ਕੰਗਨਾ ਰਣੌਤ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਦੱਸਿਆ ਦੇਸ਼ ਦਾ ਪਹਿਲਾ ਪੀਐੱਮ, ਲੋਕਾਂ ਨੇ ਕੀਤਾ ਟ੍ਰੋਲ
ਕੰਗਨਾ ਰਣੌਤ ਕਿਸੇ ਨਾ ਕਿਸੇ ਕਾਰਨ ਚਰਚਾ ‘ਚ ਰਹਿੰਦੀ ਹੈ। ਹੁਣ ਉਸ ਦੇ ਵੱਲੋਂ ਦਿੱਤੇ ਇੱਕ ਬਿਆਨ ਦੇ ਕਾਰਨ ਉਹ ਚਰਚਾ ‘ਚ ਆ ਗਈ ਹੈ। ਜਿਸ ‘ਚ ਉਸ ਨੇ ਸੁਭਾਸ਼ ਚੰਦਰ ਬੌਸ ਨੂੰ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਦੱਸਿਆ ਹੈ।
ਕੰਗਨਾ ਰਣੌਤ ( ਇਨੀਂ ਦਿਨੀਂ ਰਾਜਨੀਤੀ ‘ਚ ਸਰਗਰਮ ਹੈ। ਉਹ ਹਿਮਾਚਲ ਪ੍ਰਦੇਸ਼ ‘ਚ ਬੀਜੇਪੀ ਦੀ ਟਿਕਟ ਤੋਂ ਬਤੌਰ ਸਾਂਸਦ ਚੋਣ ਲੜ ਰਹੀ ਹੈ। ਉਸ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਅਦਾਕਾਰਾ ਨੇ ਸੁਭਾਸ਼ ਚੰਦਰ ਬੋਸ ਨੂੰ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਦੱਸਿਆ ਸੀ। ਜਿਸ ਤੋਂ ਬਾਅਦ ਉਹ ਵਿਰੋਧੀਆਂ ਦੇ ਨਾਲ-ਨਾਲ ਟ੍ਰੋਲਰਸ ਦੇ ਨਿਸ਼ਾਨੇ ‘ਤੇ ਵੀ ਆ ਗਈ ਹੈ। ਕੇਟੀਆਰ ਰਾਮਾ ਰਾਵ ਨੇ ਕੰਗਨਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ‘ਨਾਰਥ ਤੋਂ ਬੀਜੇਪੀ ਦੀ ਇੱਕ ਉਮੀਦਵਾਰ ਦਾ ਕਹਿਣਾ ਹੈ ਕਿ ਸੁਭਾਸ਼ ਚੰਦਰ ਬੋਸ ਸਾਡੇ ਪਹਿਲੇ ਪ੍ਰਧਾਨ ਮੰਤਰੀ ਸਨ ।
ਹੋਰ ਪੜ੍ਹੋ : ਆਪਣੇ ਪਿਤਾ ਦੇ ਜਨਮ ਦਿਨ ‘ਤੇ ਭਾਵੁਕ ਹੋਈ ਗਾਇਕਾ ਮਿਸ ਪੂਜਾ, ਸਾਂਝੀ ਕੀਤੀ ਤਸਵੀਰ
ਉੱਥੇ ਹੀ ਦੱਖਣ ਦੇ ਇੱਕ ਹੋਰ ਬੀਜੇਪੀ ਆਗੂ ਦਾ ਕਹਿਣਾ ਹੈ ਕਿ ਮਹਾਤਮਾ ਗਾਂਧੀ ਸਾਡੇ ਪ੍ਰਧਾਨ ਮੰਤਰੀ ਸਨ ।ਇਨ੍ਹਾਂ ਸਭ ਨੇ ਆਖਿਰਕਾਰ ਬੀਏ ਕਿੱਥੋਂ ਕੀਤੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਆਗੂਆਂ ਨੇ ਇਸ ਤੇ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ।
ਕੰਗਨਾ ਰਣੌਤ ਆਪਣੇ ਬੇਬਾਕ ਅੰਦਾਜ਼ ਲਈ ਮਸ਼ਹੂਰ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ। ਉਹ ਅਕਸਰ ਹਰ ਮੁੱਦੇ ‘ਤੇ ਆਪਣੀ ਰਾਇ ਦਿੰਦੀ ਹੋਈ ਦਿਖਾਈ ਦਿੰਦੀ ਹੈ। ਕੁਝ ਸਮਾਂ ਪਹਿਲਾਂ ਉਸ ਨੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਕਿਸਾਨਾਂ ਨੂੰ ਖਾਲਿਸਤਾਨੀ ਦੱਸਿਆ ਸੀ । ਇਸ ਤੋਂ ਪੰਗਾ ਗਰਲ ਦਾ ਪੰਗਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਨਾਲ ਵੀ ਪਿਆ ਸੀ । ਜਿਸ ਤੋਂ ਬਾਅਦ ਉਸ ਨੇ ਕੰਗਨਾ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਸੀ । ਇਸ ਦੇ ਨਾਲ ਹੀ ਅਦਾਕਾਰਾ ਦਾ ਰਿਤਿਕ ਰੌਸ਼ਨ ਦੇ ਨਾਲ ਵੀ ਕਾਫੀ ਲੰਮਾ ਸਮਾਂ ਵਿਵਾਦ ਰਿਹਾ ਸੀ।
One BJP candidate from North says Subash Chandra Bose was our first PM !!
And another BJP leader from South says Mahatma Gandhi was our PM !!
Where did all these people graduate from? 😁