ਕੀ ਮਲਾਇਕਾ ਅਰੋੜਾ ਅਰਜੁਨ ਕਪੂਰ ਤੋਂ ਵੱਖ ਹੋ ਕੇ ਇਸ ਬੰਦੇ ਨੂੰ ਕਰ ਰਹੀ ਹੈ ਡੇਟ, ਮਿਸਟਰੀ ਮੈਨ ਨਾਲ ਤਸਵੀਰਾਂ ਵਾਇਰਲ
ਮਲਾਇਕਾ ਨੂੰ ਪੈਰਿਸ 'ਚ ਇਕ ਮਿਸਟਰੀ ਮੈਨ ਨਾਲ ਛੁੱਟੀਆਂ ਮਨਾਉਂਦੇ ਦੇਖਿਆ ਗਿਆ। ਮਲਾਇਕਾ ਅਰੋੜਾ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਛੁੱਟੀਆਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ।
ਮਲਾਇਕਾ ਅਰੋੜਾ (Malaika Arora) ਅਤੇ ਅਰਜੁਨ ਕਪੂਰ ਬਾਲੀਵੁੱਡ ਦੀ ਸਭ ਤੋਂ ਹੌਟ ਜੋੜੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਇਹ ਜੋੜੀ ਵੱਖ ਵੱਖ ਦਿਖਾਈ ਦੇ ਰਹੇ ਨੇ । ਦੋਹਾਂ ਵਿਚਾਲੇ ਬ੍ਰੇਕਅੱਪ ਹੋ ਗਿਆ ਏ ਜਾਂ ਨਹੀਂ ਇਸ ਦਾ ਹਾਲੇ ਕਿਸੇ ਨੇ ਵੀ ਖੁਲਾਸਾ ਨਹੀਂ ਕੀਤਾ । ਪਰ ਇਸ ਵਿਚਾਲੇ ਮਲਾਇਕਾ ਨੂੰ ਪੈਰਿਸ 'ਚ ਇਕ ਮਿਸਟਰੀ ਮੈਨ ਨਾਲ ਛੁੱਟੀਆਂ ਮਨਾਉਂਦੇ ਦੇਖਿਆ ਗਿਆ। ਮਲਾਇਕਾ ਅਰੋੜਾ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਛੁੱਟੀਆਂ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ।
ਹੋਰ ਪੜ੍ਹੋ : ਆਪਣੇ ਬਰਥਡੇ ‘ਤੇ ਸੌਂਕਣ ਨਾਲ ਪਾਇਲ ਮਲਿਕ ਨੇ ਕੀਤਾ ਖੂਬ ਡਾਂਸ, ਹੇਟਰਸ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ
ਜਿਸ ਵਿੱਚ ਮਲਾਇਕਾ ਕਾਫੀ ਖੂਬਸੁਰਤ ਲੱਗ ਰਹੀ ਹੈ, ਪਰ ਮਲਾਇਕਾ ਦੀ ਇਕ ਤਸਵੀਰ ਨੇ ਸਭ ਦਾ ਧਿਆਨ ਖਿੱਚ ਲਿਆ ਹੈ । ਇਸ ਫੋਟੋ ਵਿੱਚ ਮਲਾਇਕਾ ਨੂੰ ਇੱਕ ਮਿਸਟਰੀਮੈਨ ਨਾਲ ਬੈਠੀ ਦਿਖਾਈ ਦੇ ਰਹੀ ਹੈ। ਤਸਵੀਰ ਵਿੱਚ ਉਸ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਪਰ ਉਸ ਦੇ ਪ੍ਰਸ਼ੰਸਕ ਤਰ੍ਹਾਂ ਤਰ੍ਹਾਂ ਦੇ ਅੰਦਾਜੇ ਜਰੂਰ ਲਗਾਉਂਦੇ ਨਜ਼ਰ ਆ ਰਹੇ ਹਨ ।
ਤੁਹਾਨੂੰ ਦੱਸ ਦੇਈਏ ਕਿ ਅਰਜੁਨ ਅਤੇ ਮਲਾਇਕਾ ਦੇ ਬ੍ਰੇਕਅੱਪ ਦੀਆਂ ਖਬਰਾਂ ਉਦੋਂ ਉੱਡੀਆਂ ਸਨ ਜਦੋਂ ਦੋਵੇਂ 'ਇੰਡੀਆ ਕਾਊਚਰ ਵੀਕ ੨੦੨੪' 'ਚ ਵੱਖ ਵੱਖ ਦਿਖਾਈ ਦੇ ਰਹੇ ਸਨ । ਦੋਵੇਂ ਇੱਕ ਦੂਜੇ ਤੋਂ ਅੱਖਾਂ ਚੁਰਾਉਂਦੇ ਹੋਏ ਨਜ਼ਰ ਆ ਰਹੇ ਸਨ ਤੇ ਇੱਕ ਦੂਜੇ ਦਾ ਸਾਹਮਣਾ ਕਰਨ ਤੋਂ ਬਚਦੇ ਦਿਖਾਈ ਦੇ ਰਹੇ ਸਨ ।
ਮਲਾਇਕਾ ਅਰੋੜਾ ਦਾ ਵਰਕ ਫ੍ਰੰਟ
ਮਲਾਇਕਾ ਅਰੋੜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਅਕਸਰ ਡਾਂਸ ਰਿਆਲਟੀ ਸ਼ੋਅ ‘ਚ ਬਤੌਰ ਜੱਜ ਨਜ਼ਰ ਆਉਂਦੀ ਹੈ। ਉਸ ਨੇ ਕਈ ਆਈਟਮ ਸੌਂਗਸ ਵੀ ਕੀਤੇ ਹਨ। ਇਸ ਤੋਂ ਇਲਾਵਾ ਕਈ ਫੈਸ਼ਨ ਸ਼ੋਅਜ਼ ‘ਚ ਵੀ ਅਦਾਕਾਰਾ ਨਜ਼ਰ ਆਉਂਦੀ ਹੈ।