ਜੈਕੀ ਭਗਨਾਨੀ ਅਤੇ ਰਕੁਲਪ੍ਰੀਤ ਸਿੰਘ ਅਨੰਦ ਕਾਰਜ ਤੇ ਸਿੰਧੀ ਸਟਾਈਲ ‘ਚ ਕਰਵਾਉਣਗੇ ਵਿਆਹ
ਜੈਕੀ ਭਗਨਾਨੀ (Jackky Bhagnani) ਅਤੇ ਰਕੁਲਪ੍ਰੀਤ (Rakulpreet singh) ਅੱਜ ਵਿਆਹ (Wedding) ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਇਹ ਜੋੋੜੀ ਅਨੰਦ ਕਾਰਜ ਦੇ ਨਾਲ-ਨਾਲ ਸਿੰਧੀ ਰੀਤੀ ਰਿਵਾਜ਼ ਦੇ ਮੁਤਾਬਕ ਵਿਆਹ ਕਰਵਾਏਗੀ । ਹੁਣ ਖਬਰ ਹੈ ਕਿ ਇਹ ਜੋੜੀ ਅਨੰਦ ਕਾਰਜ ਕਰਵਾਏਗੀ । ਕਿਉਂਕਿ ਰਕੁਲਪ੍ਰੀਤ ਸਿੰਘ ਸਿੱਖ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ ਅਤੇ ਜੈਕੀ ਸਿੰਧੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ । ਦੋਵਾਂ ਦੇ ਵਿਆਹ ਨੂੰ ਲੈ ਕੇ ਫੈਨਸ ਵੀ ਪੱਬਾਂ ਭਾਰ ਹਨ ਅਤੇ ਬੇਸਬਰੀ ਦੇ ਨਾਲ ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਦੀ ਉਡੀਕ ਕਰ ਰਹੇ ਹਨ ।
ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਵਾਇਰਲ ਬਾਲੀਵੁੱਡ ਅਦਾਕਾਰਾਂ ਦੀ ਬੱਚਿਆਂ ਵਾਲੀ ਲੁੱਕ, ਤੁਹਾਨੂੰ ਕਿਹੜਾ ਕਲਾਕਾਰ ਆਇਆ ਪਸੰਦ
ਇਸ ਤੋਂ ਪਹਿਲਾਂ ਇਸ ਜੋੜੀ ਦੀ ਢੋਲ ਨਾਈਟ ਦਾ ਵੀਡੀਓ ਵਾਇਰਲ ਹੋਇਆ ਸੀ । ਜਿਸ ਦਾ ਆਯੋਜਨ ਜੈਕੀ ਭਗਨਾਨੀ ਦੇ ਪਰਿਵਾਰ ਵੱਲੋਂ ਕੀਤਾ ਗਿਆ ਸੀ। ਬੀਤੇ ਦਿਨ ਰਕੁਲਪ੍ਰੀਤ ਦੇ ਮੰਮੀ ਪਾਪਾ ਵੀ ਗੋਆ ‘ਚ ਪਹੁੰਚ ਗਏ ਹਨ । ਦੋਵੇਂ ਪੀਲੇ ਰੰਗ ਦੇ ਕੱਪੜਿਆਂ ‘ਚ ਦਿਖਾਈ ਦਿੱਤੇ ਸਨ । ਰਕੁਲਪ੍ਰੀਤ ਦੇ ਮੰਮੀ ਪਾਪਾ ਨੇ ਮੀਡੀਆ ਵਾਲਿਆਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਿਹਾ ਕਿ ‘ਤੁਸੀਂ ਮੁੰਬਈ ਤੋਂ ਗੋਆ ਤੱਕ ਉਨ੍ਹਾਂ ਦੇ ਸਭ ਤੋਂ ਵਧੀਆ ਪ੍ਰੋਗਰਾਮ ਨੂੰ ਕਵਰ ਕਰਨ ਦੇ ਲਈ ਪਹੁੰਚੇ ਹੋ । ਦੋਵੇਂ ਬੱਚੇ ਤੁਹਾਡੇ ਨਾਲ ਰੁਬਰੂ ਹੋਣਗੇ ਤੇ ਖੁਸ਼ੀਆਂ ਵੰਡਣਗੇ ।
ਦੱਸ ਦਈਏ ਕਿ ਬੀਤੇ ਦਿਨੀਂ ਰਕੁਲਪ੍ਰੀਤ ਅਤੇ ਜੈਕੀ ਭਗਨਾਨੀ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਇਸ ਮੌਕੇ ਰਕੁਲਪ੍ਰੀਤ ਨੇ ਲਾਲ ਰੰਗ ਦਾ ਸੂਟ ਪਾਇਆ ਹੋਇਆ ਸੀ ।
ਵਿਆਹ ਤੋਂ ਬਾਅਦ ਰਕੁਲਪ੍ਰੀਤ ਅਤੇ ਜੈਕੀ ਭਗਨਾਨੀ ਮਹਿਮਾਨਾਂ ਦੇ ਲਈ ਸ਼ਾਨਦਾਰ ਪਾਰਟੀ ਦਾ ਆਯੋਜਨ ਕਰਨਗੇ । ਗੋਆ ਦੇ ਇੱਕ ਸ਼ਾਨਦਾਰ ਹੋਟਲ ‘ਚ ਇਸ ਪਾਰਟੀ ਦਾ ਆਯੋਜਨ ਕੀਤਾ ਜਾਵੇਗਾ । ਦੱਸ ਦਈਏ ਕਿ ਰਕੁਲਪ੍ਰੀਤ ਅਤੇ ਜੈਕੀ ਇਸ ਤੋਂ ਪਹਿਲਾਂ ਵਿਦੇਸ਼ ‘ਚ ਵਿਆਹ ਕਰਵਾਉਣ ਜਾ ਰਹੇ ਸਨ । ਪਰ ਦੋਵਾਂ ਨੇ ਪ੍ਰਧਾਨ ਮੰਤਰੀ ਦੀ ਅਪੀਲ ਤੋਂ ਬਾਅਦ ਗੋਆ ‘ਚ ਹੀ ਵਿਆਹ ਕਰਵਾਉਣ ਦਾ ਫੈਸਲਾ ਲਿਆ ਸੀ।