ਗੁੜੀ ਪਾੜਵਾ 'ਤੇ ਗਣਪਤੀ ਬੱਪਾ ਦਰਸ਼ਨਾਂ ਲਈ ਸਿੱਧੀਵਿਨਾਇਕ ਪਹੁੰਚੀ ਜਾਹਨਵੀ ਕਪੂਰ , ਤਸਵੀਰਾਂ ਹੋਈਆਂ ਵਾਇਰਲ
ਮਹਾਰਾਸ਼ਟਰ 'ਚ ਅੱਜ ਧੂਮਧਾਮ ਨਾਲ ਗੁੜੀ ਪਾੜਵਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਉੱਤੇ ਬਾਲੀਵੁੱਡ ਸੈਲਬਸ ਵੀ ਜਸ਼ਨ ਮਨਾਉਂਦੇ ਨਜ਼ਰ ਆਏ। ਇਸ ਖਾਸ ਮੌਕੇ 'ਤੇ ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਸਿੱਧੀਵਿਨਾਇਕ ਮੰਦਰ ਪਹੁੰਚੀ।
Janhvi Kapoor visits Siddhivinayak temple : ਮਹਾਰਾਸ਼ਟਰ 'ਚ ਅੱਜ ਧੂਮਧਾਮ ਨਾਲ ਗੁੜੀ ਪਾੜਵਾ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਉੱਤੇ ਬਾਲੀਵੁੱਡ ਸੈਲਬਸ ਵੀ ਜਸ਼ਨ ਮਨਾਉਂਦੇ ਨਜ਼ਰ ਆਏ। ਇਸ ਖਾਸ ਮੌਕੇ 'ਤੇ ਬਾਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਸਿੱਧੀਵਿਨਾਇਕ ਮੰਦਰ ਪਹੁੰਚੀ।
ਜਾਹਨਵੀ ਕਪੂਰ ਨੇ ਗੁੜੀ ਪਾੜਵਾ ਦਾ ਤਿਉਹਾਰ ਵੱਖਰੇ ਤਰੀਕੇ ਨਾਲ ਮਨਾਇਆ ਹੈ। ਇਸ ਮੌਕੇ 'ਤੇ ਅਦਾਕਾਰਾ ਮੁੰਬਈ ਦੇ ਸਿੱਧੀਵਿਨਾਇਕ ਮੰਦਰ ਦੇ ਵਿੱਚ ਗਣਬਤੀ ਬੱਪਾ ਦੇ ਦਰਸ਼ਨਾਂ ਲਈ ਪਹੁੰਚੀ।
ਗਣਪਤੀ ਬੱਪਾ ਦਰਸ਼ਨਾਂ ਲਈ ਸਿੱਧੀਵਿਨਾਇਕ ਪਹੁੰਚੀ ਜਾਹਨਵੀ ਕਪੂਰ
ਜਾਹਨਵੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। 9 ਅਪ੍ਰੈਲ ਦੀ ਸਵੇਰ ਨੂੰ ਜਾਹਨਵੀ ਨੇ ਸਿੱਧਾਵਿਨਾਇਕ ਮੰਦਰ 'ਚ ਆਸ਼ੀਰਵਾਦ ਲੈ ਕੇ ਆਪਣੇ ਦਿਨ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਅਦਾਕਾਰਾ ਨੰਗੇ ਪੈਰੀਂ ਮੰਦਰ ਵੱਲ ਜਾਂਦੀ ਹੋਈ ਨਜ਼ਰ ਆਈ। ਉਸ ਨੇ ਹੱਥ ਜੋੜ ਕੇ ਬੱਪਾ ਤੋਂ ਅਸ਼ੀਰਵਾਦ ਲਿਆ।
ਇਸ ਦੌਰਾਨ ਜਾਹਨਵੀ ਨੇ ਹਲਕੇ ਗੁਲਾਬੀ ਰੰਗ ਦਾ ਸਿਲਕ ਕੁਰਤਾ ਕੈਰੀ ਕੀਤਾ ਹੋਇਆ ਸੀ ਤੇ ਅਦਾਕਾਰਾ ਨੋ ਮੇਅਕਪ ਲੁੱਕ ਵਿੱਚ ਨਜ਼ਰ ਆਈ। ਉਸ ਦੀ ਸਾਦਗੀ ਨੂੰ ਦੇਖ ਕੇ ਫੈਨਜ਼ ਕਾਫੀ ਖੁਸ਼ ਹੋ ਗਏ। ਜਾਹਨਵੀ ਨੇ ਮੰਦਰ ਦੇ ਦਰਸ਼ਨਾਂ ਲਈ ਇੱਕ ਚੰਗਾ ਪਹਿਰਾਵਾ ਚੁਣਿਆ ਅਤੇ ਉਹ ਇਸ ਵਿੱਚ ਵੀ ਗਲੈਮਰਸ ਲੱਗ ਰਹੀ ਸੀ।
ਹੋਰ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਜਾਨੀ ਨੇ ਆਪਣੇ ਬੇਟੇ ਨਾਲ ਕੀਤੀਆਂ ਕਿਊਟ ਤਸਵੀਰਾਂ, ਫੈਨਜ਼ ਨੇ ਲੁਟਾਇਆ ਪਿਆਰ
ਜਾਹਨਵੀ ਕਪੂਰ ਦਾ ਵਰਕ ਫਰੰਟ
ਜਾਹਨਵੀ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਜੂਨੀਅਰ ਐਨਟੀਆਰ ਅਤੇ ਸੈਫ ਅਲੀ ਖਾਨ ਨਾਲ ਤੇਲਗੂ ਫਿਲਮ ਦੇਵਰਾ 1 ਵੀ ਕਰ ਰਹੀ ਹੈ। ਪਾਈਪਲਾਈਨ ਵਿੱਚ ਵਰੁਣ ਦੇ ਨਾਲ ਉਸ ਦੀ ਇੱਕ ਹੋਰ ਫਿਲਮ ਵੀ ਹੈ, ਸੰਨੀ ਸੰਸਕਾਰੀ ਦੀ ਤੁਲਸੀ ਕੁਮਾਰੀ।