ਕੰਗਨਾ ਰਣੌਤ ਨੇ ਆਪਣੀ ਇੰਸਟਾ ਸਟੋਰੀ 'ਤੇ ਲਾਇਆ ਪੰਜਾਬੀ ਗਾਇਕ ਸ਼ੁਭ ਦਾ ਗੀਤ, ਲੋਕਾਂ ਨੇ ਇੰਝ ਦਿੱਤਾ ਰਿਐਕਸ਼ਨ

By  Pushp Raj March 7th 2024 12:43 PM

Kangana Ranaut use Subh song on Insta Story: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਅਕਸਰ ਕਿਸੇ ਨਾਂ ਕਿਸੇ ਕਾਰਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਅੰਬਾਨੀ ਪਰਿਵਾਰ ਦੇ ਫੰਕਸ਼ਨ 'ਚ ਸ਼ਾਮਿਲ ਹੋਣ ਵਾਲੇ ਕਲਾਕਾਰਾਂ ਕਮੈਂਟ ਕਰਨ ਮਗਰੋਂ ਮੁੜ ਕੰਗਨਾ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਈ ਹੈ। ਹਾਲ ਹੀ 'ਚ ਕੰਗਨਾ ਨੇ ਆਪਣੀ ਇੱਕ ਇੰਸਟਾ ਸਟੋਰੀ 'ਚ ਪੰਜਾਬੀ ਗਾਇਕ ਸ਼ੁਭ (Shubh) ਦਾ ਗੀਤ ਲਗਾਇਆ, ਜਿਸ ਉੱਤੇ ਲੋਕਾਂ ਨੇ ਰਿਐਕਸ਼ਨ ਦਿੱਤਾ ਹੈ। 

ਦੱਸ ਦਈਏ ਕਿ ਕੰਗਨਾ ਰਣੌਤ ਅਕਸਰ ਬਾਲੀਵੁੱਡ ਸਾਟਰਸ ਤੇ ਵੱਖ -ਵੱਖ ਮੁੱਦਿਆਂ ਨੂੰ ਲੈ ਕੇ ਬੇਹੱਦ ਬੇਬਾਕੀ ਨਾਲ ਆਪਣੀ ਰਾਏ ਦਿੰਦੀ ਹੈ। ਕੰਗਨਾ ਅਕਸਰ ਸੋਸ਼ਲ ਮੀਡੀਆ ਦੇ ਜ਼ਰੀਏ ਕਿਸੇ ਨਾਂ ਕਿਸੇ ਮੁੱਦੇ 'ਤੇ ਆਪਣੇ ਵਿਚਾਰ ਸਾਂਝੇ ਕਰਦੀ ਰਹਿੰਦੀ ਹੈ। 

Kangana Ranaut use Subh song on Insta 1

ਕੰਗਨਾ ਨੇ ਇੰਸਟਾ ਸਟੋਰੀ 'ਤੇ ਲਾਇਆ ਪੰਜਾਬੀ ਗਾਇਕ ਸ਼ੁਭ ਦਾ ਗੀਤ 


ਹਾਲ ਹੀ ਵਿੱਚ ਕੰਗਨਾ ਰਣੌਤ ਆਪਣੀ ਇੰਸਟਾ ਸਟੋਰੀ ਨੂੰ ਲੈ ਕੇ ਚਰਚਾ ਵਿੱਚ ਆ ਗਈ ਹੈ। ਦਰਅਸਲ ਅਦਾਕਾਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਇੱਕ ਸਟੋਰੀ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨੇ ਮਸ਼ਹੂਰ ਪੰਜਾਬੀ ਗਾਇਕ ਸ਼ੁਭ ਦਾ ਗੀਤ ਲਗਾਇਆ ਹੈ। 

ਕੰਗਨਾ ਨੇ ਹਾਲ ਹੀ ਵਿੱਚ ਆਪਣੀ ਇੰਸਟਾ ਸਟੋਰੀ ਵਿੱਚ ਆਪਣੇ ਭਤੀਜੇ ਦੀ ਵੀਡੀਓ ਸ਼ੇਅਰ ਕੀਤੀ ਸੀ। ਇਸ ਵੀਡੀਓ ਦੇ ਬੈਕਗ੍ਰਾਊਡ ਵਿੱਚ ਉਸ ਪੰਜਾਬੀ ਗਾਇਕ ਸ਼ੁਭ ਦਾ ਗੀਤ 'Cheques' ਲਗਾਇਆ ਹੈ। ਜਿਵੇਂ ਹੀ ਸੋਸ਼ਲ ਮੀਡੀਆ ਯੂਜ਼ਰਸ ਨੇ ਕੰਗਨਾ ਦੀ ਇਹ ਸਟੋਰੀ ਵੇਖੀ ਤਾਂ ਉਹ ਹੈਰਾਨ ਰਹਿ ਗਏ। 

ਇਸ ਦੇ ਨਾਲ ਹੀ ਕੰਗਨਾ ਨੇ ਇੱਕ ਹੋਰ ਇੰਸਟਾ ਸਟੋਰੀ ਸ਼ੇਅਰ ਕੀਤੀ ਹੈ, ਜਿਸ ਤੋਂ ਜਾਪਦਾ ਹੈ ਕਿ ਉਸ ਦੇ ਅਤੇ ਗਾਇਕ  ਸ਼ੁਭ ਵਿਚਾਲੇ ਜਾਰੀ ਵਿਵਾਦ ਖ਼ਤਮ ਹੋ ਗਿਆ ਹੈ। ਕੰਗਨਾ ਨੇ ਆਪਣੀ ਦੂਜੀ ਇੰਸਟਾ ਸਟੋਰੀ ਦੇ ਵਿੱਚ ਲਿਖਿਆ,  'ਏਕ ਵਿਚਾਰ, " ਮਮਤਾ ਤੇ ਘ੍ਰਿਣਾ ਦੋਹਾਂ ਵਿੱਚ ਸਮੇਂ ਅਨੁਸਾਰ (ਧਰਮ ਔਰ ਕਰਮ ਕੋ ਆਧਾਰ ਬਨਾਕਰ ) ਡੁਬਨਾ ਔਰ ਉਸ ਸੇ ਉਭਰਨਾ ਕੋਈ ਕਲਾ ਨਹੀਂ ਮਾਨਵਤਾ ਹੈ।


ਕੰਗਨਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਦੋਹਾਂ ਸਟੋਰੀਜ਼ ਨੂੰ ਵੇਖ ਕੇ ਫੈਨਜ਼ ਦੁਚਿੱਤੀ 'ਚ ਪੈ ਗਏ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜਿੱਥੇ ਇੱਕ ਪਾਸੇ ਕੁਝ ਲੋਕ ਖੁਸ਼ ਹਨ ਕਿ ਦੋਹਾਂ ਕਲਾਕਾਰਾਂ ਵਿੱਚ ਸੁਲਹ ਹੋ ਗਈ ਹੈ, ਉੱਥੇ ਹੀ ਦੂਜੇ ਪਾਸੇ ਕਈ ਲੋਕ ਕੰਗਨਾ ਨੂੰ ਟ੍ਰੋਲ ਵੀ ਕਰ ਰਹੇ ਹੈ। 



ਹੋਰ ਪੜ੍ਹੋ: ਕਰਨ ਔਜਲਾ ਨੇ ਸਾਂਝੀ ਕੀਤੀ ਫੈਨ ਵੱਲੋਂ ਬਣਾਈ ਆਪਣੀ ਤਸਵੀਰ, ਗਾਇਕ ਨੇ ਕਿਹਾ- BRO KILLED THIS ONE!

ਕੰਗਨਾ  ਅਤੇ ਸ਼ੁਭ ਵਿਚਾਲੇ ਵਿਵਾਦ

ਦੱਸਣਯੋਗ ਹੈ ਕਿ ਪੰਜਾਬੀ ਗਾਇਕ ਸ਼ੁਭ ਨੇ ਲੰਡਨ ਦੇ ਲਾਈਵ ਸ਼ੋਅ ਦੌਰਾਨ ਇੰਦਰਾ ਗਾਂਧੀ ਦੇ ਕਤਲ ਨੂੰ ਦਰਸਾਉਂਦੀ ਹੁੱਡੀ ਪਹਿਨੀ ਸੀ ਤੇ ਇਸ ਨੂੰ ਰੱਜ ਕੇ ਪ੍ਰਮੋਟ ਵੀ ਕੀਤਾ ਸੀ। ਇਸ ਤੋਂ ਬਾਅਦ ਕੰਗਨਾ ਰਣੌਤ ਨੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ  (Kangna on Indra Gandhi) ਨੂੰ ਲੈ ਕੇ ਪੰਜਾਬੀ ਗਾਇਕ ਸ਼ੁਭ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਸਾਬਕਾ ਪੀਐੱਮ ਦੇ 'ਕਾਇਰਾਨਾ ਕਤਲ' ਦਾ ਜਸ਼ਨ ਮਨਾਉਣ ਲਈ ਸ਼ੁਭ 'ਤੇ ਸਵਾਲ ਖੜ੍ਹੇ ਕੀਤੇ। ਜਿਸ ਮਗਰੋਂ ਗਾਇਕ ਸ਼ੁਭ ਨੇ ਆਪਣੇ ਗੀਤਾਂ ਵਿੱਚ ਕੰਗਨਾ ਰਣੌਤ ਨੂੰ ਜਵਾਬ ਦਿੱਤੇ ਸਨ ਤੇ ਦੋਹਾਂ ਵਿਚਾਲੇ ਵਿਵਾਦ ਵੱਧ ਗਿਆ ਸੀ। 

Related Post