ਕੰਗਨਾ ਰਣੌਤ ਨੇ ਫੈਨਜ਼ ਨੂੰ ਪਹਾੜਾਂ 'ਚ ਨਾਂ ਜਾਣ ਦੀ ਦਿੱਤੀ ਸਲਾਹ, ਕਿਹਾ ਇਹ ਐਡਵੈਂਚਰ ਦਾ ਸਮਾਂ ਨਹੀਂ
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਕੰਗਨਾ ਨੇ ਆਪਣੇ ਫੈਨਜ਼ ਹਿਮਾਚਲ ਪ੍ਰਦੇਸ਼ ਸਣੇ ਪਹਾੜੀ ਇਲਾਕਿਆਂ 'ਚ ਨਾਂ ਜਾਣ ਦੀ ਸਲਾਹ ਦਿੱਤੀ ਹੈ। ਆਓ ਜਾਣਦੇ ਹਾਂ ਕੰਗਨਾ ਫੈਨਜ਼ ਨੂੰ ਇਹ ਸਲਾਹ ਕਿਉਂ ਦਿੱਤੀ ਹੈ।
Kangana Ranaut warns Fans avoid travelling to hills stations: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਕਸਰ ਆਪਣੀ ਬਿਆਨਾਂ ਤੇ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਕੰਗਨਾ ਵੱਲੋਂ ਕੀਤੀ ਗਈ ਇੱਕ ਪੋਸਟ ਮੁੜ ਚਰਚਾ ਦਾ ਵਿਸ਼ਾ ਬਣ ਗਈ ਹੈ ਤੇ ਇਸ 'ਤੇ ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਡਾਇਰੈਕਟਰ ਵਿਵੇਕ ਅਗਨੀਹੋਤਰੀ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ।
ਹਿਮਾਚਲ ਪ੍ਰਦੇਸ਼ ਵਿੱਚ ਇਨ੍ਹੀਂ ਦਿਨੀਂ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਇਸ ਦੌਰਾਨ ਅਭਿਨੇਤਰੀ ਕੰਗਨਾ ਰਣੌਤ ਤੇ ਫਿਲਮ ਨਿਰਮਾਤਾ ਵਿਵੇਕ ਅਗਨੀਹੋਤਰੀ ਨੇ ਹਿਮਾਚਲ ਦੀ ਸਥਿਤੀ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਲਗਾਤਾਰ ਹੋ ਰਹੀ ਬਾਰਿਸ਼ ਤੋਂ ਪੂਰਾ ਉੱਤਰ ਭਾਰਤ ਪਰੇਸ਼ਾਨ ਹੈ। ਹਿਮਾਚਲ 'ਚ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਤਬਾਹੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ 'ਤੇ ਕੰਗਨਾ ਅਤੇ ਵਿਵੇਕ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਕੰਗਨਾ ਨੇ ਲੋਕਾਂ ਨੂੰ ਕੀਤਾ ਅਲਰਟ
ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਹਿਮਾਚਲ ਦੀ ਤਬਾਹੀ ਦੀਆਂ ਕੁਝ ਵੀਡੀਓਜ਼ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ- ਮਹੱਤਵਪੂਰਨ ਜਾਣਕਾਰੀ: ਹਿਮਾਚਲ ਪ੍ਰਦੇਸ਼ ਦੀ ਯਾਤਰਾ ਨਾ ਕਰੋ। ਲਗਾਤਾਰ ਮੀਂਹ ਕਾਰਨ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਦਾ ਖ਼ਤਰਾ ਹੈ। ਜੇਕਰ ਮੀਂਹ ਰੁਕ ਜਾਵੇ ਤਾਂ ਵੀ ਬਰਸਾਤ ਦੇ ਮੌਸਮ ਵਿੱਚ ਹਿਮਾਚਲ ਨਾਂ ਜਾਓ।
ਐਡਵੈਂਚਰ ਦਾ ਸਹੀ ਸਮਾਂ ਨਹੀਂ
ਕੰਗਨਾ ਨੇ ਅੱਗੇ ਲਿਖਿਆ- ਹਿਮਾਚਲ ਦੀ ਸਥਿਤੀ ਖਰਾਬ ਹੈ। ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀਂ ਹੈ। ਉੱਥੇ ਇਸ ਤਰ੍ਹਾਂ ਮੀਂਹ ਪੈਂਦਾ ਹੈ। ਆਖ਼ਿਰਕਾਰ ਇਹ ਹਿਮਾਚਲ ਹੈ, ਕੋਈ ਮਜ਼ਾਕ ਵਾਲੀ ਗੱਲ ਨਹੀਂ। ਜਿੱਥੇ ਤੁਸੀਂ ਹੋ ਉੱਥੇ ਰਹੋ। ਸਾਹਸੀ ਬਣਨ ਦਾ ਇਹ ਸਹੀ ਸਮਾਂ ਨਹੀਂ ਹੈ।
ਪਾਣੀ 'ਚ ਵਹਿ ਰਹੀ ਕਾਰ ਦਾ ਵੀਡੀਓ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ- ਮੀਂਹ ਦੀ ਤੇਜ਼ ਆਵਾਜ਼ 'ਚ ਕਿਸੇ ਨੂੰ ਵੀ ਦਿਲ ਦਾ ਦੌਰਾ ਪੈ ਸਕਦਾ ਹੈ। ਬਰਸਾਤ ਵਿੱਚ ਹਿਮਾਚਲ ਨਾ ਜਾਓ।
ਵਿਵੇਕ ਅਗਨੀਹੋਤਰੀ ਦਾ ਪ੍ਰਤੀਕਰਮ
ਵਿਵੇਕ ਅਗਨੀਹੋਤਰੀ ਹਿਮਾਚਲ ਦੇ ਹਾਲਾਤ ਸੁਧਰਨ ਲਈ ਪ੍ਰਾਰਥਨਾ ਕਰ ਰਹੇ ਹਨ। ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ- ਹਿਮਾਚਲ ਲਈ ਪ੍ਰਾਰਥਨਾ। ਦਹਾਕਿਆਂ ਤੋਂ ਇਹ ਹਰ ਸਾਲ ਮਹੀਨਿਆਂ ਲਈ ਮੇਰਾ ਨਿਵਾਸ ਰਿਹਾ ਹੈ। ਮੈਂ ਇਸਨੂੰ ਅਨਿਯਮਿਤ ਵਿਕਾਸ ਕਾਰਨ ਢਹਿ-ਢੇਰੀ ਹੁੰਦੇ ਦੇਖਿਆ ਹੈ। ਸ਼ਿਮਲਾ ਸਮੇਤ ਕਈ ਸ਼ਹਿਰ ਕਿਸੇ ਦਿਨ ਢਾਹੇ ਜਾਣ ਦੀ ਉਡੀਕ ਕਰ ਰਹੇ ਹਨ।
Praying for Himachal. For decades it has been my abode for months every year. I have seen it getting overloaded and crumbling due to unregulated growth. Many cities including Shimla are waiting to collapse some day. pic.twitter.com/2yQLMwx5fc
— Vivek Ranjan Agnihotri (@vivekagnihotri) July 10, 2023