ਕੀ ਕੰਗਨਾ ਰਣੌਤ ਬਨਣਾ ਚਾਹੁੰਦੀ ਹੈ ਦੇਸ਼ ਦੀ ਪ੍ਰਧਾਨ ਮੰਤਰੀ? ਜਾਣੋ ਅਦਾਕਾਰਾ ਦਾ ਜਵਾਬ
Kangana Ranaut on Political Ambitions: ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ (Kangana Ranaut) ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਐਮਰਜੈਂਸੀ' (Film Emergency) ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲਾਂਕਿ ਅਭਿਨੇਤਰੀ ਦੀਆਂ ਪਿਛਲੀਆਂ ਰਿਲੀਜ਼ ਹੋਈਆਂ ਫਿਲਮਾਂ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਕਰ ਸਕੀਆਂ ਸਨ ਪਰ ਇਸ ਫਿਲਮ ਨੂੰ ਲੈ ਕੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫਿਲਮ ਬਾਕਸ ਆਫਿਸ 'ਤੇ ਚੰਗੀ ਕਮਾਈ ਕਰੇਗੀ।
ਹਾਲ ਹੀ 'ਚ ਕੰਗਨਾ ਰਣੌਤ ਨੂੰ ਇੱਕ ਈਵੈਂਟ 'ਚ ਸਪਾਟ ਕੀਤਾ ਗਿਆ। ਇਸ ਦੌਰਾਨ ਅਦਾਕਾਰਾ ਤੋਂ ਪੁੱਛਿਆ ਗਿਆ ਕਿ ਕੀ ਉਹ ਦੇਸ਼ ਦੀ ਪ੍ਰਧਾਨ ਮੰਤਰੀ ਬਨਣਾ ਚਾਹੇਗੀ? ਆਓ ਜਾਣਦੇ ਹਾਂ ਕਿ ਕੰਗਨਾ ਰਣੌਤ ਨੇ ਇਸ ਸਵਾਲ ਦਾ ਕੀ ਜਵਾਬ ਦਿੱਤਾ?
ਪੱਤਰਕਾਰ ਨੇ ਜਦੋਂ ਕੰਗਨਾ ਰਣੌਤ ਤੋਂ ਫਿਲਮ ਦੇ ਨਾਲ-ਨਾਲ ਇਹ ਸਵਾਲ ਪੁੱਛਿਆ ਕਿ ਜੇਕਰ ਉਸ ਨੂੰ ਮੌਕਾ ਮਿਲਦਾ ਹੈ ਤਾਂ ਕੀ ਉਹ ਦੇਸ਼ ਦੀ ਪ੍ਰਧਾਨ ਮੰਤਰੀ ਬਨਣਾ ਚਾਹੇਗੀ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕੰਗਨਾ ਰਣੌਤ ਨੇ ਕਿਹਾ ਕਿ ਮੇਰੀ ਫਿਲਮ 'ਐਮਰਜੈਂਸੀ' ਆ ਰਹੀ ਹੈ। ਇਸ ਫਿਲਮ ਨੂੰ ਦੇਖਣ ਤੋਂ ਬਾਅਦ ਕੋਈ ਵੀ ਮੈਨੂੰ ਪ੍ਰਧਾਨ ਮੰਤਰੀ ਵਜੋਂ ਨਹੀਂ ਦੇਖਣਾ ਚਾਹੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕੰਗਨਾ ਰਣੌਤ ਨੇ ਰਾਜਨੀਤੀ ਵਿੱਚ ਆਪਣੀ ਐਂਟਰੀ ਨੂੰ ਲੈ ਕੇ ਕਿਹਾ ਸੀ ਕਿ ਉਹ ਸਿਆਸੀ ਵਿਅਕਤੀ ਨਹੀਂ ਹੈ।
ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਵੀ ਕੰਗਨਾ ਰਣੌਤ ਨੂੰ ਲੈ ਕੇ ਖਬਰਾਂ ਆਈਆਂ ਸਨ ਕਿ ਉਹ ਰਾਜਨੀਤੀ ਵਿੱਚ ਆਉਣ ਜਾ ਰਹੀ ਹੈ ਪਰ ਅਜਿਹਾ ਨਹੀਂ ਹੈ।
ਜਦੋਂ ਇਨ੍ਹਾਂ ਖਬਰਾਂ ਨੇ ਜ਼ੋਰ ਫੜਿਆ ਤਾਂ ਕੰਗਨਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਸ਼ੇਅਰ ਕੀਤੀ, ਜਿਸ 'ਚ ਉਸ ਨੇ ਇਨ੍ਹਾਂ ਖਬਰਾਂ ਨੂੰ ਖਾਰਿਜ ਕੀਤਾ। ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਲਿਖਿਆ ਸੀ ਕਿ ਮੇਰੇ ਰਿਸ਼ਤੇਦਾਰ ਅਤੇ ਦੋਸਤ ਸੋਚ ਰਹੇ ਹਨ ਕਿ ਮੈਂ ਰਾਜਨੀਤੀ 'ਚ ਆਉਣ ਦੀ ਖ਼ਬਰ ਦਿੱਤੀ ਹੈ, ਜਦੋਂਕਿ ਅਜਿਹਾ ਨਹੀਂ ਹੈ ਅਤੇ ਨਾਂ ਹੀ ਮੈਂ ਇਹ ਖ਼ਬਰ ਦਿੱਤੀ ਹੈ।
ਹੋਰ ਪੜ੍ਹੋ : ਫਿਲਮ 'ਸ਼ਾਇਰ' ਤੋਂ ਰਿਲੀਜ਼ ਹੋਇਆ ਗੀਤ 'ਮਹਿਬੂਬ ਜੀ', ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ
ਇਸ ਤੋਂ ਪਹਿਲਾਂ ਕੰਗਨਾ ਦੀਆਂ ਫਿਲਮਾਂ 'ਧਾਕੜ', 'ਤੇਜਸ' ਅਤੇ 'ਚੰਦਰਮੁਖੀ 2' ਆਦਿ ਫਲਾਪ ਰਹੀਆਂ ਸਨ। ਇਸ ਦੇ ਨਾਲ ਹੀ ਆਉਣ ਵਾਲੀ ਫਿਲਮ 'ਐਮਰਜੈਂਸੀ' ਤੋਂ ਵੱਡੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ। ਫਿਲਮ ਨੂੰ ਲੈ ਕੇ ਲੋਕਾਂ 'ਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੇਖਣਾ ਇਹ ਹੋਵੇਗਾ ਕਿ ਕੀ ਇਸ ਵਾਰ ਬਾਕਸ ਆਫਿਸ 'ਤੇ ਕੰਗਨਾ ਦੀ ਫਿਲਮ 'ਐਮਰਜੈਂਸੀ' ਦਾ ਜਾਦੂ ਚੱਲ ਸਕੇਗਾ ਜਾਂ ਨਹੀਂ, ਕੀ ਇਹ ਵੀ ਹੋਰ ਫਿਲਮਾਂ ਵਾਂਗ ਫਲਾਪ ਹੋ ਜਾਵੇਗੀ, ਫਿਲਹਾਲ ਹੀ ਤਾਂ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।