਿਲਾਂ ਧਰਮਿੰਦਰ ਨੇ ਕਰਣ ਦੇ ਵਿਆਹ ਦੀਆਂ ਬਾਕੀ ਰਸਮਾਂ ‘ਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ।
ਕਿਉਂਕਿ ਉਨ੍ਹਾਂ ਨੇ ਕਿਹਾ ਸੀ ਕਿ ਉਹ ਵਿਆਹ ਵਾਲੇ ਦਿਨ ਹੀ ਸ਼ਿਰਕਤ ਕਰਨਗੇ ।