ਹਿਨਾ ਖ਼ਾਨ ਨੇ ਕੀਤਾ ਤੀਜਾ ਉਮਰਾਹ, ਕਿਹਾ ਜਦੋਂ ਅੱਲ੍ਹਾ ਚਾਹੁੰਦਾ ਹੈ ਤਾਂ ਸੁਫ਼ਨੇ ਹਕੀਕਤ ਬਣ ਜਾਂਦੇ ਹਨ’

ਪ੍ਰਮਾਤਮਾ ਦਾ ਹਰ ਪਲ ਸ਼ੁਕਰਾਨਾ ਕਰਨ ਚਾਹੀਦਾ ਹੈ ਅਤੇ ਉਸ ਦੀਆਂ ਦਿੱਤੀਆਂ ਦਾਤਾਂ ਦਾ ਹਰ ਵੇਲੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਅਦਾਕਾਰਾ ਹਿਨਾ ਖ਼ਾਨ ਵੀ ਅੱਲ੍ਹਾ ਦਾ ਸ਼ੁਕਰਾਨਾ ਕਰਨਾ ਨਹੀਂ ਭੁੱਲਦੀ । ਉਸ ਨੇ ਆਪਣੇ ਉਮਰਾਹ ਕਰਨ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ।

By  Shaminder April 9th 2024 03:34 PM

ਅਦਾਕਾਰਾ ਹਿਨਾ ਖ਼ਾਨ (Hina Khan) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।ਹੁਣ ਅਦਾਕਾਰਾ ਨੇ ਆਪਣਾ ਉਮਰਾਹ (Umrah) ਦੀਆਂ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ । ਅਦਾਕਾਰਾ ਰਮਜਾਨ ਦੇ ਮਹੀਨੇ ‘ਚ ਮੱਕਾ ਮਦੀਨਾ ਗਈ ਸੀ ਅਤੇ ਉਸ ਦਾ ਇਹ ਤੀਜਾ ਉਮਰਾਹ ਹੈ। ਇਸ ਦੌਰਾਨ ਅਦਾਕਾਰਾ ਦੇ ਨਾਲ ਉਸ ਦੀ ਮਾਂ ਵੀ ਨਜ਼ਰ ਆਈ । ਇਸ ਦੇ ਨਾਲ ਹੀ ਅਦਾਕਾਰਾ ਨੇ ਕਈ ਵੀਡੀਓਜ਼ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੇ ਹਨ। 

ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ‘ਅਮਰ ਸਿੰਘ ਚਮਕੀਲਾ’ ਫ਼ਿਲਮ ਦੇ ਸੈੱਟ ਤੋਂ ਸਾਂਝਾ ਕੀਤਾ ਵੀਡੀਓ


  ਪਹਿਲਾਂ ਵੀ ਅਦਾਕਾਰਾ ਪੁੱਜੀ ਸੀ ਮੱਕਾ ਮਦੀਨਾ 

ਇਸ ਤੋਂ ਪਹਿਲਾਂ ਵੀ ਹਿਨਾ ਖ਼ਾਨ ਮੱਕਾ ਮਦੀਨਾ ‘ਚ ਪੁੱਜੀ ਸੀ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕਾਬਾ ਸ਼ਰੀਫ ਦੇ ਸਾਹਮਣੇ ਦਿਖਾਈ ਦੇ ਰਹੀ ਹੈ। ਬਲੈਕ ਐਂਡ ਵ੍ਹਾਈਟ ਬੁਰਕੇ ‘ਚ ਨਜ਼ਰ ਆ ਰਹੀ ਹੈ।


ਹਿਨਾ ਖ਼ਾਨ ਦਾ ਵਰਕ ਫ੍ਰੰਟ 

ਹਿਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਟੀਵੀ ਸੀਰੀਅਲਸ ‘ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਹਾਲ ਹੀ ‘ਚ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ‘ਚ ਵੀ ਕੰਮ ਕੀਤਾ ਹੈ। ਪਰ ਉਸ ਨੂੰ ਪਛਾਣ ਮਿਲੀ ਸੀ ‘ਅਕਸ਼ਰਾ’ ਦੇ ਕਿਰਦਾਰ ਨਾਲ ।

View this post on Instagram

A post shared by 𝑯𝒊𝒏𝒂 𝑲𝒉𝒂𝒏 (@realhinakhan)


 




Related Post