ਪੰਜਾਬੀਆਂ ਨੂੰ ਅੱਤਵਾਦੀ ਕਹਿਣ 'ਤੇ ਕੰਗਨਾ ਰਣੌਤ ਖਿਲਾਫ ਹੋਈ ਸਖ਼ਤ ਕਾਰਵਾਈ, ਅਦਾਕਾਰਾ ਦੇ ਖਿਲਾਫ ਜਾਰੀ ਹੋਇਆ ਕਾਨੂੰਨੀ ਨੋਟਿਸ

ਗਣਾ ਰਣੌਤ ਹਾਲ ਹੀ ਵਿੱਚ ਨਵੀਂ-ਨਵੀਂ ਸਾਂਸਦ ਬਣੀ ਹੈ। ਕੰਗਨਾ ਨਾਲ ਹੋਏ ਥੱਪੜ ਕਾਂਡ ਤੋਂ ਬਾਅਦ ਕੰਗਨਾ ਰਣੌਤ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਪੰਜਾਬੀਆਂ ਨੂੰ ਅੱਤਵਾਦੀ ਕਹਿਣਾ ਭਾਰੀ ਪੈ ਗਿਆ ਹੈ। ਕਿਉਂਕਿ ਇਸ ਵੀਡੀਓ ਦੇ ਚੱਲਦੇ ਕੰਗਨਾ ਉੱਤੇ ਕਾਨੂੰਨੀ ਕਾਰਵਾਈ ਹੋਈ ਹੈ।

By  Pushp Raj June 21st 2024 07:04 PM

Kangana Ranaut receives legal notice : ਅਦਾਕਾਰੀ ਤੋਂ ਬਾਅਦ ਕੰਗਣਾ ਰਣੌਤ ਹਾਲ ਹੀ ਵਿੱਚ ਨਵੀਂ-ਨਵੀਂ ਸਾਂਸਦ ਬਣੀ ਹੈ। ਕੰਗਨਾ ਨਾਲ ਹੋਏ ਥੱਪੜ ਕਾਂਡ ਤੋਂ ਬਾਅਦ ਕੰਗਨਾ ਰਣੌਤ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਪੰਜਾਬੀਆਂ ਨੂੰ ਅੱਤਵਾਦੀ ਕਹਿਣਾ ਭਾਰੀ ਪੈ ਗਿਆ ਹੈ। ਕਿਉਂਕਿ ਇਸ ਵੀਡੀਓ ਦੇ ਚੱਲਦੇ ਕੰਗਨਾ ਉੱਤੇ ਕਾਨੂੰਨੀ ਕਾਰਵਾਈ ਹੋਈ ਹੈ। 

View this post on Instagram

A post shared by UNIQUE_TALKS03 (@unique_talks03)


ਹਾਲ ਹੀ ਵਿੱਚ ਕੰਗਨਾ ਰਣੌਤ ਨੂੰ ਲੈ ਕੇ ਨਵੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹਾਲ ਹੀ 'ਚ ਨਵੀਂ ਚੁਣੀ ਗਈ ਸਾਂਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਨੂੰ ਪੰਜਾਬ ਵਿੱਚ ਉਸ ਨਾਲ ਹੋਏ ਥੱਪੜ ਕਾਂਡ ਤੋਂ ਬਾਅਦ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਵਿੱਚ ਅੱਤਵਾਦ ਵੱਧਣ ਦੀ ਗੱਲ ਆਖੀ ਸੀ। ਜਿਸ ਨੂੰ ਲੈ ਕੇ ਪੰਜਾਬੀਆਂ ਵਿੱਚ ਭਾਰੀ ਰੋਸ ਸੀ। 

ਮੀਡੀਆ ਰਿਪੋਰਟਸ ਦੇ ਮੁਤਾਬਕ ਵਕੀਲ ਲਿਆਕਤ ਅਲੀ ਨੇ ਸ਼ਹੀਦ ਭਗਤ ਸਿੰਘ ਸਮਾਜ ਕਲਿਆਣ ਸੰਗਠਨ ਦੇ ਪ੍ਰਧਾਨ ਅਮਰਜੀਤ ਸਿੰਘ ਦੀ ਔਰ ਸੋਂਪੇ ਗਏ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕੰਗਨਾ ਦੇ 6 ਜੂਨ ਦੇ ਟਵੀਟ ਵਿੱਚ ਇੱਕ ਗੁਪਤ ਪਾਰਟੀ 'ਤੇ ਪੰਜਾਬ ਵਿੱਚ ਹਿੰਸਾ ਵਧਾਉਣ ਦਾ ਦੋਸ਼ ਲਗਾਇਆ ਗਿਆ ਹੈ, ਜਿਸ ਨਾਲ ਰਾਜ ਦੀ ਸਾਖ ਨੂੰ ਨੁਕਸਾਨ ਪਹੁੰਚਦੀ ਹੈ। ਕਾਨੂੰਨੀ ਨੋਟਿਸ 'ਚ ਮੰਗ ਕੀਤੀ ਗਈ ਹੈ ਕਿ ਕੰਗਨਾ ਤੁਰੰਤ ਆਪਣਾ ਬਿਆਨ ਵਾਪਸ ਲਵੇ ਅਤੇ ਪੰਜਾਬ ਦੇ ਲੋਕਾਂ ਕੋਲੋਂ ਮੁਆਫੀ ਮੰਗੇ। ਜੇਕਰ ਕੰਗਨਾ ਮੁਆਫੀ ਨਹੀਂ ਮੰਗਦੀ ਤਾਂ ਸੱਤ ਦਿਨਾਂ ਦੇ ਅੰਦਰ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ।

Shocking rise in terror and violence in Punjab…. pic.twitter.com/7aefpp4blQ

— Kangana Ranaut (@KanganaTeam) June 6, 2024


ਹੋਰ ਪੜ੍ਹੋ : World Music Day 2024: ਕਈ ਬਿਮਾਰੀਆਂ ਲਈ ਲਾਭਦਾਇਕ ਹੈ ਸੰਗੀਤ ਥੈਰੇਪੀ, ਜਾਣੋ ਇਸ ਦਾ ਮਹੱਤਵ

ਇਸ ਘਟਨਾ ਨੇ ਸਿਆਸੀ ਮਾਹੌਲ ਵਿੱਚ ਹਲਚਲ ਮਚਾ ਦਿੱਤੀ ਹੈ, ਕਿਉਂਕਿ ਕੰਗਨਾ ਰਣੌਤ ਦੀ ਟਿੱਪਣੀ ਨੇ ਕਈ ਲੋਕਾਂ ਦੇ ਭਾਵਨਾ ਉੱਤੇ ਅਸਰ ਪਾਇਆ ਹੈ। ਅਮਰਜੀਤ ਸਿੰਘ ਨੇ ਕਿਹਾ ਕਿ ਕੰਗਨਾ ਦਾ ਬਿਆਨ ਪੰਜਾਬ ਦੀ ਸਥਿਰਤਾ ਅਤੇ ਏਕਤਾ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ ।ਇਸ ਨੋਟਿਸ ਨਾਲ ਕੰਗਨਾ 'ਤੇ ਦਬਾਅ ਵਧ ਗਿਆ ਹੈ ਕਿ ਉਹ ਆਪਣਾ ਬਿਆਨ ਵਾਪਸ ਲਵੇ ਅਤੇ ਜਨਤਕ ਤੌਰ 'ਤੇ ਮੁਆਫੀ ਮੰਗੇ, ਤਾਂ ਜੋ ਕਾਨੂੰਨੀ ਕਾਰਵਾਈ ਤੋਂ ਬਚ ਸਕੇ। ਦੋਵੇਂ ਪਾਸੇ ਤੋਂ ਪ੍ਰਤੀਕਿਰਿਆ ਦਾ ਇੰਤਜ਼ਾਰ ਕਰਦੇ ਹੋਏ, ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੰਗਨਾ ਇਸ ਮਾਮਲੇ ਦਾ ਕਿਵੇਂ ਜਵਾਬ ਦਿੰਦੀ ਹੈ।

 


Related Post