ਹਿਨਾ ਖਾਨ ਨੂੰ ਹਸਪਤਾਲ 'ਚ ਕਰਵਾਇਆ ਗਿਆ ਦਾਖਲ, ਅਦਾਕਾਰਾ ਨੇ ਪੋਸਟ ਸਾਂਝੀ ਕਰ ਦਿੱਤੀ ਹੈਲਥ ਅਪਡੇਟ
ਟੀਵੀ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਅਕਸਰ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲੈਂਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ, ਕਿਉਂਕਿ ਉਸ ਨੂੰ ਸਾਹ ਲੈਣ 'ਚ ਤਕਲੀਫ ਹੋਣ ਦੇ ਚੱਲਦੇ ਹੋਏ ਦਾਖਲ ਕਰਵਾਇਆ ਹੈ।
Hina Khan hospitalized : ਟੀਵੀ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਅਕਸਰ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲੈਂਦੀ ਹੈ। ਹਾਲ ਹੀ ਵਿੱਚ ਅਦਾਕਾਰਾ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ, ਕਿਉਂਕਿ ਉਸ ਨੂੰ ਸਾਹ ਲੈਣ 'ਚ ਤਕਲੀਫ ਹੋਣ ਦੇ ਚੱਲਦੇ ਹੋਏ ਦਾਖਲ ਕਰਵਾਇਆ ਹੈ।
ਦੱਸ ਦਈਏ ਕਿ ਹਿਨਾ ਖਾਨ ਨੇ ਇੰਸਟਾਗ੍ਰਾਮ 'ਤੇ ਕਈ ਸਟੋਰੀਜ਼ ਸ਼ੇਅਰ ਕੀਤੀਆਂ ਹਨ। ਮੰਗਲਵਾਰ ਦੇਰ ਰਾਤ ਉਸ ਨੇ ਮਾਸਕ ਪਹਿਨੀ ਆਪਣੀ ਤਸਵੀਰ ਸਾਂਝੀ ਕੀਤੀ। ਉਸ ਦੀ ਵਿਗੜਦੀ ਸਿਹਤ ਕਾਰਨ ਹੋਈ ਮੁਸੀਬਤ ਦੀ ਝਲਕ ਉਸ ਦੀਆਂ ਅੱਖਾਂ 'ਚ ਝਲਕਦੀ ਹੈ। ਅਦਾਕਾਰਾ ਨੇ ਇਸ ਦੇ ਕੈਪਸ਼ਨ 'ਚ ਲਿਖਿਆ, 'ਤਣਾਅ ਦਾ ਪੱਧਰ, ਮੈਨੂੰ ਕੀ ਕਰਨਾ ਚਾਹੀਦਾ ਹੈ।'
ਦੱਸਿਆ ਦਾ ਰਿਹਾ ਹੈ ਕਿ ਹਿਨਾ ਖਾਨ ਨਾਲ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਉਹ ਲਗਾਤਾਰ 16 ਘੰਟੇ ਸ਼ੂਟਿੰਗ ਕਰ ਰਹੀ ਹੈ। ਉਸ ਨੂੰ ਸਹੀ ਸਮੇਂ 'ਤੇ ਭੋਜਨ ਨਹੀਂ ਮਿਲ ਰਿਹਾ, ਜਿਸ ਕਾਰਨ ਉਨ੍ਹਾਂ ਦੀ ਖੁਰਾਕ ਵਿਗੜ ਗਈ ਹੈ।
ਇਸ ਦੇ ਨਾਲ ਹੀ ਹਿਨਾ ਖ਼ਾਨ ਨੇ ਦੱਸਿਆ ਕਿ ਉਸ ਨੂੰ ਮਾਸਕ ਪਾ ਕੇ ਸੌਣਾ ਪੈਂਦਾ ਹੈ, ਜਿਸ ਕਾਰਨ ਸਾਹ ਲੈਣ 'ਚ ਦਿੱਕਤ ਹੁੰਦੀ ਹੈ। ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਕਿ ਕੀ ਕੀਤਾ ਜਾਵੇ।
ਹੋਰ ਪੜ੍ਹੋ : ਅਮਰ ਸਿੰਘ ਚਮਕੀਲਾ ਦੇ ਬੇਟੇ ਜੈਮਨ ਕੀ ਪਿਤਾ ਦੀ ਪਹਿਲੀ ਪਤਨੀ ਨਾਲ ਸੰਪਰਕ 'ਚ ਹਨ ? ਜਾਨਣ ਲਈ ਪੜ੍ਹੋ
ਦੱਸਣਯੋਗ ਹੈ ਕਿ ਹਿਨਾ ਖ਼ਾਨ ਨੇ ਛੋਟੇ ਪਰਦੇ 'ਤੇ ਰਾਜਨ ਸ਼ਾਹੀ ਦੇ ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਨਾਲ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ। ਉਹ ਇਸ ਸ਼ੋਅ 'ਚ ਦਿਖਾਈ ਗਈ ਪਹਿਲੀ ਪੀੜ੍ਹੀ ਦੀ ਕਾਸਟ ਦੀ ਮੁੱਖ ਅਦਾਕਾਰਾ ਸੀ। ਉਸ ਨੇ 'ਅਕਸ਼ਰਾ' ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਇਲਾਵਾ 'ਕਸੌਟੀ ਜ਼ਿੰਦਗੀ ਕੀ 2' ਦੀ 'ਕੋਮੋਲਿਕਾ ਬਾਸੂ' ਦਾ ਕਿਰਦਾਰ ਵੀ ਉਸ ਦੇ ਮਸ਼ਹੂਰ ਕਿਰਦਾਰਾਂ 'ਚ ਸ਼ਾਮਲ ਹੈ।