Happy Birthday Upasna Singh : ਜਾਣੋਂ ਉਪਾਸਨਾ ਸਿੰਘ ਦੀ ਜ਼ਿੰਦਗੀ ਨਾਲ ਜੁੜੀਆਂ ਖਾਸ ਗੱਲਾਂ, 7 ਸਾਲ ਦੀ ਉਮਰ 'ਚ ਦੂਰਦਰਸ਼ਨ ਤੋਂ ਸ਼ੁਰੂ ਕੀਤਾ ਅਦਾਕਾਰੀ ਦਾ ਸਫਰ
ਉਪਾਸਨਾ ਸਿੰਘ ਨੂੰ ਹਿੰਦੀ ਸਿਨੇਮਾ ਵਿੱਚ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਛੋਟੇ ਪਰਦੇ ਤੋਂ ਲੈ ਕੇ ਵੱਡੇ ਪਰਦੇ ਤੱਕ ਹਰ ਰੋਲ 'ਚ ਉਨ੍ਹਾਂ ਨੇ ਖੁਦ ਨੂੰ ਸਾਬਤ ਕੀਤਾ ਹੈ। ਟੀਵੀ ਅਤੇ ਹਿੰਦੀ ਫ਼ਿਲਮਾਂ ਤੋਂ ਇਲਾਵਾ ਖੇਤਰੀ ਫ਼ਿਲਮਾਂ ਵਿੱਚ ਵੀ ਉਸ ਨੇ ਆਪਣੀ ਪਛਾਣ ਬਣਾਈ ਹੈ। ਅੱਜ ਅਦਾਕਾਰਾ ਦੇ ਜਨਮਦਿਨ 'ਤੇ ਆਓ ਜਾਣਦੇ ਹਾਂ ਉਨ੍ਹਾਂ ਬਾਰੇ ਖਾਸ ਗੱਲਾਂ।
Happy Birthday Upasna Singh : ਉਪਾਸਨਾ ਸਿੰਘ ਨੂੰ ਹਿੰਦੀ ਸਿਨੇਮਾ ਵਿੱਚ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ। ਛੋਟੇ ਪਰਦੇ ਤੋਂ ਲੈ ਕੇ ਵੱਡੇ ਪਰਦੇ ਤੱਕ ਹਰ ਰੋਲ 'ਚ ਉਨ੍ਹਾਂ ਨੇ ਖੁਦ ਨੂੰ ਸਾਬਤ ਕੀਤਾ ਹੈ। ਟੀਵੀ ਅਤੇ ਹਿੰਦੀ ਫ਼ਿਲਮਾਂ ਤੋਂ ਇਲਾਵਾ ਖੇਤਰੀ ਫ਼ਿਲਮਾਂ ਵਿੱਚ ਵੀ ਉਸ ਨੇ ਆਪਣੀ ਪਛਾਣ ਬਣਾਈ ਹੈ। ਅੱਜ ਅਦਾਕਾਰਾ ਦੇ ਜਨਮਦਿਨ 'ਤੇ ਆਓ ਜਾਣਦੇ ਹਾਂ ਉਨ੍ਹਾਂ ਬਾਰੇ ਖਾਸ ਗੱਲਾਂ।
ਸਾਲ 1997 'ਚ ਆਈ ਫਿਲਮ 'ਜੁਦਾਈ' 'ਚ ਉਪਾਸਨਾ ਸਿੰਘ ਦੇ ਕਿਰਦਾਰ ਨੂੰ ਕੌਣ ਭੁੱਲ ਸਕਦਾ ਹੈ। ਉਸ ਨੇ 'ਅੱਬਾ ਡੱਬਾ ਜੱਬਾ' ਕਹਿ ਕੇ ਦਰਸ਼ਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ। ਇਸ ਤੋਂ ਬਾਅਦ ਸ਼ੋਅ 'ਸੋਨ ਪਰੀ' 'ਚ ਕਾਲੀ ਪਰੀ ਦਾ ਕਿਰਦਾਰ ਹੋਵੇ ਜਾਂ ਫਿਰ 'ਦਿ ਕਪਿਲ ਸ਼ਰਮਾ ਸ਼ੋਅ' 'ਚ ਭੂਆ ਦਾ, ਉਪਾਸਨਾ ਨੇ ਆਪਣੇ ਹਰ ਕਿਰਦਾਰ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ। ਅੱਜ ਉਹ 'ਟੀਵੀ ਦੀ ਭੂਆ' ਵਜੋਂ ਜਾਣੀ ਜਾਂਦੀ ਹੈ।
ਉਪਾਸਨਾ ਸਿੰਘ ਦਾ ਜਨਮ 29 ਜੂਨ 1975 ਨੂੰ ਹੁਸ਼ਿਆਰਪੁਰ, ਪੰਜਾਬ ਵਿੱਚ ਹੋਇਆ ਸੀ। ਇੱਥੋਂ ਹੀ ਉਸ ਨੇ ਮੁੱਢਲੀ ਪੜ੍ਹਾਈ ਕੀਤੀ। ਇਸ ਮਗਰੋਂ ਉਪਾਸਨਾ ਸਿੰਘ ਉਸ ਨੇ ਪੰਜਾਬ ਯੂਨੀਵਰਸਿਟੀ ਤੋਂ ਡਰਾਮੇਟਿਕ ਆਰਟ ਵਿੱਚ ਮਾਸਟਰ ਦੀ ਡਿਗਰੀ ਹਾਸਲ ਕੀਤੀ। ਉਪਾਸਨਾ ਸਿੰਘ ਵਿੱਚ ਬਚਪਨ ਤੋਂ ਹੀ ਅਦਾਕਾਰੀ ਦਾ ਹੁਨਰ ਸੀ।
ਇਹੀ ਕਾਰਨ ਸੀ ਕਿ ਉਪਾਸਨਾ ਸਿੰਘ ਨੇ ਮਹਿਜ਼ ਸੱਤ ਸਾਲ ਦੀ ਉਮਰ ਵਿੱਚ ਟੀਵੀ ਨਾਲ ਜੁੜ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਉਹ ਆਪਣੇ ਸਕੂਲ ਵੱਲੋਂ ਦੂਰਦਰਸ਼ਨ 'ਤੇ ਪ੍ਰੋਗਰਾਮ ਕਰਦੀ ਸੀ।
ਉਪਾਸਨਾ ਸਿੰਘ ਦਾ ਫਿਲਮੀ ਸਫਰ
ਸਾਲ 1986 ਵਿੱਚ, ਉਪਾਸਨਾ ਨੇ ਰਾਜਸ਼੍ਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਇੱਕ ਫਿਲਮ ਵਿੱਚ ਡੈਬਿਊ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 1988 'ਚ ਰਾਜਸਥਾਨੀ ਫਿਲਮ 'ਬਾਈ ਚਲੀ ਸਾਸਰੇ' 'ਚ ਕੰਮ ਕੀਤਾ। ਇਸ ਫ਼ਿਲਮ ਨਾਲ ਉਸ ਨੇ ਰਾਜਸਥਾਨੀ ਸਿਨੇਮਾ ਵਿੱਚ ਹਲਚਲ ਮਚਾ ਦਿੱਤੀ ਸੀ। ਇਸ ਫਿਲਮ ਦੀ ਸਫਲਤਾ ਤੋਂ ਬਾਅਦ ਉਪਾਸਨਾ ਨੇ ਰਾਜਸਥਾਨੀ, ਪੰਜਾਬੀ, ਗੁਜਰਾਤੀ, ਭੋਜਪੁਰੀ ਸਣੇ ਕਈ ਖੇਤਰੀ ਫਿਲਮਾਂ ਵਿੱਚ ਕੰਮ ਕੀਤਾ। ਇੱਕ ਗੱਲਬਾਤ ਦੌਰਾਨ ਉਪਾਸਨਾ ਨੇ ਖੁਦ ਕਿਹਾ ਸੀ, 'ਇਕ ਸਮਾਂ ਸੀ ਜਦੋਂ ਮੈਂ ਇਕ ਦਿਨ 'ਚ ਤਿੰਨ ਸ਼ਿਫਟਾਂ 'ਚ ਕੰਮ ਕਰਦੀ ਸੀ।
ਇਨ੍ਹਾਂ ਹਿੱਟ ਫਿਲਮਾਂ 'ਚ ਉਪਾਸਨਾ ਸਿੰਘ ਨੇ ਕੀਤਾ ਭੂਆ ਦਾ ਕਿਰਦਾਰ
ਉਪਾਸਨਾ ਸਿੰਘ ਨੇ ਹਿੰਦੀ ਫਿਲਮਾਂ 'ਚ ਵੀ ਚੰਗੀ ਪਛਾਣ ਬਣਾਈ ਹੈ। ਉਨ੍ਹਾਂ ਨੇ 'ਡਰ', 'ਲੋਫਰ', 'ਜੁਦਾਈ', 'ਇਸ਼ਕ-ਵਿਸ਼ਕ', 'ਹੰਗਾਮਾ', 'ਹਲਚਲ', 'ਐਤਰਾਜ਼' ਅਤੇ 'ਜੁੜਵਾ 2' ਸਣੇ ਕਈ ਫਿਲਮਾਂ ਵਿੱਚ ਸਹਾਇਕ ਭੂਮਿਕਾਵਾਂ ਨਿਭਾਈਆਂ ਹਨ। ਛੋਟੇ ਪਰਦੇ ਦੀ ਗੱਲ ਕਰੀਏ ਤਾਂ ਉਹ 'ਸੋਨਪਰੀ', 'ਮਾਇਕਾ', 'ਰਾਜਾ ਕੀ ਆਏਗੀ ਬਾਰਾਤ' ਵਰਗੇ ਸੀਰੀਅਲਾਂ 'ਚ ਕੰਮ ਕਰ ਚੁੱਕੀ ਹੈ।
ਹੋਰ ਪੜ੍ਹੋ : ਸੋਨੂੰ ਨਿਗਮ ਨੇ ਗੁਲਾਬ ਦੀਆਂ ਪੰਖੁੜੀਆਂ ਨਾਲ ਧੋਏ ਆਸ਼ਾ ਭੋਂਸਲੇ ਦੇ ਪੈਰ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ
'ਦਿ ਕਪਿਲ ਸ਼ਰਮਾ ਸ਼ੋਅ' 'ਚ ਉਸ ਨੇ ਭੂਆ ਦੇ ਕਿਰਦਾਰ 'ਚ ਆਪਣੀ ਕਾਮੇਡੀ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਦੱਸ ਦੇਈਏ ਕਿ ਉਪਾਸਨਾ ਸਿੰਘ ਨੇ ਟੀਵੀ ਐਕਟਰ ਨੀਰਜ ਭਾਰਦਵਾਜ ਨਾਲ ਸਾਲ 2009 ਵਿੱਚ ਵਿਆਹ ਕੀਤਾ ਸੀ। ਦੋਵੇਂ