ਜੂਨੀਅਰ ਮਹਿਮੂਦ ਨੂੰ ਕੀਤਾ ਗਿਆ ਸਪੁਰਦ-ਏ-ਖਾਕ, ਜਾਨੀ ਲੀਵਰ, ਸ਼ੈਲੇਸ਼ ਲੋਢਾ, ਰਾਕੇਸ਼ ਬੇਦੀ ਸਣੇ ਕਈ ਕਲਾਕਾਰਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
ਜੂਨੀਅਰ ਮਹਿਮੂਦ ਨੂੰ ਬੀਤੇ ਦਿਨ ਸਪੁਰਦ-ਏ-ਖਾਕ ਕੀਤਾ ਗਿਆ । ਇਸ ਮੌਕੇ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਅਦਾਕਾਰ ਸ਼ੈਲੇਸ਼ ਲੋਢਾ, ਜਾਨੀ ਲੀਵਰ, ਰਾਕੇਸ਼ ਬੇਦੀ ਸਣੇ ਕਈ ਵੱਡੇ ਕਲਾਕਾਰ ਪਹੁੰਚੇ।
ਜੂਨੀਅਰ ਮਹਿਮੂਦ (Junior Mehmood) ਨੂੰ ਬੀਤੇ ਦਿਨ ਸਪੁਰਦ-ਏ-ਖਾਕ ਕੀਤਾ ਗਿਆ । ਇਸ ਮੌਕੇ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਅਦਾਕਾਰ ਸ਼ੈਲੇਸ਼ ਲੋਢਾ, ਜਾਨੀ ਲੀਵਰ, ਰਾਕੇਸ਼ ਬੇਦੀ ਸਣੇ ਕਈ ਵੱਡੇ ਕਲਾਕਾਰ ਪਹੁੰਚੇ। ਸਭ ਨੇ ਨਮ ਅੱਖਾਂ ਦੇ ਨਾਲ ਜੂਨੀਅਰ ਮਹਿਮੂਦ ਨੂੰ ਅੰਤਿਮ ਵਿਦਾਈ ਦਿੱਤੀ ।
ਹੋਰ ਪੜ੍ਹੋ : ਹੇਮਾ ਮਾਲਿਨੀ ਨੇ ਪਤੀ ਧਰਮਿੰਦਰ ਨੂੰ ਜਨਮ ਦਿਨ ‘ਤੇ ਪਿਆਰ ਭਰਿਆ ਸੁਨੇਹਾ ਲਿਖ ਕੇ ਦਿੱਤੀ ਜਨਮ ਦਿਨ ਦੀ ਵਧਾਈ
ਪੇਟ ਦੇ ਕੈਂਸਰ ਨਾਲ ਸਨ ਪੀੜਤਜੂਨੀਅਰ ਮਹਿਮੂਦ ਪੇਟ ਦੇ ਕੈਂਸਰ ਦੇ ਨਾਲ ਪੀੜਤ ਸਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ।ਇਸ ਤੋਂ ਇਲਾਵਾ ਜੂਨੀਅਰ ਮਹਿਮੂਦ ਦੇ ਫੇਫੜਿਆ ਅਤੇ ਲੀਵਰ ‘ਚ ਵੀ ਕੈਂਸਰ ਸੀ । ਇਸ ਦੇ ਨਾਲ ਹੀ ਅੰਤੜੀਆਂ ‘ਚ ਵੀ ਟਿਊਮਰ ਸਾਹਮਣੇ ਆਇਆ ਸੀ । ਡਾਕਟਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਕੈਂਸਰ ਚੌਥੀ ਸਟੇਜ ਦਾ ਸੀ ਇਸੇ ਕਾਰਨ ਉਨ੍ਹਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਸੀ । ਬੀਤੇ ਕੁਝ ਦਿਨਾਂ ਤੋਂ ਉਹ ਲਾਈਫ ਸਪੋਟ ਸਿਸਟਮ ‘ਤੇ ਸਨ ।
ਉਨ੍ਹਾਂ ਨੇ ਆਪਣੇ ਦੋਸਤ ਅਤੇ ਅਦਾਕਾਰ ਜਤਿੰਦਰ ਨੂੰ ਮਿਲਣ ਦੀ ਇੱਛਾ ਜਤਾਈ । ਜਤਿੰਦਰ ਅਤੇ ਜਾਨੀ ਲੀਵਰ ਉਨ੍ਹਾਂ ਨੂੰ ਮਿਲਣ ਦੇ ਲਈ ਪਹੁੰਚੇ ਸਨ ਅਤੇ ਉਨ੍ਹਾਂ ਦੀ ਹਾਲਤ ਨੂੰ ਵੇਖ ਕੇ ਭਾਵੁਕ ਵੀ ਹੋ ਗਏ ਸਨ । ਬੇਹੱਦ ਅਫਸੋਸ ਦੀ ਗੱਲ ਇਹੀ ਹੈ ਕਿ ਉਨ੍ਹਾਂ ਦੀ ਜਤਿੰਦਰ ਨੂੰ ਮਿਲਣ ਦੀ ਇੱਛਾ ਸੀ ਅਤੇ ਇਸੇ ਆਖਰੀ ਇੱਛਾ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ ।
ਕਈ ਹਿੱਟ ਫ਼ਿਲਮਾਂ ‘ਚ ਕੀਤਾ ਸੀ ਕੰਮ
ਜੂਨੀਅਰ ਮਹਿਮੂਦ ਦਾ ਜਨਮ 1956 ‘ਚ ਹੋਇਆ ਸੀ ਅਤੇ ਸੱਤ ਭਾਸ਼ਾਵਾਂ ‘ਚ ਉਨ੍ਹਾਂ ਨੇ 265 ਤੋਂ ਵੀ ਜ਼ਿਆਦਾ ਫ਼ਿਲਮਾਂਾ ‘ਚ ਕੰਮ ਕੀਤਾ ਸੀ । ਇਸ ਦੇ ਨਾਲ ਹੀ ਕਈ ਮਰਾਠੀ ਫ਼ਿਲਮਾਂ ਦਾ ਨਿਰਦੇਸ਼ਨ ਵੀ ਕੀਤਾ ਸੀ । ਉਨ੍ਹਾਂ ਨੇ ਹਾਥੀ ਮੇਰੇ ਸਾਥੀ, ਕਟੀ ਪਤੰਗ, ਹਰੇ ਰਾਮਾ ਹਰੇ ਕ੍ਰਿਸ਼ਨਾ, ਬੌਂਬੇ ਟੂ ਗੋਆ, ਗੁਰੁ ਔਰ ਚੇਲਾ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ ।