ਸੁਪਰਹਿੱਟ ਫ਼ਿਲਮਾਂ ‘ਚ ਕੰਮ ਕੀਤਾ ਸੀ ਇਸ ਅਦਾਕਾਰਾ ਨੇ, 14 ਸਾਲ ਬਾਅਦ ਇਸ ਤਰ੍ਹਾਂ ਦੀ ਦਿਖਾਈ ਦਿੰਦੀ ਹੈ ਅਦਾਕਾਰਾ

By  Shaminder February 17th 2024 03:36 PM

ਬਾਲੀਵੁੱਡ  ‘ਚ ਆਏ ਦਿਨ ਕਿਸੇ ਨਾ ਕਿਸੇ ਨਵੇਂ ਕਲਾਕਾਰ ਦੀ ਐਂਟਰੀ ਹੋ ਰਹੀ ਹੈ। ਪਰ ਕੁਝ  ਅਜਿਹੇ ਵੀ ਕਲਾਕਾਰ ਹੋਏ ਹਨ ਜਿਨ੍ਹਾਂ ਨੇ ਕੁਝ ਕੁ ਫ਼ਿਲਮਾਂ ‘ਚ ਹੀ ਅਦਾਕਾਰੀ ਕੀਤੀ । ਪਰ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾ ਲਈ ਹੈ। ਅੱਜ ਅਸੀਂ ਇੱਕ ਅਜਿਹੀ ਹੀ ਅਦਾਕਾਰਾ ਦੇ ਬਾਰੇ ਦੱਸਣ ਜਾ ਰਹੇ ਹਾਂ । ਜੋ ਕੁਝ ਕੁ ਫ਼ਿਲਮਾਂ ‘ਚ ਹੀ ਨਜ਼ਰ ਆਈ ਸੀ, ਜਿਸ ਤੋਂ ਬਾਅਦ ਉਹ ਇੰਡਸਟਰੀ ਚੋਂ ਗਾਇਬ ਜਿਹੀ ਹੋ ਗਈ ਸੀ । ਅਸੀਂ ਗੱਲ ਕਰ ਰਹੇ ਹਾਂ ਲਵ ਆਜ ਕੱਲ੍ਹ ਅਦਾਕਾਰਾ ਗਿਸੋਲੀ ਮੋਟੇਰੋ ਦੀ (Giselli Monteiro)। ਜਿਸ ਨੇ ਇਸ ਫ਼ਿਲਮ ‘ਚ ਹਰਲੀਨ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ ।

Giselli Monteiro 22.jpg

ਹੋਰ ਪੜ੍ਹੋ : ਮੁੰਬਈ ‘ਚ ਕਰਣ ਔਜਲਾ ‘ਵੜਾ ਪਾਵ’ ਦਾ ਮਜ਼ਾ ਲੈਂਦੇ ਹੋਏ ਨਜ਼ਰ ਆਏ, ਵੇਖੋ ਵੀਡੀਓ

ਲਵ ਆਜ ਕੱਲ੍ਹ ਫ਼ਿਲਮ 2009 ‘ਚ ਆਈ ਸੀ । ਜਿਸ ‘ਚ ਸੈਫ ਅਲੀ ਖ਼ਾਨ ਤੇ ਦੀਪਿਕਾ ਪਾਦੂਕੋਣ ਮੁੱਖ ਭੂਮਿਕਾ ‘ਚ ਨਜ਼ਰ ਆਏ ਸਨ ।ਫ਼ਿਲਮ ‘ਚ ਹਰਲੀਨ ਨਾਂਅ ਦੀ ਕੁੜੀ ਨੇ ਆਪਣੀ ਸਾਦਗੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਸੀ। ‘ਲਵ ਆਜ ਕੱਲ’ ਤੋਂ ਬਾਅਦ ਅਦਾਕਾਰਾ ਨੇ 2011 ‘ਚ ਆਈ ਆਲਵੇਜ, ਕਭੀ ਕਭੀ ਅਤੇ  ਇਸ ਤੋਂ ਬਾਅਦ 'ਪ੍ਰਣਾਮ ਵਾਲੇਕੁਮ' ‘ਚ ਵੇਖਿਆ ਗਿਆ ਸੀ।ਪਰ ਇਨ੍ਹਾਂ ਕੁਝ ਕੁ ਫ਼ਿਲਮਾਂ ‘ਚ ਕੰਮ ਕਰਨ ਤੋਂ ਬਾਅਦ ਅਦਾਕਾਰਾ ਫ਼ਿਲਮਾਂ ਚੋਂ ਗਾਇਬ ਜਿਹੀ ਹੋ ਗਈ ਸੀ ।ਲਵ ਆਜ ਕੱਲ੍ਹ ਉਸ ਸਮੇਂ ਹਿੱਟ ਸਾਬਿਤ ਹੋਈ ਸੀ ।

View this post on Instagram

A post shared by Giselli Monteiro (@giselli_monteiro)

 ਫ਼ਿਲਮ ‘ਚ ਰਾਹੁਲ ਖੰਨਾ, ਕਵੀ ਸ਼ਾਸਤਰੀ ਸਣੇ ਕਈ ਕਲਾਕਾਰ ਨਜ਼ਰ ਆਏ ਸਨ ।ਪੈਂਤੀ ਕਰੋੜ ਦੇ ਬਜਟ ‘ਚ ਬਣੀ ਇਸ ਫ਼ਿਲਮ ਨੇ ਇੱਕ ਸੌ ਵੀਹ ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ।ਇਸ ਦੇ ਗਾਣੇ ਅੱਜ ਵੀ ਸੁਣੇ ਜਾਂਦੇ ਹਨ ।

ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਅਦਾਕਾਰਾ 

ਫ਼ਿਲਮ ‘ਲਵ ਆਜ ਕੱਲ੍ਹ’ ਨੁੰ ਕਾਫੀ ਸਾਲ ਹੋ ਗਏ ਹਨ ।ਪਰ ਗਿਸੋਲੀ ਮੋਟੇਰੋ ਅੱਜ ਵੀ ਆਪਣੀ ਸਾਦਗੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਦੀ ਹੈ। ਉਹ ਆਪਣੇ ਬੁਆਏ ਫ੍ਰੈਂਡ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ। 

 

 

Related Post