ਕਾਜੋਲ ਨੇ ਧੀ ਦੇ ਜਨਮ ਦਿਨ ਨੂੰ ਲੈ ਕੇ ਸਾਂਝੀਆਂ ਕੀਤੀਆਂ ਤਸਵੀਰਾਂ, ਧੀ ਲਈ ਲਿਖਿਆ ਭਾਵੁਕ ਸੁਨੇਹਾ

ਕੱਲ੍ਹ ਨੂੰ ਅਦਾਕਾਰਾ ਕਾਜੋਲ ਦੀ ਧੀ ਨੀਸਾ ਦਾ ਜਨਮ ਦਿਨ ਹੈ। ਇਸ ਮੌਕੇ ‘ਤੇ ਅਦਾਕਾਰਾ ਨੇ ਇਸ ਪੋਸਟ ਨੂੰ ਸਾਂਝਾ ਕੀਤਾ ਹੈ।

By  Shaminder April 19th 2024 03:24 PM -- Updated: April 19th 2024 04:28 PM

ਕਾਜੋਲ (Kajol) ਦੀ ਧੀ ਨਿਆਸਾ ਦਾ 20 ਅਪ੍ਰੈਲ ਨੂੰ ਜਨਮ ਦਿਨ (Daughter Birthday) ਹੈ।  ਜਨਮ ਦਿਨ ਹੈ । ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੀ ਧੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਇੱਕ ਲੰਮਾ ਚੌੜਾ ਨੋਟ ਵੀ ਧੀ ਦੇ ਲਈ ਲਿਖਿਆ ਹੈ। ਕਾਜੋਲ ਨੇ ਲਿਖਿਆ ‘ਕੱਲ੍ਹ 20 ਅਪ੍ਰੈਲ ਨੂੰ ਨੀਸਾ 21 ਸਾਲ ਦੀ ਹੋਣ ਜਾ ਰਹੀ ਹੈ। ਅੱਜ ਦਾ ਦਿਹ ਮੇਰੇ ਬਾਰੇ ਹੈ ਅਤੇ ਇਸ ਬਾਰੇ ਹੈ ਕਿ ਮਾਂ ਕਿਵੇਂ ਮਾਂ ਬਣੀ ।ਕਿਵੇਂ ਉਸ ਨੇ ਮੇਰੀ ਸਭ ਤੋਂ ਵੱਡੀ ਇੱਛਾ ਪੂਰੀ ਕਰ ਦਿੱਤੀ । ਉਸ ਨੇ ਮੇਰੇ ਹਰ ਦਿਨ ਨੂੰ ਖੁਸ਼ੀਆਂ ਨਾਲ ਭਰ ਦਿੱਤਾ। ਕਿਵੇਂ ਉਹ ਮੈਨੂੰ ਹਸਾਉਂਦੀ ਹੈ’।

 

ਕਾਜੋਲ ਦੀ ਧੀ ਕੱਲ੍ਹ ਨੂੰ 21 ਸਾਲ ‘ਚ ਰੱਖੇਗੀ ਕਦਮ

ਦੱਸ ਦਈਏ ਕਿ ਕੱਲ੍ਹ ਨੂੰ ਅਦਾਕਾਰਾ ਕਾਜੋਲ ਦੀ ਧੀ ਨੀਸਾ ਦਾ ਜਨਮ ਦਿਨ ਹੈ। ਇਸ ਮੌਕੇ ‘ਤੇ ਅਦਾਕਾਰਾ ਨੇ ਇਸ ਪੋਸਟ ਨੂੰ ਸਾਂਝਾ ਕੀਤਾ ਹੈ।ਕਾਜੋਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਹਨ ।


ਜਿਸ ‘ਚ ਦਿਲ ਵਾਲੇ ਦੁਲਹਨੀਆ ਲੈ ਜਾਏਂਗੇ,ਕੁਛ ਕੁਛ ਹੋਤਾ ਹੈ, ਬਾਜ਼ੀਗਰ, ਗੁਪਤ,ਪਿਆਰ ਤੋ ਹੋਨਾ ਹੀ ਥਾ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।ਅਦਾਕਾਰਾ ਦਾ ਪਤੀ ਅਜੇ ਦੇਵਗਨ ਵੀ ਵਧੀਆ ਅਦਾਕਾਰ ਹੈ ਅਤੇ ਹੁਣ ਤੱਕ ਕਈ ਫ਼ਿਲਮਾਂ ਕਰ ਚੁੱਕਿਆ ਹੈ । ਪਿਆਰ ਤੋ ਹੋਨਾ ਹੀ ਥਾ ‘ਚ ਇਹ ਜੋੜੀ ਇੱਕਠਿਆਂ ਨਜ਼ਰ ਆਈ ਸੀ । ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ‘ਚ ਦੋਵਾਂ ਨੇ ਇੱਕਠਿਆਂ ਕੰਮ ਕੀਤਾ ਹੈ।   

View this post on Instagram

A post shared by Kajol Devgan (@kajol)


 

   



ਹੋਰ ਪੜ੍ਹੋ 

Related Post