National Cinema Day 'ਤੇ ਸ਼ਾਹਰੁਖ ਖਾਨ ਸਟਾਰਰ ਫਫਿਲਮ 'ਜਵਾਨ' ਨੇ ਬਣਾਇਆ ਨਵਾਂ ਰਿਕਾਰਡ , ਕੀਤੀ ਇਨ੍ਹੀਂ ਕਮਾਈ
ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਏ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਫਿਰ ਵੀ ਇਸ ਫਿਲਮ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਘੱਟ ਨਹੀਂ ਹੋ ਰਿਹਾ ਹੈ। ਫਿਲਮ ਨੇ ਹੁਣ ਤੱਕ ਕਈ ਰਿਕਾਰਡ ਬਣਾਏ ਹਨ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ।
Jawan Box Office Collection Day 37: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਏ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਫਿਰ ਵੀ ਇਸ ਫਿਲਮ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਘੱਟ ਨਹੀਂ ਹੋ ਰਿਹਾ ਹੈ। ਫਿਲਮ ਨੇ ਹੁਣ ਤੱਕ ਕਈ ਰਿਕਾਰਡ ਬਣਾਏ ਹਨ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਇਸ ਦੌਰਾਨ ਕਈ ਨਵੀਆਂ ਫਿਲਮਾਂ ਵੀ ਰਿਲੀਜ਼ ਹੋਈਆਂ ਪਰ ਕੋਈ ਵੀ ਬਾਕਸ ਆਫਿਸ 'ਤੇ 'ਜਵਾਨ' ਨੂੰ ਨਹੀਂ ਪਛਾੜ ਸਕੀ ਅਤੇ ਸ਼ਾਹਰੁਖ ਖਾਨ ਦੀ ਇਹ ਫਿਲਮ ਧੜੱਲੇ ਨਾਲ ਕਮਾਈ ਕਰ ਰਹੀ ਹੈ।
ਹੁਣ ਰਿਲੀਜ਼ ਦੇ 37ਵੇਂ ਦਿਨ 'ਜਵਾਨ' ਦੀ ਕਮਾਈ 'ਚ ਇਕ ਵਾਰ ਫਿਰ ਵਾਧਾ ਹੋਇਆ ਹੈ। ਆਓ ਜਾਣਦੇ ਹਾਂ ਫਿਲਮ ਨੇ ਛੇਵੇਂ ਸ਼ੁੱਕਰਵਾਰ ਨੂੰ ਕਿੰਨੇ ਕਰੋੜ ਦੀ ਕਮਾਈ ਕੀਤੀ ਹੈ।
#Xclusiv… ‘JAWAN’, ‘FUKREY 3’, ‘MISSION RANIGANJ’, ‘TYFC’ ON NATIONAL CINEMA DAY… National chains at 10 pm…
⭐️ #Jawan / Week 6 - Day 37#PVRInox: ₹ 2.40 cr#Cinepolis: ₹ 63 lacs
Total: ₹ 3.03 cr
⭐️ #Fukrey3 / Week 3 - Day 16#PVRInox: ₹ 2.13 cr#Cinepolis: ₹ 65 lacs… pic.twitter.com/7logJs2oIB
ਹੋਰ ਪੜ੍ਹੋ: ਵਿੱਕੀ ਕੌਸ਼ਲ ਸਟਾਰਰ ਫਿਲਮ ‘Sam Bahadur ਦਾ ਟੀਜ਼ਰ ਹੋਇਆ ਰਿਲੀਜ਼, ਮੁੜ ਵਰਦੀ 'ਚ ਨਜ਼ਰ ਆਏ ਅਦਾਕਾਰ
'ਜਵਾਨ' ਨੇ ਰਿਲੀਜ਼ ਦੇ 37ਵੇਂ ਦਿਨ ਕਿੰਨੀ ਕਮਾਈ ਕੀਤੀ?
ਸ਼ਾਹਰੁਖ ਖਾਨ ਦੀ ਬਲਾਕਬਸਟਰ ਫਿਲਮ 'ਜਵਾਨ' 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਨੇ ਸਿਨੇਮਾਘਰਾਂ 'ਚ ਹਲਚਲ ਮਚਾ ਕੇ 37 ਦਿਨ ਬੀਤ ਚੁੱਕੇ ਹਨ ਪਰ ਇਸ ਦਾ ਕ੍ਰੇਜ਼ ਅਜੇ ਵੀ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਇਸ ਦੇ ਨਾਲ ਹੀ ਫਿਲਮ ਕਾਫੀ ਕਮਾਈ ਵੀ ਕਰ ਰਹੀ ਹੈ। ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਇਤਿਹਾਸ ਰਚ ਦਿੱਤਾ ਸੀ। ਰਾਸ਼ਟਰੀ ਸਿਨੇਮਾ ਦਿਵਸ 'ਤੇ ਟਿਕਟ ਦੀ ਘੱਟ ਕੀਮਤ (99 ਰੁਪਏ) ਹੋਣ ਕਾਰਨ ਇਸ ਫਿਲਮ ਨੇ ਇਕ ਵਾਰ ਫਿਰ ਸਭ ਤੋਂ ਵੱਧ ਕਮਾਈ ਕਰਕੇ ਇਤਿਹਾਸ ਰਚ ਦਿੱਤਾ ਹੈ। ਦਰਅਸਲ, ਫਿਲਮ ਦੀ ਰਿਲੀਜ਼ ਦੇ 37ਵੇਂ ਦਿਨ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਆ ਗਏ ਹਨ।