ਫ਼ਿਲਮ ਫੇਅਰ ਅਵਾਰਡਸ ਦੇ ਦੌਰਾਨ ਜਾਨ੍ਹਵੀ ਕਪੂਰ ਤੇ ਆਲੀਆ ਭੱਟ ਦੀ ਲੁੱਕ ਨੇ ਜਿੱਤਿਆ ਸਭ ਦਾ ਦਿਲ
ਫ਼ਿਲਮ ਫੇਅਰ ਅਵਾਰਡਸ (Film Fare Awards 2024)ਦੇ ਦੌਰਾਨ ਰੈੱਡ ਕਾਰਪੇਟ ‘ਤੇ ਅਭਿਨੇਤਰੀਆਂ ਦੀ ਲੁੱਕ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਜਾਨ੍ਹਵੀ ਕਪੂਰ (Janhvi Kapoor)ਦੀ ਸੀਜ਼ਲਿੰਗ ਲੁੱਕ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ । ਬਲੈਕ ਕਲਰ ਦੇ ਗਾਊਨ ‘ਚ ਜਾਨ੍ਹਵੀ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਸੀ।ਜਾਨ੍ਹਵੀ ਦੇ ਫੈਸ਼ਨ ਸੈਂਸ ਅਤੇ ਲੁੱਕਸ ਦੀ ਹਰ ਕੋਈ ਤਾਰੀਫ ਕਰਦਾ ਹੋਇਆ ਨਜ਼ਰ ਆਇਆ । ਜਾਨ੍ਹਵੀ ਦੀ ਇਸ ਲੁੱਕ ਨੂੰ ਵੇਖ ਕੇ ਫੈਨਸ ਉਸ ‘ਤੇ ਦਿਲ ਹਾਰ ਬੈਠੇ । ਉਨ੍ਹਾਂ ਨੇ ਜਾਨ੍ਹਵੀ ਦੀ ਤਾਰੀਫ ‘ਚ ਬਿਊਟੀਫੁਲ, ਸਟਨਿੰਗ ਵਰਗੇ ਕਮੈਂਟ ਕੀਤੇ । ਇਸ ਦੇ ਨਾਲ ਹੀ ਹਾਰਟ ਵਾਲੇ ਇਮੋਜੀ ਪੋਸਟ ਕਰਦੇ ਹੋਏ ਅਦਾਕਾਰਾ ਦੀ ਖੂਬ ਤਾਰੀਫ ਕੀਤੀ ਹੈ।
ਹੋਰ ਪੜ੍ਹੋ : ਭੈਣ ਸੋਹਾ ਅਲੀ ਖ਼ਾਨ ਦੇ ਨਾਲ ਸੈਫ ਅਲੀ ਖ਼ਾਨ ਦੀ ਹੈ ਬਹੁਤ ਵਧੀਆ ਬਾਂਡਿੰਗ, ਵੇਖੋ ਤਸਵੀਰਾਂ
ਜਾਨ੍ਹਵੀ ਕਪੂਰ ਨੇ 2018 ‘ਚ ਬਾਲੀਵੁੱਡ ‘ਚ ਡੈਬਿਊ ਕੀਤਾ ਸੀ।ਅਦਾਕਾਰਾ ਨੇ ‘ਧੜਕ’ ਫ਼ਿਲਮ ਦੇ ਨਾਲ ਬਾਲੀਵੁੱਡ ‘ਚ ਕਦਮ ਰੱਖਿਆ । ਫ਼ਿਲਮ ‘ਚ ਉਹ ਈਸ਼ਾਨ ਖੱਟਰ ਦੇ ਨਾਲ ਨਜ਼ਰ ਆਈ ਸੀ। ਅੱਜ ਅਦਾਕਾਰਾ ਫ਼ਿਲਮ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਨਾਮ ਬਣ ਚੁੱਕੀ ਹੈ।
ਫ਼ਿਲਮ ਫੇਅਰ ਅਵਾਰਡ ਦੇ ਦੌਰਾਨ ਅਦਾਕਾਰਾ ਆਲੀਆ ਭੱਟ (Alia Bhatt)ਨੇ ਵੀ ਆਪਣੀ ਖੂਬਸੂਰਤ ਅਦਾਵਾਂ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ।ਆਲੀਆ ਭੱਟ ਨੇ ਕਰੀਮ ਕਲਰ ਦੀ ਸਾੜ੍ਹੀ ਅਤੇ ਆਫ ਸ਼ੌਲਜਰ ਬਲਾਊਜ਼ ਦੇ ਨਾਲ ਪਾਈ ਸੀ ।ਉਨ੍ਹਾਂ ਦੇ ਇਸ ਲੁੱਕ ‘ਤੇ ਫੈਨਸ ਵੀ ਦਿਲ ਹਾਰ ਬੈਠੇ । ਅਦਾਕਾਰਾ ਦੀ ਸਾੜ੍ਹੀ ਦਾ ਸਟਾਈਲਿਸ਼ ਲੁੱਕ ਹਰ ਕਿਸੇ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ। ਅਦਾਕਾਰਾ ਦੀ ਇਸ ਆਊਟਫਿੱਟ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਇਸ ਦੇ ਨਾਲ ਹੀ ਅਦਾਕਾਰਾ ਖੁੱਲ੍ਹੇ ਵਾਲਾਂ ਅਤੇ ਗਲੇ ‘ਚ ਮੈਚਿੰਗ ਨੈਕਲੇਸ ਪਹਿਨੇ ਹੋਏ ਨਜ਼ਰ ਆਈ ।ਅਦਾਕਾਰਾ ਨੇ ਇਸ ਦੇ ਨਾਲ ਸਾਦਾ ਜਿਹਾ ਮੇਕਅੱਪ ਕੀਤਾ ਹੋਇਆ ਸੀ ।
#AliaBhatt makes a gorgeous appearance on the red carpet at the 69th #HyundaiFilmfareAwards2024 with with #GujaratTourism at GIFT City, Gandhinagar.
Watch #FilmfareOnZeeTV, Sun, 18th Feb, 9 PM onwards@gujarattourism @hyundaiindia @AJIOLife pic.twitter.com/VJMuJ4JHYC
ਆਲੀਆ ਭੱਟ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਉਨ੍ਹਾਂ ਦੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਅਤੇ ਹਾਲ ਹੀ ‘ਚ ਆਈ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਦੇ ਨਾਲ ਵੀ ਉਹ ਦਰਸ਼ਕਾਂ ਦਾ ਦਿਲ ਜਿੱਤਦੇ ਹੋਏ ਨਜ਼ਰ ਆਏ ਸਨ ।
#JanhviKapoor and #Orry share a kiss at the 69th #HyundaiFilmfareAwards2024 with #GujaratTourism. ????@GujaratTourism @HyundaiIndia @AJIOLife pic.twitter.com/tKY1ki2kY6