ਗੁਰਚਰਨ ਸਿੰਘ ਦੇ ਡਿਪ੍ਰੈਸ਼ਨ ਤੇ ਲਾਪਤਾ ਹੋਣ ਦੀਆਂ ਖਬਰਾਂ 'ਤੇ ਆਨਸਕ੍ਰੀਨ ਬੇਟੇ ਸਮਯ ਸ਼ਾਹ ਦਾ ਆਇਆ ਰਿਐਕਸ਼ਨ, ਜਾਣੋ ਕੀ ਕਿਹਾ

ਵੀ ਦੇ ਮਸ਼ਹੂਰ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਫੇਮ ਗੁਰਚਰਨ ਸਿੰਘ ਉਰਫ ਸੋਢੀ ਬੀਤੇ ਇੱਕ ਹਫਤੇ ਤੋਂ ਗਾਇਬ ਹਨ, ਜਿਸ ਦੇ ਚੱਲਦੇ ਅਦਾਕਾਰ ਦੇ ਪਰਿਵਾਰਕ ਮੈਂਬਰਾਂ ਸਣੇ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਸਹਿ ਕਲਾਕਾਰ ਵੀ ਪਰੇਸ਼ਾਨ ਹਨ। ਹਾਲ ਹੀ ਵਿੱਚ ਗੁਰਚਰਨ ਸਿੰਘ ਦੇ ਨਾਲ ਸ਼ੋਅ ਵਿੱਚ ਉਨ੍ਹਾਂ ਦੇ ਬੇਟੇ ਦਾ ਕਿਰਦਾਰ ਅਦਾ ਕਰਨ ਵਾਲੇ ਸਮਯ ਸ਼ਾਹ ਦਾ ਰਿਐਕਸ਼ਨ ਸਾਹਮਣੇ ਆਇਆ ਹੈ। ਉਸ ਨੇ ਅਦਾਕਾਰ ਗੁਰਚਰਨ ਦੇ ਡਿਪਰੈਸ਼ਨ ਵਿੱਚ ਹੋਣ ਨੂੰ ਲੈ ਕੇ ਆ ਰਹੀਆਂ ਖਬਰਾਂ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

By  Pushp Raj April 30th 2024 03:50 PM

TMKOC Gurucharan Singh Missing Case: ਟੀਵੀ ਦੇ ਮਸ਼ਹੂਰ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਫੇਮ ਗੁਰਚਰਨ ਸਿੰਘ ਉਰਫ ਸੋਢੀ ਬੀਤੇ ਇੱਕ ਹਫਤੇ ਤੋਂ ਗਾਇਬ ਹਨ, ਜਿਸ ਦੇ ਚੱਲਦੇ ਅਦਾਕਾਰ ਦੇ ਪਰਿਵਾਰਕ ਮੈਂਬਰਾਂ ਸਣੇ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਸਹਿ ਕਲਾਕਾਰ ਵੀ ਪਰੇਸ਼ਾਨ ਹਨ। 

ਹਾਲ ਹੀ ਵਿੱਚ ਗੁਰਚਰਨ ਸਿੰਘ ਦੇ ਨਾਲ ਸ਼ੋਅ ਵਿੱਚ ਉਨ੍ਹਾਂ ਦੇ ਬੇਟੇ ਦਾ ਕਿਰਦਾਰ ਅਦਾ ਕਰਨ ਵਾਲੇ ਸਮਯ ਸ਼ਾਹ ਦਾ ਰਿਐਕਸ਼ਨ ਸਾਹਮਣੇ ਆਇਆ ਹੈ। ਉਸ ਨੇ ਅਦਾਕਾਰ ਗੁਰਚਰਨ ਦੇ ਡਿਪਰੈਸ਼ਨ ਵਿੱਚ ਹੋਣ ਨੂੰ ਲੈ ਕੇ ਆ ਰਹੀਆਂ ਖਬਰਾਂ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਤੇ ਕਿਹਾ ਉਹ ਦੁਆ ਕਰਦਾ ਹੈ ਕਿ ਗੁਰਚਰਨ ਛੇਤੀ ਮੁੜ ਆਉਣ। 

View this post on Instagram

A post shared by Samay Shah Official (@samayshah_5)


ਸਮਯ ਸ਼ਾਹ ਨੇ ਆਪਣੇ ਹਾਲ ਹੀ ਵਿੱਚ ਦਿੱਤੇ ਗਏ ਇੰਟਰਵਿਊ ਦੇ ਵਿੱਚ ਗੁਰਚਰਨ ਸਿੰਘ ਨਾਲ 4-5 ਮਹੀਨੇ ਪਹਿਲਾਂ ਟੈਲੀਫੋਨ ਉੱਤੇ ਹੋਈ ਗੱਲਬਾਤ ਦਾ ਜ਼ਿਕਰ ਕੀਤਾ ਹੈ। ਸਮਯ ਸ਼ਾਹ ਨੇ ਦੱਸਿਆ ਕਿ ਉਸ ਦੀ ਸੋਢੀ ਨਾਲ 4-5 ਮਹੀਨੇ ਪਹਿਲਾਂ ਫੋਨ ਉੱਤੇ ਗੱਲ ਹੋਈ ਸੀ। ਉਸ ਸਮੇਂ ਸੋਢੀ ਕਾਫੀ ਖੁਸ਼ ਸਨ ਤੇ ਸ਼ੋਅ ਦੇ ਦੌਰਾਨ ਆਨ ਸਕ੍ਰੀਨ ਤੇ ਇੱਕਠੇ ਬਤੀਤ ਕੀਤੇ ਗਏ ਸਮੇਂ ਨੂੰ ਯਾਦ ਕਰਕੇ ਕਾਫੀ ਖੁਸ਼ ਸਨ। 

ਦੱਸਣਯੋਗ ਹੈ ਕਿ ਸਮਯ ਨੇ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਵਿੱਚ  ਆਨ ਸਕ੍ਰੀਨ ਰੋਸ਼ਨ ਸਿੰਘ ਸੋਢੀ ਦੇ ਬੇਟੇ ਜੂਨੀਅਰ ਸੋਢੀ ਦਾ ਕਿਰਦਾਰ ਨਿਭਾਇਆ ਸੀ। ਦਰਸ਼ਕਾਂ ਵੱਲੋਂ ਵੀ ਇਸ ਆਨ ਸਕ੍ਰੀਨ ਪਿਤਾ-ਪੁੱਤ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ। 

ਇਸ ਤੋਂ ਪਹਿਲਾਂ ਗੁਰਚਰਨ ਦੀ ਆਨ ਸਕ੍ਰੀਨ ਪਤਨੀ ਵਜੋਂ ਕਿਰਦਾਰ ਅਦਾ ਕਰਨ ਵਾਲੀ ਜੈਨੀਫਰ ਮਿਸਤਰੀ ਨੇ ਅਦਾਕਾਰ ਦੇ ਠੀਕ ਹੋਣ ਲਈ ਅਰਦਾਸ ਕੀਤੀ ਤੇ ਕਿਹਾ ਕਿ ਉਹ ਉਮੀਦ ਕਰਦੀ ਹੈ ਕਿ ਗੁਰਚਰਨ ਜਿੱਥੇ ਵੀ ਹੋਵੇਗਾ ਸੁਰੱਖਿਅਤ ਹੋਵੇਗਾ। 


View this post on Instagram

A post shared by Viral Bhayani (@viralbhayani)


ਪੜ੍ਹੋ : ਬਾਬਿਲ ਖਾਨ ਨੇ ਪਿਤਾ ਦੀ ਬਰਸੀ ਮੌਕੇ ਕੀਤਾ ਅਜਿਹਾ ਚੰਗਾ ਕੰਮ ਹਰ ਪਾਸੇ ਹੋ ਰਹੀਆਂ ਨੇ ਤਰੀਫਾਂ

ਦੱਸ ਦਈਏ ਕਿ ਅਦਾਕਾਰ ਦੇ ਪਿਤਾ ਵੱਲੋਂ ਪੁਲਿਸ ਕੋਲ ਦਿੱਤੀ ਗਈ ਸ਼ਿਕਾਇਤ ਦੇ ਮੁਤਾਬਕ ਗੁਰਚਰਨ ਸਿੰਘ ਆਪਣੇ ਦਿੱਲੀ ਵਿੱਚ ਸਥਿਤ ਘਰ ਤੋਂ ਮੁੰਬਈ ਲਈ ਨਿਕਲੇ ਸਨ ਪਰ ਲਗਾਤਾਰ ਇੱਕ ਹਫ਼ਤਾ ਬੀਤ ਜਾਣ ਮਗਰੋਂ ਵੀ ਉਹ ਨਾਂ ਤਾਂ ਮੁੰਬਈ ਪਹੁੰਚੇ ਤੇ ਨਾਂ ਹੀ ਆਪਣੇ ਘਰ ਦਿੱਲੀ ਪਹੁੰਚੇ। ਪੁਲਿਸ ਵੱਲੋਂ ਅਦਾਕਾਰ ਦੀ ਭਾਲ ਜਾਰੀ ਹੈ। 


Related Post