ਕੰਗਨਾ ਰਣੌਤ ਤੇ ਚਿਰਾਗ ਪਾਸਵਾਨ ਦੀ ਦੋਸਤੀ ਦੀ ਛਿੜੀ ਚਰਚਾ, ਵਾਇਰਲ ਵੀਡੀਓ ‘ਤੇ ਦਰਸ਼ਕ ਦੇ ਰਹੇ ਪ੍ਰਤੀਕਰਮ

ਕੰਗਨਾ ਰਣੌਤ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ।ਜਿਸ ‘ਚ ਉਹ ਚਿਰਾਗ ਪਾਸਵਾਨ ਦੇ ਨਾਲ ਨਜ਼ਰ ਆਈ ਹੈ। ਦੋਵੇਂ ਪਹਿਲਾਂ ਹੱਥ ਮਿਲਾਉਂਦੇ ਹਨ ਅਤੇ ਉਸ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਦੇ ਲਈ ਅੰਦਰ ਚਲੇ ਜਾਂਦੇ ਹਨ ।

By  Shaminder June 29th 2024 05:13 PM
ਕੰਗਨਾ ਰਣੌਤ ਤੇ ਚਿਰਾਗ ਪਾਸਵਾਨ ਦੀ ਦੋਸਤੀ ਦੀ ਛਿੜੀ ਚਰਚਾ, ਵਾਇਰਲ ਵੀਡੀਓ ‘ਤੇ ਦਰਸ਼ਕ ਦੇ ਰਹੇ ਪ੍ਰਤੀਕਰਮ

ਕੰਗਨਾ ਰਣੌਤ (Kangana Ranaut )ਦਾ ਕਈ ਅਦਾਕਾਰਾਂ ਦੇ ਨਾਲ ਨਾਮ ਜੁੜਿਆ ਹੈ। ਕੁਝ ਦਿਨ ਤੋਂ ਕੰਗਨਾ ਰਣੌਤ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ । ਕੁਝ ਦਿਨ ਪਹਿਲਾਂ ਉਸ ਨੂੰ ਕੁਲਵਿੰਦਰ ਕੌਰ ਦੇ ਵੱਲ ਥੱਪੜ ਮਾਰਿਆ ਗਿਆ ਸੀ । ਜਿਸ ਤੋਂ ਬਾਅਦ ਰਾਤੋਂ ਰਾਤ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ।ਜਿਸ ਤੋਂ ਬਾਅਦ ਹੁਣ ਮੁੜ ਤੋਂ ਕੰਗਨਾ ਰਣੌਤ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ।


ਹੋਰ ਪੜ੍ਹੋ  : ਪਹਿਲੀ ਵਾਰ ਪਤਨੀ ਕੈਟਰੀਨਾ ਕੈਫ ਦੀ ਪ੍ਰੈਗਨੇਂਸੀ ‘ਤੇ ਬੋਲੇ ਵਿੱਕੀ ਕੌਸ਼ਲ, ਜਾਣੋ ਕੀ ਕਿਹਾ

ਜਿਸ ‘ਚ ਉਹ ਚਿਰਾਗ ਪਾਸਵਾਨ ਦੇ ਨਾਲ ਨਜ਼ਰ ਆਈ ਹੈ। ਦੋਵੇਂ ਪਹਿਲਾਂ ਹੱਥ ਮਿਲਾਉਂਦੇ ਹਨ ਅਤੇ ਉਸ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਦੇ ਲਈ ਅੰਦਰ ਚਲੇ ਜਾਂਦੇ ਹਨ । ਦੱਸ ਦਈਏ ਕਿ ਚਿਰਾਗ ਪਾਸਵਾਨ ਵੀ ਅਦਾਕਾਰ ਰਹਿ ਚੁੱਕੇ ਹਨ ਅਤੇ ਕਈ ਫ਼ਿਲਮਾਂ ‘ਚ ਕੰਮ ਹੁਣ ਤੱਕ ਕਰ ਚੁੱਕੇ ਹਨ । ਕੰਗਨਾ ਰਣੌਤ ਨੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਸੀਟ ਤੋਂ ਚੋਣ ਜਿੱਤੀ ਹੈ। ਜਦੋਂਕਿ ਚਿਰਾਗ ਪਾਸਵਾਨ ਨੇ ਹਾਜੀਪੁਰ ਸੀਟ ਤੋਂ ਚੋਣ ਜਿੱਤੀ ਹੈ।  

ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਦੋਨਾਂ ਦੀ ਹੋਈ ਸੀ ਦੋਸਤੀ 

2011 ਚ ‘ਮਿਲੇ ਨਾ ਮਿਲੇ ਹਮ’ ਦੀ ਸ਼ੂਟਿੰਗ ਦੇ ਦੌਰਾਨ ਦੋਨਾਂ ਦੀ ਮੁਲਾਕਾਤ ਹੋਈ ਸੀ । ਜਿਸ ਚਿਰਾਗ ਮੁੱਖ ਭੂਮਿਕਾ ‘ਚ ਸਨ ਅਤੇ ਬਤੌਰ ਅਦਾਕਾਰਾ ਕੰਗਨਾ ਵੀ ਫ਼ਿਲਮ ‘ਚ ਦਿਖਾਈ ਦਿੱਤੀ ਸੀ।ਦੋਵਾਂ ਦੇ ਅਫੇਅਰ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ । ਜਿਸ ਤੋਂ ਬਾਅਦ ਹੁਣ ਐੱਮ ਪੀ ਬਣਨ ਤੋਂ ਬਾਅਦ ਮੁੜ ਤੋਂ ਇਸ ਜੋੜੀ ਦੀ ਚਰਚਾ ਹੋ ਰਹੀ ਹੈ। ਇਸ ਤੋਂ ਪਹਿਲਾਂ ਅਦਾਕਾਰਾ ਦਾ ਨਾਂਅ ਰਿਤਿਕ ਰੌਸ਼ਨ ਦੇ ਨਾਲ ਵੀ ਜੁੜਿਆ ਸੀ। 

#WATCH | Union Minister Chirag Paswan and BJP MP Kangana Ranaut arrive at the Parliament. pic.twitter.com/ZZZk61z7d0

— ANI (@ANI) June 26, 2024








 







Related Post