ਰਾਮ ਮੰਦਰ ਦੇ ਸਥਾਪਨਾ ਸਮਾਗਮ 'ਚ ਸ਼ਾਮਲ ਹੋਵੇਗੀ ਕੰਗਨਾ ਰਣੌਤ, ਸੱਦਾ ਪੱਤਰ ਦੀ ਝਲਕ ਕੀਤੀ ਸਾਂਝੀ

By  Pushp Raj January 6th 2024 10:19 PM

Kangana Ranaut : ਅਯੁੱਧਿਆ 'ਚ ਰਾਮ ਮੰਦਰ ਦੇ ਸਥਾਪਨਾ ਸਮਾਰੋਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। 22 ਜਨਵਰੀ, 2024 ਨੂੰ ਇਕ ਵਿਸ਼ਾਲ ਪ੍ਰੋਗਰਾਮ ਕਰਕੇ ਮੰਦਰ ਦਾ ਸਥਾਪਨਾ ਸਮਾਰੋਹ ਆਰੰਭ ਕੀਤਾ ਜਾਵੇਗਾ। ਰਾਮ ਮੰਦਰ ਦੇ ਇਸ ਸਮਾਗਮ 'ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਵੀ ਸ਼ਾਮਲ ਹੋਵੇਗੀ, ਅਦਾਕਾਰਾ ਨੇ ਹਾਲ ਹੀ 'ਚ ਸੱਦਾ ਪੱਤਰ ਦੀ ਝਲਕ ਸਾਂਝੀ ਕੀਤੀ ਹੈ।

ਅਯੁੱਧਿਆ 'ਚ ਰਾਮ ਮੰਦਰ (Ram temple) ਦੇ ਸਥਾਪਨਾ ਸਮਾਰੋਹ ਦੇ ਸ਼ੁੱਭ ਮੌਕੇ ਲਈ ਅਦਾਕਾਰਾਂ, ਕਾਰੋਬਾਰੀਆਂ ਤੇ ਸਿਆਸਤਦਾਨਾਂ ਸਮੇਤ ਕਈ ਮਸ਼ਹੂਰ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਹੈ। ਰਾਜੀਕਾਂਤ ਤੋਂ ਲੈ ਕੇ ਪ੍ਰਭਾਸ, ਆਲੀਆ ਭੱਟ ਤੇ ਰਣਬੀਰ ਕਪੂਰ ਤੱਕ ਕਈ ਮਸ਼ਹੂਰ ਹਸਤੀਆਂ ਹਨ, ਜਿਨ੍ਹਾਂ ਦੇ ਨਾਂ ਸੱਦੇ ਦੀ ਲਿਸਟ 'ਚ ਸ਼ਾਮਲ ਹਨ। 

View this post on Instagram

A post shared by Kangana Ranaut (@kanganaranaut)


ਰਾਮ ਮੰਦਰ ਦੇ ਸਥਾਪਨਾ ਸਮਾਰੋਹ 'ਚ ਸ਼ਾਮਲ ਹੋਵੇਗੀ ਕੰਗਨਾ

ਹੁਣ ਕੰਗਨਾ ਰਣੌਤ ਨੂੰ ਵੀ ਸੱਦਾ ਦਿੱਤਾ ਗਿਆ ਹੈ। ਕੰਗਨਾ ਰਣੌਤ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਉੱਤੇ ਇੰਸਟਾਗ੍ਰਾਮ ਸਟੋਰੀ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਇਸ ਇੰਸਟਾ ਸਟੋਰੀ ਦੇ ਵਿੱਚ ਸੱਦਾ ਪੱਤਰ ਦੀ ਝਲਕ ਸਾਂਝੀ ਕੀਤੀ ਹੈ। 

ਆਪਣੇ ਇੰਸਟਾ ਅਕਾਊਂਟ 'ਤੇ ਵੀਡੀਓ ਸਟੋਰੀ ਸ਼ੇਅਰ ਕਰਦਿਆਂ ਕੰਗਨਾ ਨੇ ਕਿਹਾ ਕਿ ਆਖਿਰਕਾਰ ਉਨ੍ਹਾਂ ਨੂੰ ਰਾਮ ਮੰਦਰ ਦੇ ਸਥਾਪਨਾ ਸਮਾਰੋਹ ਦਾ ਸੱਦਾ ਮਿਲ ਗਿਆ ਹੈ। ਇਸ ਦੀ ਝਲਕ ਸਾਂਝੀ ਕਰਦਿਆਂ ਕੰਗਨਾ ਨੇ 'ਰਾਮ ਸੀਆ ਰਾਮ' ਗੀਤ ਵੀ ਚਲਾਇਆ। ਸੱਦਾ ਪੱਤਰ ਦੀ ਝਲਕ ਕਾਫ਼ੀ ਸ਼ਾਨਦਾਰ ਲੱਗ ਰਹੀ ਹੈ। ਕਈ ਪੰਨਿਆਂ 'ਚ ਛਪੇ ਇਸ ਸੱਦਾ ਪੱਤਰ ਦੇ ਪਹਿਲੇ ਪੰਨੇ 'ਤੇ ਭਗਵਾਨ ਰਾਮ ਦੀ ਤਸਵੀਰ ਸਾਫ਼ ਦਿਖਾਈ ਦੇ ਰਹੀ ਹੈ।

ਦੱਸ ਦਈਏ ਕਿ 7 ਹਜ਼ਾਰ ਲੋਕਾਂ ਨੂੰ ਰਾਮ ਮੰਦਰ ਦਾ ਸੱਦਾ ਇਸ ਖ਼ਾਸ ਮੌਕੇ 'ਤੇ ਸੱਦੇ ਨੂੰ ਲੈ ਕੇ ਵੀ ਬਹਿਸ ਚੱਲ ਰਹੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਰਾਮ ਮੰਦਰ ਟਰੱਸਟ ਨੇ ਹੁਣ ਤੱਕ 7,000 ਲੋਕਾਂ ਨੂੰ ਸੱਦਾ ਭੇਜਿਆ ਹੈ, ਜਿਨ੍ਹਾਂ 'ਚ 3,000 ਵੀ. ਆਈ. ਪੀ. ਸ਼ਾਮਲ ਹਨ।

View this post on Instagram

A post shared by Kangana Ranaut (@kanganaranaut)



ਹੋਰ ਪੜ੍ਹੋ: ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ ਦੇ ਦਰਸ਼ਨ ਕਰਨ ਬੁਆਏਫ੍ਰੈਂਡ ਨਾਲ ਪਹੁੰਚੀ ਜਾਹਨਵੀ ਕਪੂਰ, ਵੇਖੋ ਵੀਡੀਓ 

ਦੱਸ ਦੇਈਏ ਕਿ ਅਮਿਤਾਭ ਬੱਚਨ, ਅਕਸ਼ੇ ਕੁਮਾਰ, ਰਣਬੀਰ ਕਪੂਰ, ਆਲੀਆ ਭੱਟ, ਅਨੁਪਮ ਖੇਰ, ਮਾਧੁਰੀ ਦੀਕਸ਼ਿਤ, ਸੰਨੀ ਦਿਓਲ, ਟਾਈਗਰ ਸ਼ਰਾਫ, ਆਯੂਸ਼ਮਾਨ ਖੁਰਾਣਾ, ਅਜੇ ਦੇਵਗਨ ਤੇ ਕੰਗਨਾ ਰਣੌਤ ਅਜਿਹੇ ਕਲਾਕਾਰ ਹਨ, ਜਿਨ੍ਹਾਂ ਨੂੰ ਰਾਮ ਦੇ ਪਵਿੱਤਰ ਸਮਾਰੋਹ ਦਾ ਸੱਦਾ ਮਿਲਿਆ ਹੈ। ਇਸ ਤੋਂ ਇਲਾਵਾ ਨਿਰਦੇਸ਼ਕ ਮਧੁਰ ਭੰਡਾਰਕਰ ਤੇ ਸੰਜੇ ਲੀਲਾ ਭੰਸਾਲੀ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ ਹੈ।

Related Post