ਹਿਨਾ ਖਾਨ ਨੂੰ ਹੋਇਆ ਸਟੇਜ 3 ਬ੍ਰੈਸਟ ਕੈਂਸਰ, ਅਦਾਕਾਰਾ ਨੇ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ
ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਹਮੇਸ਼ਾ ਆਪਣੇ ਫੈਸ਼ਨ ਸੈਂਸ ਤੇ ਸਟਾਈਲ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ ਵਿੱਚ ਹਿਨਾ ਖਾਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਅਦਾਕਾਰਾ ਬ੍ਰੈਸਟ ਕੈਂਸਰ ਨਾਲ ਜੁਝ ਰਹੀ ਹੈ।
Hina Khan Diagnosed With Stage 3 Breast Cancer: ਮਸ਼ਹੂਰ ਟੀਵੀ ਅਦਾਕਾਰਾ ਹਿਨਾ ਖਾਨ ਹਮੇਸ਼ਾ ਆਪਣੇ ਫੈਸ਼ਨ ਸੈਂਸ ਤੇ ਸਟਾਈਲ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ ਵਿੱਚ ਹਿਨਾ ਖਾਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਅਦਾਕਾਰਾ ਬ੍ਰੈਸਟ ਕੈਂਸਰ ਨਾਲ ਜੁਝ ਰਹੀ ਹੈ।
ਦੱਸ ਦਈਏ ਕਿ ਹਿਨਾ ਖਾਨ ਨੇ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਦੀ ਅਕਸ਼ਰਾ ਬਣ ਕੇ ਦਰਸ਼ਕਾਂ ਦੇ ਦਿਲਾਂ ਉੱਤੇ ਰਾਜ ਕੀਤਾ ਹੈ। ਇਸ ਤੋਂ ਇਲਾਵਾ ਹਿਨਾ ਖਾਨ ਨੇ ਟੀਵੀ ਸ਼ੋਅ 'ਖਤਰੋਂ ਕੇ ਖਿਲਾੜੀ' ਅਤੇ 'ਬਿੱਗ ਬੌਸ 11' ਰਾਹੀਂ ਵੀ ਆਪਣੀ ਵੱਖਰੀ ਪਛਾਣ ਹਾਸਲ ਕੀਤੀ ਹੈ,ਪਰ ਹਾਲ ਹੀ ਵਿੱਚ ਹਿਨਾ ਖਾਨ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ।
View this post on Instagram
ਦਰਅਸਲ, ਹਿਨਾ ਖਾਨ ਸਟੇਜ 3 ਬ੍ਰੈਸਟ ਕੈਂਸਰ ਤੋਂ ਪੀੜਤ ਹੈ ਅਤੇ ਇਸ ਗੱਲ ਦਾ ਖੁਲਾਸਾ ਖੁਦ ਅਦਾਕਾਰਾ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਕੀਤਾ ਹੈ। ਹਿਨਾ ਖਾਨ ਦੀ ਇਹ ਪੋਸਟ ਕੁਝ ਹੀ ਸਮੇਂ 'ਚ ਵਾਇਰਲ ਹੋ ਗਈ।
ਹਾਲ ਹੀ ਵਿੱਚ ਹਿਨਾ ਖਾਨ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸਾਂਝੀ ਕਰਦੇ ਹੋਏ ਦੱਸਿਆ ਕਿ ਉਸ ਸਟੇਜ 3 ਬ੍ਰੈਸਟ ਕੈਂਸਰ ਹੋ ਗਿਆ ਹੈ। ਹਿਨਾ ਖਾਨ ਨੇ ਵੀ ਆਪਣੀ ਪੋਸਟ ਵਿੱਚ ਨਿੱਜਤਾ ਦੀ ਮੰਗ ਕੀਤੀ ਹੈ।
ਅਦਾਕਾਰਾ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ, "ਹੈਲੋ ਦੋਸਤੋ, ਮੈਂ ਹਾਲ ਹੀ ਵਿੱਚ ਫੈਲੀਆਂ ਕੁਝ ਅਫਵਾਹਾਂ ਨੂੰ ਸਪੱਸ਼ਟ ਕਰਨਾ ਚਾਹੁੰਦੀ ਹਾਂ। ਮੈਂ ਤੁਹਾਨੂੰ ਸਭ ਨੂੰ ਇਹ ਦੱਸਣਾ ਚਾਹੁੰਦੀ ਹਾਂ ਜੋ ਮੈਨੂੰ ਪਿਆਰ ਕਰਦੇ ਹਨ ਅਤੇ ਮੇਰੀ ਪਰਵਾਹ ਕਰਦੇ ਹਨ ਕਿ ਮੈਂ ਸਟੇਜ 3 ਬ੍ਰੈਸਟ ਕੈਂਸਰ ਤੋਂ ਪੀੜਤ ਹਾਂ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਮੈਂ ਕਿ ਇਸ ਗੰਭੀਰ ਬਿਮਾਰੀ ਦੇ ਬਾਵਜੂਦ, ਇਸ ਬਿਮਾਰੀ ਨੂੰ ਹਰਾਉਣ ਲਈ ਮਜ਼ਬੂਤ ਅਤੇ ਦ੍ਰਿੜ ਹਾਂ "ਮੈਂ ਹਰ ਹਾਲ ਵਿੱਚ ਇਸ ਬਿਮਾਰੀ ਨੂੰ ਹਰਾਉਣ ਲਈ ਕੁਝ ਵੀ ਕਰਨ ਲਈ ਤਿਆਰ ਹਾਂ।"
ਹਿਨਾ ਖਾਨ ਨੇ ਪੋਸਟ 'ਚ ਅੱਗੇ ਲਿਖਿਆ, "ਮੈਂ ਇਸ ਸਮੇਂ ਦੌਰਾਨ ਤੁਹਾਨੂੰ ਸਾਰਿਆਂ ਕੋਲੋਂ ਆਪਣੀ ਨਿੱਜਤਾ ਬਰਕਰਾਰ ਰੱਖਣ ਦੀ ਮੰਗ ਕਰਦੀ ਹਾਂ। ਮੈਂ ਤੁਹਾਡੇ ਪਿਆਰ ਅਤੇ ਆਸ਼ੀਰਵਾਦ ਦੀ ਕਦਰ ਕਰਦੀ ਹਾਂ। ਤੁਹਾਡੇ ਤਜ਼ਰਬੇ ਅਤੇ ਸੁਝਾਅ ਮੇਰੇ ਲਈ ਬਹੁਤ ਮਾਇਨੇ ਰੱਖਦੇ ਹਨ। ਮੈਂ ਇਸ ਨੂੰ ਆਪਣੇ ਪਰਿਵਾਰ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ ਅਤੇ ਮੈਂ ਪਰਿਵਾਰ ਦੇ ਨਾਲ ਹੀ ਰਹਿਣਾ ਚਾਹੁੰਦੀ ਹਾਂ।
View this post on Instagram
ਹਿਨਾ ਅੱਗੇ ਕਹਿੰਦੀ ਹੈ ਕਿ ਇਸ ਸਮੇਂ ਮੈਂ ਸਕਾਰਾਤਮਕ ਰਹਿਣਾ ਚਾਹੁੰਦੀ ਹਾਂ ਜੇਕਰ ਰੱਬ ਨੇ ਚਾਹਿਆ ਤਾਂ ਮੈਂ ਇਸ ਬਿਮਾਰੀ ਨੂੰ ਹਰਾ ਦੇਵਾਂਗੀ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਵਾਂਗੀ, ਕਿਰਪਾ ਕਰਕੇ ਮੈਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਰੱਖੋ। ਹਿਨਾ ਖਾਨ ਦੀ ਇਸ ਪੋਸਟ ਨੂੰ ਦੇਖ ਕੇ ਲਤਾ ਸਭਰਵਾਲ, ਰੋਹਨ ਮਹਿਰਾ ਅਤੇ ਆਮਿਰ ਅਲੀ ਵਰਗੇ ਸਿਤਾਰਿਆਂ ਨੇ ਉਸ ਦਾ ਹੌਂਸਲਾ ਵਧਾਉਣ ਦੀ ਕੋਸ਼ਿਸ਼ ਕੀਤੀ।
View this post on Instagram
ਹੋਰ ਪੜ੍ਹੋ : Jasmin Bhasin Birthday : ਕਦੇ ਹੋਸਟਲ ਫੀਸ ਦੇਣ 'ਚ ਅਸਮਰਥ ਜੈਸਮੀਨ ਭਸੀਨ ਕਿੰਝ ਬਣੀ ਟੀਵੀ ਤੇ ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ
ਵੱਡੀ ਗਿਣਤੀ ਵਿੱਚ ਫੈਨਜ਼ ਅਦਾਕਾਰਾ ਦੀ ਇਸ ਹਾਲਤ ਬਾਰੇ ਜਾਣ ਕੇ ਪਰੇਸ਼ਾਨ ਹੋ ਗਏ ਹਨ। ਹਿਨਾ ਦੇ ਫੈਨਜ਼ ਉਸ ਦੀ ਪੋਸਟ ਉੱਤੇ ਪੌਜ਼ੀਟਿਵ ਕਮੈਂਟਸ ਕਰਕੇ ਉਸ ਦੀ ਹੌਸਲਾ ਅਫਜ਼ਾਈ ਕਰ ਰਹੇ ਹਨ। ਕਈ ਯੂਜ਼ਰਸ ਨੇ ਕਿਹਾ ਕਿ ਉਹ ਇੱਕ ਮਜ਼ਬੂਤ ਮਹਿਲਾ ਹੈ ਤੇ ਜਲਦ ਹੀ ਉਹ ਇਸ ਬਿਮਾਰੀ ਤੋਂ ਠੀਕ ਹੋ ਜਾਵੇਗੀ। ਕਈ ਫੈਨਜ਼ ਅਦਾਕਾਰਾ ਦੇ ਜਲਦ ਸਿਹਤਯਾਬ ਹੋਣ ਲਈ ਅਰਦਾਸ ਕਰਦੇ ਨਜ਼ਰ ਆਏ।