ਕੰਗਨਾ ਰਣੌਤ ਦਾ ਖਾਲਿਸਤਾਨੀਆਂ ‘ਤੇ ਸਾਧਿਆ ਨਿਸ਼ਾਨਾ’ ਕਿਹਾ ‘ਖਾਲਿਸਤਾਨੀਆਂ ਨੂੰ ਅੱਤਵਾਦੀ ਐਲਾਨੇ ਸਰਕਾਰ’

ਕੰਗਨਾ ਰਣੌਤ ਆਪਣੇ ਬੜਬੋਲੇ ਸੁਭਾਅ ਦੇ ਲਈ ਜਾਣੀ ਜਾਂਦੀ ਹੈ । ਉਹ ਅਕਸਰ ਵਿਵਾਦਿਤ ਬਿਆਨ ਦਿੰਦੀ ਹੋਈ ਨਜ਼ਰ ਆਉਂਦੀ ਹੈ ।ਇੱਕ ਵਾਰ ਮੁੜ ਤੋਂ ਉਹ ਜ਼ਹਿਰ ਉਗਲਦੀ ਹੋਈ ਨਜ਼ਰ ਆਈ ਹੈ । ਉਸ ਨੇ ਇੱਕ ਪੋਸਟ ਪਾ ਕੇ ਖਾਲਿਸਤਾਨੀਆਂ ‘ਤੇ ਨਿਸ਼ਾਨਾ ਸਾਧਿਆ ਹੈ ।

By  Shaminder March 7th 2023 10:02 AM

ਕੰਗਨਾ ਰਣੌਤ ਆਪਣੇ ਬੜਬੋਲੇ ਸੁਭਾਅ ਦੇ ਲਈ ਜਾਣੀ ਜਾਂਦੀ ਹੈ । ਉਹ ਅਕਸਰ ਵਿਵਾਦਿਤ ਬਿਆਨ ਦਿੰਦੀ ਹੋਈ ਨਜ਼ਰ ਆਉਂਦੀ ਹੈ ।ਇੱਕ ਵਾਰ ਮੁੜ ਤੋਂ ਉਹ ਜ਼ਹਿਰ ਉਗਲਦੀ ਹੋਈ ਨਜ਼ਰ ਆਈ ਹੈ । ਉਸ ਨੇ ਇੱਕ ਪੋਸਟ ਪਾ ਕੇ ਖਾਲਿਸਤਾਨੀਆਂ ‘ਤੇ ਨਿਸ਼ਾਨਾ ਸਾਧਿਆ ਹੈ । 


ਹੋਰ ਪੜ੍ਹੋ : ਗਾਇਕ ਨਿੰਜਾ ਨੇ ਮਨਾਇਆ ਜਨਮ ਦਿਨ, ਸੈਲੀਬ੍ਰੇਸ਼ਨ ਪਾਰਟੀ ‘ਚ ਪਹੁੰਚੇ ਪ੍ਰਭ ਗਿੱਲ, ਬਿੰਨੂ ਢਿੱਲੋਂ ਸਣੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ

ਲੱਖਾਂ ਲੋਕਾਂ ਨੇ ਕੀਤਾ ਆਨੋਫਾਲੋ 

ਕੰਗਨਾ ਰਣੌਤ ਨੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਤਿੰਨ ਸਾਲ ਪਹਿਲਾਂ ਮੈਂ ਖਾਲਿਸਤਾਨ ਦੇ ਖਿਲਾਫ ਆਵਾਜ਼ ਉਠਾਉਣੀ ਸ਼ੁਰੂ ਕੀਤੀ ਤਾਂ ਮੇਰੇ ਸਾਰੇ ਬ੍ਰਾਂਡਾ ਨੇ ਮੈਨੂੰ ਛੱਡ ਦਿੱਤਾ ਸੀ ਅਤੇ ਲੱਖਾਂ ਲੋਕਾਂ ਨੇ ਮੈਨੂੰ ਅਨਫਾਲੋ ਕਰ ਦਿੱਤਾ ਸੀ । ਪੰਜਾਬ ‘ਚ ਦਹਿਸ਼ਤ ਵੇਖ ਕੇ ਮੈਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ’।


ਕਿਸਾਨ ਅੰਦੋਲਨ ਦੇ ਦੌਰਾਨ ਵੀ ਕੀਤੀ ਸੀ ਬਿਆਨਬਾਜ਼ੀ 

 ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਕਾਫੀ ਬਿਆਨਬਾਜ਼ੀ ਕੀਤੀ ਸੀ । ਜਿੱਥੇ ਉਹ ਕਿਸਾਨਾਂ ਨੂੰ ਖਾਲਿਸਤਾਨੀ ਦੱਸਦੀ ਨਜ਼ਰ ਆਈ ਸੀ । ਉੱਥੇ ਹੀ ਇੱਕ ਬਜ਼ੁਰਗ ਬੀਬੀ ਬਾਰੇ ਵੀ ਅਪਸ਼ਬਦ ਬੋਲੇ ਸਨ । ਜਿਸ ਤੋਂ ਬਾਅਦ ਅਦਾਕਾਰਾ ਦੇ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਗਿਆ ਸੀ ।


ਕੰਗਨਾ ਨੇ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਆਈ ਇਸ ਬਜ਼ੁਰਗ ਬੀਬੀ ਬਾਰੇ ਕਿਹਾ ਸੀ ਕਿ ਕੁਝ ਪੈਸੇ ਲੈ ਕੇ ਇਹ ਬੀਬੀ ਕਿਸਾਨ ਅੰਦੋਲਨ ‘ਚ ਪ੍ਰਦਰਸ਼ਨ ‘ਚ ਭਾਗ ਲੈਣ ਦੇ ਲਈ ਆਈ ਹੈ । ਇਸ ਤੋਂ ਇਲਾਵਾ ਉਹ ਹੋਰ ਕਈ ਮੁੱਦਿਆਂ ‘ਤੇ ਵੀ ਆਪਣੀ ਬੇਬਾਕ ਰਾਇ ਦਿੰਦੀ ਹੋਈ ਨਜ਼ਰ ਆਉਂਦੀ ਹੈ ।

ਬੀਤੇ ਦਿਨੀਂ ਦਿਲਜੀਤ ਦੋਸਾਂਝ ਅਤੇ ਰਿਤਿਕ ਦਾ ਉਡਾਇਆ ਸੀ ਮਜ਼ਾਕ

ਕੁਝ ਦਿਨ ਪਹਿਲਾਂ ਅਦਾਕਾਰਾ ਨੇ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਵੀ ਮਜ਼ਾਕ ਉਡਾਇਆ ਸੀ ਅਤੇ ਦੋਵਾਂ ਅਦਾਕਾਰਾਂ ਬਾਰੇ ਕਿਹਾ ਸੀ ਕਿ ਉਹ ਦੋਵਾਂ ਨੂੰ ਅਦਾਕਾਰ ਨਹੀਂ ਮੰਨਦੀ ।  






Related Post