ਕੌਮਾਂਤਰੀ ਯੋਗ ਦਿਵਸ ਮੌਕੇ ਯੋਗਾ ਕਰਦੇ ਨਜ਼ਰ ਆਏ ਜੈਕੀ ਸ਼ਰਾਫ, ਅਦਾਕਾਰ ਨੇ ਲੋਕਾਂ ਨੂੰ ਕੀਤੀ ਯੋਗ ਕਰਨ ਤੇ ਬੂੱਟੇ ਲਾਉਣ ਦੀ ਸਲਾਹ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਜੈਕੀ ਸ਼ਰਾਫ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਫਿੱਟਨੈਸ ਤੇ ਬਿਦਾਂਸ ਅੰਦਾਜ਼ ਲਈ ਜਾਣੇ ਜਾਂਦੇ ਹਨ। ਅੱਜ ਕੌਮਾਂਤਰੀ ਯੋਗ ਦਿਵਸ ਦੇ ਮੌਕੇ ਉੱਤੇ ਜੈਕੀ ਸ਼ਰਾਫਨੇ ਇੱਕ ਯੋਗਾ ਈਵੈਂਟ 'ਚ ਭਾਗ ਲੈਂਦੇ ਨਜ਼ਰ ਆਏ।
Jackie Shroff participate in Yoga Day event : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਜੈਕੀ ਸ਼ਰਾਫ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਫਿੱਟਨੈਸ ਤੇ ਬਿਦਾਂਸ ਅੰਦਾਜ਼ ਲਈ ਜਾਣੇ ਜਾਂਦੇ ਹਨ। ਅੱਜ ਕੌਮਾਂਤਰੀ ਯੋਗ ਦਿਵਸ ਦੇ ਮੌਕੇ ਉੱਤੇ ਜੈਕੀ ਸ਼ਰਾਫਨੇ ਇੱਕ ਯੋਗਾ ਈਵੈਂਟ 'ਚ ਭਾਗ ਲੈਂਦੇ ਨਜ਼ਰ ਆਏ।
ਦੱਸ ਦਈਏ ਕਿ ਜੈਕੀ ਸ਼ਰਾਫ ਅਦਾਕਾਰੀ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਕਾਫੀ ਐਕਟਿਵ ਰਹਿੰਦੇ ਹਨ। ਜੈਕੀ ਸ਼ਰਾਫ ਅਕਸਰ ਹੀ ਸਮਾਜ ਭਲਾਈ ਲਈ ਕੀਤੇ ਜਾਣ ਵਾਲੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।
ਯੋਗਾ ਕਰਦੇ ਨਜ਼ਰ ਆਏ ਜੈਕੀ ਸ਼ਰਾਫ
ਅੱਜ ਕੌਮਾਂਤਰੀ ਯੋਗਾ ਦਿਵਸ ਦੇ ਖਾਸ ਮੌਕੇ ਉੱਤੇ ਜੈਕੀ ਦਾਦਾ ਇੱਕ ਯੋਗਾ ਈਵੈਂਟ ਵਿੱਚ ਹਿੱਸਾ ਲੈਣ ਪਹੁੰਚੇ, ਇਸ ਦੌਰਾਨ ਉਹ ਇੱਥੇ ਆਮ ਲੋਕਾਂ ਵਿਚਾਲੇ ਬੈਠ ਕੇ ਯੋਗਾ ਕਰਦੇ ਹੋਏ ਨਜ਼ਰ ਆ ਰਹੇ ਹਨ। ਜੈਕੀ ਸ਼ਰਾਫ ਦੀ ਯੋਗਾ ਕਰਦਿਆਂ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
ਜੈਕੀ ਸ਼ਰਾਫ ਨੇ ਲੋਕਾਂ ਨੂੰ ਕੀਤੀ ਖਾਸ ਅਪੀਲ
ਕੌਮਾਂਤਰੀ ਯੋਗ ਦਿਵਸ ਦੇ ਮੌਕੇ ਯੋਗਾ ਕਰਨ ਮਗਰੋਂ ਜੈਕੀ ਸ਼ਰਾਫ ਨੇ ਆਪਣੇ ਫੈਨਜ਼ ਤੇ ਈਵੈਂਟ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਖਾਸ ਅਪੀਲ ਕੀਤੀ। ਜੈਕੀ ਸ਼ਰਾਫ ਨੇ ਕਿਹਾ ਕਿ ਜੇਕਰ ਤੁਸੀਂ ਫਿੱਟ ਤੇ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਰੋਜ਼ਾਨਾਂ ਯੋਗ ਕਰੋ ਇੱਥੋਂ ਤੱਕ ਕੀ ਆਪਣੇ ਬੱਚਿਆਂ ਨੂੰ ਵੀ ਯੋਗ ਨਾਲ ਜੋੜੋ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਵਾਤਾਵਰਣ ਬਚਾਉਣ ਲਈ ਵੱਧ ਤੋਂ ਵੱਧ ਬੂੱਟੇ ਲਾਉਣ ਅਤੇ ਆਪਣੇ ਨੇੜਲੇ ਇਲਾਕਿਆਂ ਦੀ ਸਾਫ ਸਫਾਈ ਵੱਲ ਖਾਸ ਧਿਆਨ ਦੇਣ ਦੇੀ ਵੀ ਅਪੀਲ ਕੀਤੀ।
ਫੈਨਜ਼ ਨੂੰ ਅਦਾਕਾਰ ਦੀ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ। ਫੈਨਜ਼ ਜੈਕੀ ਸ਼ਰਾਫ ਦੀ ਖੂਬ ਸ਼ਲਾਘਾ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਨੌਜਵਾਨ ਜੈਕੀ ਦਾਦਾ ਦੇ ਇਸ ਸੰਦੇਸ਼ ਉੱਤੇ ਅਮਲ ਕਰਨ ਦੀ ਗੱਲ ਕਰਦੇ ਨਜ਼ਰ ਆਏ ਤੇ ਕਈ ਲੋਕ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਵੀ ਨਜ਼ਰ ਆਏ।