ਗੋਵਿੰਦਾ ਦੀ ਭਾਣਜੀ ਨੇ ਸਹੁਰੇ ਘਰ ਤੋਂ ਸਾਂਝੀ ਕੀਤੀ ਪਹਿਲੀ ਰਸੋਈ ਦੀ ਤਸਵੀਰ
ਆਰਤੀ ਸਿੰਘ ਨੇ ਆਪਣੀ ਪਹਿਲੀ ਰਸੋਈ ‘ਚ ਹਲਵਾ ਬਣਾਇਆ । ਜੋ ਕਿ ਘਰ ਵਾਲਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ।
ਗੋਵਿੰਦਾ ਦੀ ਭਾਣਜੀ ਆਰਤੀ ਸਿੰਘ (Aarti singh) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਪਹਿਲੀ ਰਸੋਈ, ਮਿਠਾਸ ਅਤੇ ਪਿਆਰ ਦੇ ਨਾਲ ਭਰਪੂਰ’।ਆਰਤੀ ਸਿੰਘ ਨੇ ਆਪਣੀ ਪਹਿਲੀ ਰਸੋਈ ‘ਚ ਹਲਵਾ ਬਣਾਇਆ । ਜੋ ਕਿ ਘਰ ਵਾਲਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ।ਗੋਵਿੰਦਾ ਦੀ ਭਾਣਜੀ ਅਤੇ ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਆਰਤੀ ਇਨ੍ਹੀਂ ਦਿਨੀਂ ਖੂਬ ਚਰਚਾ ‘ਚ ਹੈ। ਆਪਣੀ ਪਹਿਲੀ ਰਸੋਈ ਦੀ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਲਾਲ ਰੰਗ ਦੀ ਸਾੜ੍ਹੀ ‘ਚ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਨਸੀਬ ਨੇ ਦਿਲਜੀਤ ਦੋਸਾਂਝ ਤੇ ਮੈਨੇਜਰ ਸੋਨਾਲੀ ਸਿੰਘ ‘ਤੇ ਸਾਧਿਆ ਨਿਸ਼ਾਨਾ ਤਾਂ ਦਿਲਜੀਤ ਨੇ ਇਸ ਤਰ੍ਹਾਂ ਦਿੱਤਾ ਜਵਾਬ
ਬੀਤੇ ਦਿਨੀਂ ਹੋਇਆ ਵਿਆਹ
ਅਦਾਕਾਰਾ ਆਰਤੀ ਸਿੰਘ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਹੋਇਆ ਹੈ। ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਇਸ ਵਿਆਹ ‘ਚ ਕਪਿਲ ਸ਼ਰਮਾ, ਭਾਰਤੀ ਸਿੰਘ, ਸੁਦੇਸ਼ ਲਹਿਰੀ ਸਣੇ ਕਈ ਸਿਤਾਰੇ ਸ਼ਾਮਿਲ ਹੋਏ ਸਨ ।
ਇਸ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਬਿਪਾਸ਼ਾ ਬਾਸੂ ਆਪਣੇ ਪਤੀ ਦੇ ਨਾਲ ਵਿਆਹ ‘ਚ ਪਹੁੰਚੀ ਸੀ । ਗੋਵਿੰਦਾ ਵੀ ਵਿਆਹ ਦੀਆਂ ਬਾਕੀ ਰਸਮਾਂ ‘ਚ ਤਾਂ ਸ਼ਾਮਿਲ ਨਹੀਂ ਸਨ ਹੋਏ, ਪਰ ਵਿਆਹ ਵਾਲੇ ਦਿਨ ਉਹ ਆਰਤੀ ਨੂੰ ਆਸ਼ੀਰਵਾਦ ਦੇਣ ਦੇ ਲਈ ਪੁੱਜੇ ਸਨ । ਵਿਆਹ ਤੋਂ ਬਾਅਦ ਆਰਤੀ ਆਪਣੇ ਸਹੁਰੇ ਪਰਿਵਾਰ ‘ਚ ਬਹੁਤ ਹੀ ਖੁਸ਼ ਹੈ ਅਤੇ ਸਹੁਰੇ ਪਰਿਵਾਰ ਦੀ ਤਾਰੀਫ ਕਰਦੀ ਨਹੀਂ ਥੱਕ ਰਹੀ।
.