Happy Birthday Neena Gupta: ਜਾਣੋ ਕਿੰਝ ਸ਼ੁਰੂ ਹੋਈ ਨੀਨਾ ਗੁਪਤਾ ਤੇ ਵਿਵਿਅਨ ਰਿਚਰਡ ਦੀ ਲਵ ਸਟੋਰੀ, ਬਿਨਾਂ ਵਿਆਹ ਕੀਤੇ ਬਣੀ ਮਾਂ
ਬਾਲੀਵੁੱਡ ਸਿਤਾਰੇ ਆਪਣੇ ਲੈਵਿਸ਼ ਲਾਈਫਸਟਾਈਲ ਲਈ ਜਾਣੇ ਜਾਂਦੇ ਹਨ। ਇਹ ਸਿਤਾਰੇ ਆਪਣੀ ਰੀਅਲ ਲਾਈਫ ਨਾਲ ਫੈਨਜ਼ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ ਪਰ ਕਈ ਵਾਰ ਇਹ ਅਜਿਹੇ ਫ਼ੈਸਲੇ ਲੈ ਲੈਂਦੇ ਹਨ ਜੋ ਸਮਾਜ ਦੇਖ਼ਿਲਾਫ਼ ਤਾਂ ਹੁੰਦੇ ਹੀ ਹਨ ਤੇ ਨਾਲ ਹੀ ਇਨ੍ਹਾਂ ਦੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰਦੇ ਹਨ। ਬਾਲੀਵੁੱਡ ਅਦਾਕਾਰਾ ਨੀਨਾ ਗੁਪਤਾ ਨੇ ਵੀ ਅਜਿਹਾ ਫ਼ੈਸਲਾ ਲਿਆ ਸੀ।
Happy Birthday Neena Gupta: ਅੱਜ ਅਦਾਕਾਰਾ ਨੀਨਾ ਗੁਪਤਾ ਦਾ ਜਨਮਦਿਨ ਹੈ। ਉਹ ਅਕਸਰ ਆਪਣੀਆਂ ਬੇਮਿਸਾਲ ਫਿਲਮਾਂ, ਵੈੱਬ ਸੀਰੀਜ਼ ਅਤੇ ਬੋਲਡ ਪਰਸਨੈਲਿਟੀ ਲਈ ਸੁਰਖੀਆਂ 'ਚ ਰਹਿੰਦੀ ਹੈ। ਨੀਨਾ ਨੂੰ ਆਪਣੇ ਜੀਵਨ ਸਫ਼ਰ 'ਸੱਚ ਕਹੂੰ ਤੋ' ਤੋਂ ਵੀ ਕਾਫੀ ਪ੍ਰਸਿੱਧੀ ਮਿਲੀ।ਜਦੋਂ ਲੋਕ ਰਿਟਾਇਰਮੈਂਟ ਦੀ ਯੋਜਨਾ ਬਣਾਉਂਦੇ ਹਨ, ਤਾਂ ਨੀਨਾ ਬਾਲੀਵੁੱਡ ਵਿੱਚ ਮਹਾਨ ਕਿਰਦਾਰਾਂ ਵਿੱਚ ਦਿਖਾਈ ਦਿੰਦੀ ਹੈ। ਆਓ ਜਾਣਦੇ ਹਾਂ ਕਿ ਨੀਨਾ ਗੁਪਤਾ ਤੇ ਵਿਵਿਅਨ ਰਿਚਰਡ ਦੀ ਲਵ ਸਟੋਰੀ ਕਿੰਝ ਸ਼ੁਰੂ ਹੋਈ।
ਬਾਲੀਵੁੱਡ ਸਿਤਾਰੇ ਆਪਣੇ ਲੈਵਿਸ਼ ਲਾਈਫਸਟਾਈਲ ਲਈ ਜਾਣੇ ਜਾਂਦੇ ਹਨ। ਇਹ ਸਿਤਾਰੇ ਆਪਣੀ ਰੀਅਲ ਲਾਈਫ ਨਾਲ ਫੈਨਜ਼ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ ਪਰ ਕਈ ਵਾਰ ਇਹ ਅਜਿਹੇ ਫ਼ੈਸਲੇ ਲੈ ਲੈਂਦੇ ਹਨ ਜੋ ਸਮਾਜ ਦੇਖ਼ਿਲਾਫ਼ ਤਾਂ ਹੁੰਦੇ ਹੀ ਹਨ ਤੇ ਨਾਲ ਹੀ ਇਨ੍ਹਾਂ ਦੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰਦੇ ਹਨ। ਬਾਲੀਵੁੱਡ ਅਦਾਕਾਰਾ ਨੀਨਾ ਗੁਪਤਾ ਨੇ ਵੀ ਅਜਿਹਾ ਫ਼ੈਸਲਾ ਲਿਆ ਸੀ।
ਨੀਨਾ ਗੁਪਤਾ ਦੀ ਲਵ ਲਾਈਫ ਕਾਫ਼ੀ ਚਰਚਾ 'ਚ ਰਹੀ ਹੈ। ਨੀਨਾ ਗੁਪਤਾ ਨੂੰ ਵੈਸਟਇੰਡੀਜ਼ ਬੱਲੇਬਾਜ਼ ਵਿਵਿਅਨ ਰਿਚਰਡਸ ਨਾਲ ਪਿਆਰ ਹੋ ਗਿਆ ਸੀ। ਇਹ ਅਫੇਅਰ ਕੋਈ ਆਮ ਨਹੀਂ ਸੀ ਬਲਕਿ ਨੀਨਾ ਗੁਪਤਾ ਤੇ ਵਿਵਿਅਨ ਰਿਚਰਡਸ ਦੇ ਪਿਆਰਦੀ ਚਰਚਾ ਪੂਰੀ ਦੁਨੀਆਂ 'ਚ ਸੀ। ਨੀਨਾ ਤੇ ਵਿਵਿਅਨ ਨੇ ਆਪਣੇ ਪਿਆਰ ਨੂੰ ਸਵੀਕਾਰ ਕੀਤਾ ਪਰ ਕਦੇ ਵੀ ਇਸ ਮੁਹੱਬਤ ਨੂੰ ਆਧਿਕਾਰਤ ਮਾਨਤਾ ਨਹੀਂ ਮਿਲੀ।
ਨੀਨਾ ਗੁਪਤਾ ਤੇ ਵਿਵਿਅਨ ਰਿਚਰਡ ਦੀ ਲਵ ਸਟੋਰੀ
ਨੀਨਾ ਗੁਪਤਾ ਅਤੇ ਵਿਵਿਅਨ ਰਿਚਰਡ ਦਾ ਰੋਮਾਂਸ 1980 ਦੇ ਅਖੀਰ ਵਿੱਚ ਸ਼ੁਰੂ ਹੋਇਆ ਸੀ। ਵੈਸਟਇੰਡੀਜ਼ ਦੀ ਕ੍ਰਿਕਟ ਟੀਮ ਕਪਤਾਨ ਵਿਵਿਅਨ ਰਿਚਰਡ ਦੀ ਅਗਵਾਈ ਵਿੱਚ ਇੱਕ ਲੜੀ ਲਈ ਭਾਰਤ ਵਿੱਚ ਉਤਰੀ, ਜੋ ਔਰਤਾਂ ਦੇ ਬਹੁਤ ਸ਼ੌਕੀਨ ਸੀ। ਤੁਹਾਨੂੰ ਦੱਸ ਦੇਈਏ ਕਿ ਉਸ ਸਮੇਂ ਵਿਵੀਅਨ ਦਾ ਵਿਆਹ ਹੋ ਚੁੱਕਾ ਸੀ (ਹਾਲਾਂਕਿ ਬਾਅਦ 'ਚ ਉਹ ਆਪਣੀ ਪਤਨੀ ਤੋਂ ਵੱਖ ਹੋ ਗਏ ਸੀ) ਅਤੇ ਉਨ੍ਹਾਂ ਦੇ ਦੋ ਬੱਚੇ ਸਨ।
ਮੀਡੀਆ ਰਿਪੋਰਟਾਂ ਮੁਤਾਬਕ ਨੀਨਾ ਤੇ ਵਿਵਿਅਨ ਦੀ ਪਹਿਲੀ ਮੁਲਾਕਾਤ ਮੁੰਬਈ ਵਿੱਚ ਇੱਕ ਪਾਰਟੀ ਦੇ ਦੌਰਾਨ ਹੋਈ ਸੀ ਅਤੇ ਹਾਲਾਂਕਿ ਦੋਵਾਂ ਵਿੱਚ ਕੁਝ ਵੀ ਸਾਂਝਾ ਨਹੀਂ ਸੀ, ਫਿਰ ਵੀ ਉਨ੍ਹਾਂ ਵਿਚਕਾਰ ਅਫੇਅਰ ਦੀਆਂ ਖਬਰਾਂ ਸਾਹਮਣੇ ਆਈਆਂ। ਇਸ ਮਗਰੋਂ ਦੋਵੇਂ ਇੱਕ ਦੂਜੇ ਦੇ ਕਰੀਬ ਆ ਗਏ, ਨੀਨਾ ਗੁਪਤਾ ਜਲਦੀ ਹੀ ਇੱਕ ਬੱਚੇ ਨਾਲ ਗਰਭਵਤੀ ਹੋ ਗਈ ਪਰ ਵਿਵੀਅਨ ਨਾਲ ਵਿਆਹ ਕਰਨਾ ਪੂਰੀ ਤਰ੍ਹਾਂ ਅਸੰਭਵ ਸੀ।
ਵਿਵਿਅਨ ਦੇ ਬਿਨਾਂ ਨੀਨਾ ਗੁਪਤਾ ਨੇ ਸਿੰਗਲ ਮਦਰ ਰਹਿ ਕੇ ਜ਼ਿੰਦਗੀ ਗੁਜ਼ਾਰੀ। ਹਾਲਾਂਕਿ ਨੀਨਾ ਤੇ ਵਿਵਿਅਨ ਅਜੇ ਵੀ ਇਕ ਦੂਜੇ ਦੇ ਚੰਗੇ ਦੋਸਤ ਹਨ। ਇਸ ਦੇ ਨਾਲ ਹੀ ਮਸਾਬਾ ਗੁਪਤਾ ਵੀ ਆਪਣੇ ਪਿਤਾ ਵਿਵਿਅਨ ਨੂੰ ਅਕਸਰ ਮਿਲਦੀ ਰਹਿੰਦੀ ਹੈ ਤੇ ਦੋਵਾਂ 'ਚ ਚੰਗੀ ਬੌਡਿੰਗ ਹੈ। ਮਸਾਬਾ ਇੱਕ ਫੈਸ਼ਨ ਡਿਜ਼ਾਇਨਰ ਹੈ।
ਇੱਕ ਇੰਟਰਵਿਊ 'ਚ ਨੀਨਾ ਗੁਪਤਾ ਨੇ ਖੁਲਾਸਾ ਕੀਤਾ ਸੀ ਕਿ ਸਿੰਗਲ ਮਦਰ ਦੇ ਤੌਰ 'ਤੇ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਆਪਣੀ ਡਿਲੀਵਰੀ ਦੌਰਾਨ ਉਨ੍ਹਾਂ ਕੋਲ 10,000 ਰੁਪਏ ਵੀ ਨਹੀਂ ਸਨ। ਨੀਨਾ ਨੇ ਇਹ ਵੀ ਕਿਹਾ ਕਿ ਵਿਆਹੇ ਹੋਏ ਮਰਦ ਨਾਲ ਰਿਸ਼ਤਾ ਰੱਖ ਕੇ ਉਨ੍ਹਾਂ ਬਹੁਤ ਵੱਡੀ ਗ਼ਲਤੀ ਕੀਤੀ ਸੀ ਅਤੇ ਅਜਿਹੀ ਗ਼ਲਤੀ ਕਿਸੇ ਨੂੰ ਨਹੀਂ ਕਰਨੀ ਚਾਹੀਦੀ।
ਇਨ੍ਹਾਂ ਸਭ ਚੀਜ਼ਾਂ ਦਾ ਨੀਨਾ ਗੁਪਤਾ ਨੇ ਡਟ ਕੇ ਮੁਕਾਬਲਾ ਕੀਤਾ। ਇਹ ਸਭ ਸਹਿਣ ਮਗਰੋਂ 49 ਸਾਲ ਦੀ ਉਮਰ 'ਚ ਨੀਨਾ ਨੇ ਵਿਵੇਕ ਮਹਿਰਾ ਨਾਲ ਵਿਆਹ ਕਰਵਾਇਆ ਸੀ। ਹਲਾਂਕਿ ਬੀਤੇ ਸਾਲ ਮਾਸਬਾ ਗੁਪਤਾ ਦੇ ਵਿਆਹ ਮੌਕੇ ਉਸ ਦੇ ਅਸਲ ਪਿਤਾ ਵਿਵਿਅਨ ਰਿਚਰਡ ਵੀ ਸ਼ਾਮਿਲ ਹੋਣ ਪਹੁੰਚੇ। ਇਸ ਦੌਰਾਨ ਉਹ ਆਪਣੀ ਧੀ 'ਤੇ ਭਰਪੂਰ ਪਿਆਰ ਲੁਟਾਉਂਦੇ ਹੋਏ ਨਜ਼ਰ ਆਏ।