ਰਿਤਿਕ ਰੌਸ਼ਨ ਦੀ ਭੈਣ ਦਾ ਕੈਂਸਰ ਕਾਰਨ ਹੋਇਆ ਬੁਰਾ ਹਾਲ, ਹੋਰ ਵੀ ਕਈ ਬਿਮਾਰੀਆਂ ਨਾਲ ਜੂਝ ਰਹੀ ਸੁਨੈਨਾ

ਇਸ ਤੋਂ ਇਲਾਵਾ ਹੋਰ ਵੀ ਕਈ ਬਿਮਾਰੀਆਂ ਦੇ ਨਾਲ ਉਹ ਜੂਝ ਚੁੱਕੀ ਹੈ।ਆਪਣੀ ਸਿਹਤ ਨੂੰ ਲੈ ਕੇ ਸੰਘਰਸ਼ ਕਰ ਰਹੀ ਨੈਨਾ ਨੇ ਦੱਸਿਆ ਕਿ ਉਸ ਦਾ ਭਰਾ ਅਤੇ ਪਰਿਵਾਰ ਹੀ ਉਨ੍ਹਾਂ ਦੇ ਲਈ ਪ੍ਰੇਰਣਾ ਸਰੋਤ ਬਣਿਆ । ਜਿਨ੍ਹਾਂ ਦੀ ਬਦੌਲਤ ਉਹ ਇਨ੍ਹਾਂ ਬਿਮਾਰੀਆਂ ਤੋਂ ਉੱਭਰਨ ‘ਚ ਕਾਮਯਾਬ ਹੋ ਸਕੀ।

By  Shaminder August 29th 2024 04:34 PM

 ਅਦਾਕਾਰ ਰਿਤਿਕ ਰੌਸ਼ਨ ਦੀ ਭੈਣ ਸੁਨੈਨਾ ਨੂੰ ਕੈਂਸਰ ਦੀ ਬਿਮਾਰੀ ਨੇ ਆਣ ਘੇਰਿਆ ਹੈ। ਜਿਸ ਨੂੰ ਲੈ ਕੇ ਹਾਲ ਹੀ ‘ਚ ਸੁਨੈਨਾ ਨੇ ਖੁਦ ਖੁਲਾਸਾ ਕੀਤਾ ਹੈ ਕਿ ਕੈਂਸਰ ਦੇ ਨਾਲ-ਨਾਲ ਨੂੰ ਉਸ ਨੂੰ ਬ੍ਰੇਨ ਟਿਊਬਰਕਲੋਸਿਸ ਹੈ । ਇਸ ਤੋਂ ਇਲਾਵਾ ਹੋਰ ਵੀ ਕਈ ਬਿਮਾਰੀਆਂ ਦੇ ਨਾਲ ਉਹ ਜੂਝ ਚੁੱਕੀ ਹੈ।ਆਪਣੀ ਸਿਹਤ ਨੂੰ ਲੈ ਕੇ ਸੰਘਰਸ਼ ਕਰ ਰਹੀ ਨੈਨਾ ਨੇ ਦੱਸਿਆ ਕਿ ਉਸ ਦਾ ਭਰਾ ਅਤੇ ਪਰਿਵਾਰ ਹੀ ਉਨ੍ਹਾਂ ਦੇ ਲਈ ਪ੍ਰੇਰਣਾ ਸਰੋਤ ਬਣਿਆ । ਜਿਨ੍ਹਾਂ ਦੀ ਬਦੌਲਤ ਉਹ ਇਨ੍ਹਾਂ ਬਿਮਾਰੀਆਂ ਤੋਂ ਉੱਭਰਨ ‘ਚ ਕਾਮਯਾਬ ਹੋ ਸਕੀ। 

ਹੋਰ ਪੜ੍ਹੋ : ਅਫਰੀਕਨ ਸੋਸ਼ਲ ਮੀਡੀਆ ਸਟਾਰ ਕਿਲੀ ਪੌਲ ਨੇ ਸ਼ੁਭ ਦੇ ਗੀਤ ‘ਤੇ ਬਣਾਈ ਰੀਲ, ਫੈਨਸ ਨੂੰ ਆ ਰਹੀ ਪਸੰਦ


 ਹੈਲਥ ਚੈਨਲ ਨਾਲ ਇੰਟਰਵਿਊ ਦੌਰਾਨ ਸੁਨੈਨਾ ਨੇ ਕੀਤੇ ਖੁਲਾਸੇ 

ਇੱਕ ਹੈਲਥ ਚੈਨਲ ਦੇ ਨਾਲ ਇੰਟਰਵਿਊ ਦੌਰਾਨ ਸੁਨੈਨਾ ਰੌਸ਼ਨ ਨੇ ਆਪਣੀ ਸਿਹਤ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਜਿਸ ‘ਚ ਉਸ ਨੇ ਕਿਹਾ ਹੈ ਕਿ ਕਿਸ ਤਰ੍ਹਾਂ ਉਸ ਨੇ ਖਤਰਨਾਕ ਬਿਮਾਰੀਆਂ ਦੇ ਜੂਝਿਆ ।

View this post on Instagram

A post shared by @herhealthtalks

ਉਸ ਨੂੰ ਆਪਣੀ ਇਸ ਬਿਮਾਰੀ ਦੇ ਬਾਰੇ ਉਸ ਵੇਲੇ ਪਤਾ ਲੱਗਿਆ ਜਦੋਂ ਉਹ ਆਪਣੇ ਪਿਤਾ ਰਾਕੇਸ਼ ਰੌਸ਼ਨ ਦੇ ਨਾਲ ਕਿਸੇ ਪ੍ਰੋਜੈਕਟ ‘ਤੇ ਕੰਮ ਕਰ ਰਹੀ ਸੀ ।


ਪਰ ਜਦੋਂ ਉਸ ਨੇ ਮਾਪਿਆਂ ਦੇ ਕਹਿਣ ‘ਤੇ ਆਪਣਾ ਚੈਕਅੱਪ ਕਰਵਾਇਆ ਤਾਂ ਉਸ ਨੂੰ ਕੈਂਸਰ ਦੇ ਨਾਲ-ਨਾਲ ਹੋਰ ਵੀ ਕਈ ਬਿਮਾਰੀਆਂ ਬਾਰੇ ਪਤਾ ਲੱਗਿਆ । ਜਦੋਂ ਉਸ ਨੇ ਕੈਂਸਰ ਦੀ ਬਿਮਾਰੀ ਦੇ ਬਾਰੇ ਆਪਣੀ ਮਾਂ ਨੂੰ ਦੱਸਿਆ ਤਾਂ ਮਾਂ ਨੇ ਕਿਹਾ ਸੀ ਕਿ ‘ਤੂੰ ਕੀ ਬਕਵਾਸ ਕਰ ਰਹੀ ਹੈਂ’।

View this post on Instagram

A post shared by @herhealthtalks

ਪਰ ਉਸ ਨੂੰ ਪੀੜਤ ਹੋਣ ਦੇ ਨਾਲੋਂ ਸਰਵਾਈਵਰ ਕਹਾਉਣਾ ਜ਼ਿਆਦਾ ਪਸੰਦ ਸੀ ਤੇ ਆਪਣੇ ਪਰਿਵਾਰ ਦੀ ਖਾਤਿਰ ਉਸ ਨੇ ਬੜੀ ਹੀ ਹਿੰਮਤ ਦੇ ਨਾਲ ਕਈ ਬਿਮਾਰੀਆਂ ਨੂੰ ਮਾਤ ਪਾਈ ਅਤੇ ਕੈਂਸਰ ਵਰਗੀ ਬਿਮਾਰੀ ਦੇ ਨਾਲ ਉਹ ਹੁਣ ਜੂਝ ਰਹੀ ਹੈ। 



Related Post