ਰਿਤਿਕ ਰੌਸ਼ਨ ਦੇ ਬੇਟੇ ਨੇ ਵਧਾਇਆ ਭਾਰਤੀਆਂ ਦਾ ਮਾਣ, ਅਸਟ੍ਰੇਲੀਆ ਦੇ ਕਾਲਜ 'ਚ ਹਾਸਲ ਕੀਤੀ ਵੱਡੀ ਉਪਲਬਧੀ
Hrithik Roshan’s Son Hrehaan: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਤਿਕ ਰੌਸ਼ਨ ਅਤੇ ਸੁਜੈਨ ਖਾਨ ਦੇ ਬੇਟੇ ਰੇਹਾਨ ਰੌਸ਼ਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਸੰਗੀਤ 'ਚ ਡੂੰਘੀ ਦਿਲਚਸਪੀ ਰੱਖਣ ਵਾਲੇ ਸੁਜ਼ੈਨ ਖਾਨ ਤੇ ਰਿਤਿਕ ਰੋਸ਼ਨ ਦੇ ਪੁੱਤਰ ਰੇਹਾਨ ਰੌਸ਼ਨ ਨੇ ਪ੍ਰਸਿੱਧ ਬਰਕਲੀ ਕਾਲਜ ਆਫ ਮਿਊਜ਼ਿਕ ਵਿੱਚ ਸਫਲਤਾਪੂਰਵਕ ਦਾਖਲਾ ਲੈ ਲਿਆ ਹੈ।
ਰੇਹਾਨ ਰੌਸ਼ਨ ਨੂੰ ਅਗਲੇ ਸਾਲ 2024 ਤੋਂ ਸ਼ੁਰੂ ਹੋਣ ਵਾਲੇ ਉਸ ਦੇ ਮਿਊਜ਼ਿਕਲ ਕੋਰਸ ਲਈ ਵਜ਼ੀਫ਼ਾ ਹਾਸਲ ਕਰ ਲਿਆ ਹੈ ਅਤੇ ਉਸ ਦੇ ਮਾਤਾ-ਪਿਤਾ ਨੂੰ ਉਸ 'ਤੇ ਬਹੁਤ ਮਾਣ ਹੈ। ਇਸ ਦੀ ਜਾਣਕਾਰੀ ਖੁਦ ਸੁਜ਼ੈਨ ਖਾਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
ਦੱਸ ਦੇਈਏ ਕਿ ਕਾਲਜ ਦੇ ਅਧਿਕਾਰਤ ਪੇਜ ਨੇ ਪੋਸਟ ਕੀਤਾ, “ਬਰਕਲੀ ਵਿਖੇ ਰੇਹਾਨ ਦੀ ਸਵੀਕ੍ਰਿਤੀ ਸਾਡੇ ਸਾਰਿਆਂ ਲਈ 'ਓਡ ਟੂ ਜੌਏ' ਰਹੀ ਹੈ!! ਅਗਲੇ ਜੌਨ ਮੇਅਰ ਨੂੰ ਵਧਾਈ। ਇਸ ਪੋਸਟ ਦਾ ਜਵਾਬ ਦਿੰਦੇ ਹੋਏ ਰਿਤਿਕ ਰੌਸ਼ਨ ਨੇ ਲਿਖਿਆ, “ਉਹ ਵੀ ਸਕਾਲਰਸ਼ਿਪ 'ਤੇ! ਚੰਗਾ ਕੀਤਾ ਬੇਟਾ।'' ਰੇਹਾਨ ਦੀ ਮਾਂ ਨੇ ਲਿਖਿਆ, "ਰੇਹਾਨ ਨੂੰ ਤੁਹਾਡੇ 'ਤੇ ਬਹੁਤ ਮਾਣ ਹੈ।
ਸੁਜ਼ੈਨ ਖਾਨ ਨੇ ਰਿਤਿਕ, ਬੇਟੇ ਰੇਹਾਨ ਅਤੇ ਰਿਧਾਨ ਨੂੰ ਟੈਗ ਕਰਦੇ ਹੋਏ ਇੱਕ ਦਿਲ ਨੂੰ ਛੂਹਣ ਵਾਲਾ ਨੋਟ ਵੀ ਲਿਖਿਆ ਹੈ। ਇਹ ਰੇਹਾਨ ਦੇ ਉਸ ਦੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਇੱਕ ਮੋਂਟੇਜ ਵੀਡੀਓ ਦੇ ਨਾਲ ਆਇਆ ਸੀ, ਜਿਸ ਵਿੱਚ ਉਸ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਛੋਟੀਆਂ ਕਲਿੱਪਾਂ ਅਤੇ ਫੋਟੋਆਂ ਵੀ ਸ਼ੇਅਕ ਕੀਤੀਆਂ ਹਨ।
ਵੀਡੀਓ ਸ਼ੇਅਰ ਕਰਦੇ ਹੋਏ ਸੁਜ਼ੈਨ ਨੇ ਪੋਸਟ 'ਚ ਲਿਖਿਆ- "19 ਦਸੰਬਰ 2023, ਸਾਡੇ ਰੇਹਾਨ ਨੂੰ ਬਰਕਲੀ ਕਾਲਜ ਆਫ ਮਿਊਜ਼ਿਕ 'ਚ ਦਾਖਲਾ ਮਿਲਿਆ, ਇਹੀ ਨਹੀਂ ਉਸ ਨੂੰ ਉਸ ਦੇ ਫੀਲਡ 'ਚ ਸਭ ਤੋਂ ਵਧੀਆ ਪਰਫਾਰਮ ਕਰਨ ਲਈ ਸਕਾਰਸ਼ਿਪ ਮੈਰਿਟ ਐਵਾਰਡ ਦੀ ਪੇਸ਼ਕਸ਼ ਕੀਤੀ ਗਈ ਸੀ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਵਾਲਾ ਦਿਨ ਸੀ। ਰੇਅ ਤੁਸੀਂ ਮੇਰੇ ਹੀਰੋ ਤੇ ਮੇਰੇ ਸਭ ਤੋਂ ਵਧੀਆ ਦੋਸਤ ਹੋ। ਮੈਂ ਤੁਹਾਡਾ ਮਿਊਜ਼ਿਕ ਲਈ ਜਨੂੰਨ ਦੇਖਿਆ ਹੈ ਕਿ ਕਿਵੇਂ ਤੁਸੀਂ ਪਿਛਲੇ 9 ਸਾਲਾਂ ਤੋਂ ਲਗਾਤਾਰ ਕੋਸ਼ਿਸ਼ ਕਰ ਰਹੇ ਹੋ। ਮੈਨੂੰ ਤੁਹਾਡੇ 'ਤੇ ਮਾਣ ਹੈ ਮੇਰੇ ਪੁੱਤਰ, ਤੁਸੀਂ ਮੈਨੂੰ ਰੋਸ਼ਨੀ ਨਾਲ ਭਰ ਦਿੱਤਾ ਹੈ।"
ਹੋਰ ਪੜ੍ਹੋ: ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਨੂੰ ਭੀੜ ਤੋਂ ਜਾਨ ਬਚਾ ਕੇ ਪਿਆ ਭੱਜਣਾ, ਵੀਡੀਓ ਵਾਇਰਲ ਹੋਣ 'ਤੇ ਦੱਸੀ ਸੱਚਾਈ
ਸੁਜ਼ੈਨ ਦੀ ਪੋਸਟ 'ਚ ਆਪਣੇ ਬੇਟੇ ਰੇਹਾਨ ਲਈ ਵੀ ਕਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਸ ਨੇ ਲਿਖਿਆ- 'ਇਥੋਂ ਤੁਹਾਡੇ ਜਨੂੰਨ ਦੀ ਇਹ ਯਾਤਰਾ ਤੁਹਾਨੂੰ ਖੁਸ਼ੀ ਅਤੇ ਪਿਆਰ ਦੇ ਉੱਚੇ ਪੱਧਰ 'ਤੇ ਲੈ ਜਾਵੇ। ਪ੍ਰਮਾਤਮਾ ਤੁਹਾਨੂੰ ਅਸੀਸ ਦੇਵੇ ਮੇਰੇ ਪਿਆਰੇ, ਬ੍ਰਹਿਮੰਡ ਤੁਹਾਡੇ ਕੰਮਾਂ ਨਾਲ ਪਹਿਲਾਂ ਨਾਲੋਂ ਚਮਕਦਾਰ ਹੋਵੇ, ਅਤੇ ਤੁਹਾਡੀ ਹਰ ਧੁਨ ਹਰ ਕਿਸੇ ਦੇ ਦਿਲ ਨੂੰ ਭਰ ਦੇਵੇ। ਪੀ.ਐੱਸ. ਮੈਨੂੰ ਪਤਾ ਹੈ ਕਿ ਤੁਸੀਂ ਇਸ ਗੱਡੀ ਨੂੰ ਕਦੇ ਨਹੀਂ ਰੋਕੋਗੇ। ਤੁਹਾਨੂੰ ਦੱਸ ਦੇਈਏ ਕਿ ਰੇਹਾਨ ਦੇ ਦਾਦਾ ਰਾਕੇਸ਼ ਰੋਸ਼ਨ ਨੇ ਵੀ ਸੁਜ਼ੈਨ ਦੀ ਇਸ ਪੋਸਟ 'ਤੇ ਕਮੈਂਟ ਕੀਤਾ ਹੈ। ਉਸ ਨੇ ਲਿਖਿਆ- 'ਰੇਅ, ਤੁਸੀਂ ਇੱਕ ਅਚੀਵਮੈਂਟ ਹਾਸਲ ਕਰਨ ਵਾਲੇ ਸ਼ਖਸ ਹੋ।'