ਗੋਆ ਦੇ ਲਗਜ਼ਰੀ ਹੋਟਲ ‘ਚ ਹੋਣ ਜਾ ਰਹੀ ਜੈਕੀ ਭਗਨਾਨੀ ਅਤੇ ਰਕੁਲਪ੍ਰੀਤ ਦੀ ਵੈਡਿੰਗ

ਰਕੁਲਪ੍ਰੀਤ (Rakulpreet Singh)ਅਤੇ ਜੈਕੀ ਭਗਨਾਨੀ (Jacky Bhagnani)ਦਾ ਵਿਆਹ ਜਲਦ ਹੀ ਹੋਣ ਜਾ ਰਿਹਾ ਹੈ ।ਦੋਵਾਂ ਦੇ ਘਰਾਂ ‘ਚ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਦੋਵੇਂ ਆਪੋ ਆਪਣੇ ਰਿਸ਼ਤੇਦਾਰਾਂ ਨੂੰ ਵਿਆਹ ਦੇ ਕਾਰਡ ਵੰਡ ਰਹੇ ਹਨ । ਇਸੇ ਦੇ ਦਰਮਿਆਨ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਦੋਵੇਂ ਜਣੇ ਗੋਆ ਦੇ ਲਗਜ਼ਰੀ ਹੋਟਲ ‘ਚ ਵਿਆਹ ਕਰਵਾਉਣਗੇ ।ਇਸ ਹੋਟਲ ਦੇ ਇੱਕ ਕਮਰੇ ਦਾ ਇੱਕ ਦਿਨ ਦਾ ਕਿਰਾਇਆ 75 ਹਜ਼ਾਰ ਰੁਪਏ ਹੈ।
ਹੋਰ ਪੜ੍ਹੋ : ਮੈਂਡੀ ਤੱਖਰ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਪਤੀ ਨੂੰ ਦਿੱਤੀ ਵੈਲੇਂਨਟਾਈਨ ਡੇਅ ਦੀ ਵਧਾਈ
ਪ੍ਰੀ ਵੈਡਿੰਗ ਸੈਲੀਬ੍ਰੇਸ਼ਨ 19 ਫਰਵਰੀ ਨੂੰ ਹੋਵੇਗਾ
ਰਕੁਲਪ੍ਰੀਤ ਅਤੇ ਜੈਕੀ ਦਾ ਗੋਆ ‘ਚ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਹੋਵੇਗਾ। ਇਹ ਫੰਕਸ਼ਨ 19 ਫਰਵਰੀ ਤੋਂ ਸ਼ੁਰੂ ਹੋਣਗੇ ਅਤੇ ਦੋਵੇਂ 21 ਫਰਵਰੀ ਨੂੰ ਵਿਆਹ ਦੇ ਬੰਧਨ ‘ਚ ਬੱਝ ਜਾਣਗੇ । ਖਬਰਾਂ ਮੁਤਾਬਕ ਇਸ ਗ੍ਰੈਂਡ ਵੈਡਿੰਗ ‘ਚ ਕਈ ਵੱਡੀਆਂ ਹਸਤੀਆਂ ਪਹੁੰਚਣਗੀਆਂ । ਵਿਆਹ ਸਾਊਥ ਗੋਆ ਦੇ ਆਲੀਸ਼ਾਨ ਆਈਟੀਸੀ ਗ੍ਰੈਂਡ ‘ਚ ਹੋਵੇਗਾ।
ਜੈਕੀ ਅਤੇ ਰਕੁਲ ਦੇ ਕਰੀਬੀਆਂ ਚੋਂ ਸਰੋਤਾਂ ਨੇ ਦੱਸਿਆਂ ਹੈ ਕਿ ‘ਆਈਟੀਸੀ ਗ੍ਰੈਂਡ ਗੋਆ ਨੂੰ ਆਪਣੇ ਵੈਡਿੰਗ ਵੈਨਿਊ ਦੇ ਰੂਪ ‘ਚ ਚੁਣਨਾ ਕਪਲ ਦੀ ਬਿਊਟੀ ਪ੍ਰਤੀ ਉਨ੍ਹਾਂ ਦੀ ਦਿਲਚਸਪੀ ਨੂੰ ਵਿਖਾਉਂਦਾ ਹੈ।ਆਈਟੀਸੀ ਗ੍ਰੈਂਡ ਗੋਆ ਦੀ ਡਿਟੇਲਸ ਦੇ ਮੁਤਾਬਕ ੨੪੬ ਕਮਰਿਆਂ ਵਾਲਾ ਰਿਸੋਰਟ ਪੰਤਾਲੀ ਏਕੜ ਦੇ ਹਰੇ ਭਰੇ ਇਲਾਕੇ ‘ਚ ਫੈਲਿਆ ਹੋਇਆ ਹੈ। ਇਸ ਤੋਂ ਪਹਿਲਾਂ ਖ਼ਬਰਾਂ ਇਹ ਵੀ ਹਨ ਕਿ ਅਦਾਕਾਰਾ ਰਕੁਲਪ੍ਰੀਤ ਇਨ੍ਹੀਂ ਦਿਨੀਂ ਬੈਚਲਰ ਪਾਰਟੀ ਥਾਈਲੈਂਡ ‘ਚ ਇਨਜੁਆਏ ਕਰ ਰਹੀ ਹੈ।
ਜੋੜੀ ਨੇ ਪਹਿਲਾਂ ਵਿਦੇਸ਼ ‘ਚ ਕਰਵਾਉਣਾ ਸੀ ਵਿਆਹ
ਰਕੁਲਪ੍ਰੀਤ ਅਤੇ ਜੈਕੀ ਭਗਨਾਨੀ ਨੇ ਪਹਿਲਾਂ ਵਿਦੇਸ਼ ‘ਚ ਵਿਆਹ ਕਰਵਾਉਣਾ ਸੀ । ਪਰ ਫਿਰ ਇਸ ਜੋੜੀ ਨੇ ਦੇਸ਼ ‘ਚ ਹੀ ਵਿਆਹ ਕਰਵਾਉਣ ਦਾ ਫੈਸਲਾ ਲਿਆ ਸੀ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਦੇ ਘਰ ਅਖੰਡ ਪਾਠ ਦਾ ਪ੍ਰਬੰਧ ਕੀਤਾ ਗਿਆ ਸੀ ।ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਗਈਆਂ ਸਨ ।ਰਕੁਲਪ੍ਰੀਤ ਅਤੇ ਜੈਕੀ ਗੋਆ ‘ਚ ਤਿੰਨ ਦਿਨ ਵਿਆਹ ਦਾ ਜਸ਼ਨ ਹੋਵੇਗਾ। ਦੋਵਾਂ ਦਾ ਵਿਆਹ ਈਕੋ ਫ੍ਰੈਂਡਲੀ ਹੋਵੇਗਾ । ਵੈਨਿਊ ‘ਤੇ ਕਿਸੇ ਵੀ ਤਰ੍ਹਾਂ ਦੀ ਆਤਿਸ਼ਬਾਜ਼ੀ ਨਹੀਂ ਕੀਤੀ ਜਾਵੇਗੀ।