ਕੀ ਕਪਿਲ ਸ਼ਰਮਾ ਨੇ ਖਰੀਦ ਲਿਆ ਹੈ ਆਪਣਾ ਪ੍ਰਾਈਵੇਟ ਜੈੱਟ ? ਕਾਮੇਡੀਅਨ ਦੀਆਂ ਤਸਵੀਰਾਂ ਦੇਖ ਕੇ ਲੋਕ ਹੋਏ ਹੈਰਾਨ
ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਮਲਟੀ ਟੈਲੇਂਟਿਡ ਹਨ। ਕਪਿਲ ਨਾਂ ਮਹਿਜ਼ ਆਪਣੇ ਹਾਸੇ-ਮਜ਼ਾਕ ਲਈ ਜਾਣਿਆ ਜਾਂਦਾ ਹੈ, ਸਗੋਂ ਅਦਾਕਾਰੀ ਅਤੇ ਗਾਇਕੀ ਵਿੱਚ ਵੀ ਮਾਹਰ ਹਨ। ਹਾਲ ਹੀ ਵਿੱਚ ਕਪਿਲ ਸ਼ਰਮਾ ਦੀਆਂ ਨਵੀਆਂ ਤਸਵੀਰਾਂ ਵੇਖ ਕੇ ਫੈਨਜ਼ ਹੈਰਾਨ ਰਹਿ ਗਏ ਹਨ ਕਿਉਂਕਿ ਇਸ ਵਿੱਚ ਉਹ ਇੱਕ ਪ੍ਰਾਈਵੇਟ ਜੈੱਟ ਦੇ ਨਾਲ ਨਜ਼ਰ ਆ ਰਹੇ ਹਨ।
Kapil Sharma bought a private jet : ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਮਲਟੀ ਟੈਲੇਂਟਿਡ ਹਨ। ਕਪਿਲ ਨਾਂ ਮਹਿਜ਼ ਆਪਣੇ ਹਾਸੇ-ਮਜ਼ਾਕ ਲਈ ਜਾਣਿਆ ਜਾਂਦਾ ਹੈ, ਸਗੋਂ ਅਦਾਕਾਰੀ ਅਤੇ ਗਾਇਕੀ ਵਿੱਚ ਵੀ ਮਾਹਰ ਹਨ। ਹਾਲ ਹੀ ਵਿੱਚ ਕਪਿਲ ਸ਼ਰਮਾ ਦੀਆਂ ਨਵੀਆਂ ਤਸਵੀਰਾਂ ਵੇਖ ਕੇ ਫੈਨਜ਼ ਹੈਰਾਨ ਰਹਿ ਗਏ ਹਨ ਕਿਉਂਕਿ ਇਸ ਵਿੱਚ ਉਹ ਇੱਕ ਪ੍ਰਾਈਵੇਟ ਜੈੱਟ ਦੇ ਨਾਲ ਨਜ਼ਰ ਆ ਰਹੇ ਹਨ।
ਹਾਲ ਹੀ 'ਚ ਕਪਿਲ ਨੇ ਇੰਸਟਾਗ੍ਰਾਮ 'ਤੇ ਇਕ ਨਵੀਂ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਪਤਨੀ ਨਾਲ ਪ੍ਰਾਈਵੇਟ ਜੈੱਟ ਤੋਂ ਬਾਹਰ ਨਿਕਲਦੇ ਹੋਏ ਸਟਾਈਲਿਸ਼ ਨਜ਼ਰ ਆ ਰਹੇ ਹਨ।
ਇਸ ਫੋਟੋ ਨੇ ਉਸ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਲੋਕਾਂ ਨੇ ਉਸ ਦੀ ਖੂਬਸੂਰਤੀ ਨੂੰ ਦੇਖ ਕੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇੱਕ ਪ੍ਰਸ਼ੰਸਕ ਨੇ ਮਜ਼ਾਕ ਵਿੱਚ ਕਿਹਾ ਕਿ ਕਪਿਲ ਨੇ ਆਪਣੇ ਪ੍ਰਾਈਵੇਟ ਜੈੱਟ ਨੂੰ ਦਿਖਾਉਣ ਦਾ ਤਰੀਕਾ ਬਹੁਤ ਵਧੀਆ ਢੰਗ ਨਾਲ ਅਪਣਾਇਆ ਹੈ, ਜਦਕਿ ਦੂਜੇ ਨੇ ਟਿੱਪਣੀ ਕੀਤੀ ਕਿ ਕਪਿਲ ਨੇ ਗਰੀਬ ਹੋਣ ਦਾ ਬਹਾਨਾ ਕਰਦੇ ਹੋਏ ਇੱਕ ਚਾਰਟਰਡ ਜਹਾਜ਼ ਖਰੀਦਿਆ ਹੈ।
ਹੋਰ ਪੜ੍ਹੋ : TMKOC ਫੇਮ ਅਦਾਕਾਰ ਸ਼ੈਲੇਸ਼ ਲੋਢਾ 'ਤੇ ਟੁੱਟਿਆ ਦੁਖਾਂ ਦਾ ਪਹਾੜ, ਅਦਾਕਾਰ ਦੇ ਪਿਤਾ ਸ਼ਿਆਮ ਸਿੰਘ ਲੋਢਾ ਦਾ ਹੋਇਆ ਦਿਹਾਂਤ
ਇੱਕ ਹੋਰ ਯੂਜ਼ਰ ਨੇ ਕਪਿਲ ਦੇ ਬਦਲਦੇ ਹਾਲਾਤ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਦਿਨ ਬਦਲ ਗਏ ਹਨ। ਆਮ ਲੋਕਾਂ ਦੇ ਨਾਲ-ਨਾਲ ਭਾਰਤੀ ਸਿੰਘ, ਅਫਸਾਨਾ ਖਾਨ ਅਤੇ ਕਰਨ ਟੈਕਰ ਵਰਗੇ ਕਈ ਸਿਤਾਰਿਆਂ ਨੇ ਵੀ ਕਪਿਲ ਦੀ ਇਸ ਤਸਵੀਰ 'ਤੇ ਆਪਣੀ ਖੁਸ਼ੀ ਅਤੇ ਪਿਆਰ ਦਾ ਇਜ਼ਹਾਰ ਕੀਤਾ ਹੈ। ਕਪਿਲ ਸ਼ਰਮਾ ਦਾ ਇਹ ਅਵਤਾਰ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ।
View this post on Instagram