ਭਾਂਜੀ ਆਰਤੀ ਸਿੰਘ ਦਾ ਵਿਆਹ ਅਟੈਂਡ ਕਰਨ ਪੁੱਜੇ ਗੋਵਿੰਦਾ, ਮਾਮੇ ਨੂੰ ਮਿਲੇ ਕੇ ਭਾਵੁਕ ਹੋਏ ਕ੍ਰਿਸ਼ਨਾ ਅਭਿਸ਼ੇਕ

ਮਸ਼ਹੂਰ ਕਾਮੇਡੀਅਨ ਤੇ ਟੀਵੀ ਐਕਟਰ ਕ੍ਰਿਸ਼ਨਾ ਅਭਿਸ਼ੇਕ ਦੇ ਘਰ ਇਨ੍ਹੀਂ ਦਿਨੀਂ ਖੁਸ਼ੀਆਂ ਦਾ ਮਾਹੌਲ ਹੈ, ਕਿਉਂਕਿ ਉਸ ਦੀ ਭੈਣ ਆਰਤੀ ਸਿੰਘ ਦਾ ਵਿਆਹ ਹੈ। ਇਸ ਖਾਸ ਮੌਕੇ ਖੁਸ਼ੀਆਂ ਉਦੋਂ ਹੋਰ ਦੁਗਣੀ ਹੋ ਗਈਆਂ ਜਦੋਂ ਕ੍ਰਿਸ਼ਨਾ ਤੇ ਆਰਤੀ ਦੇ ਮਾਮਾ ਤੇ ਬਾਲੀਵੁੱਡ ਸੁਪਰਸਟਾਰ ਗੋਵਿੰਦ ਵਿਆਹ 'ਚ ਸ਼ਿਰਕਤ ਕਰਨ ਪਹੁੰਚੇ।

By  Pushp Raj April 26th 2024 12:24 PM

Govinda attends Arti Singh wedding : ਮਸ਼ਹੂਰ ਕਾਮੇਡੀਅਨ ਤੇ ਟੀਵੀ ਐਕਟਰ ਕ੍ਰਿਸ਼ਨਾ ਅਭਿਸ਼ੇਕ ਦੇ ਘਰ ਇਨ੍ਹੀਂ ਦਿਨੀਂ ਖੁਸ਼ੀਆਂ ਦਾ ਮਾਹੌਲ ਹੈ, ਕਿਉਂਕਿ ਉਸ ਦੀ ਭੈਣ ਆਰਤੀ ਸਿੰਘ ਦਾ ਵਿਆਹ ਹੈ। ਇਸ ਖਾਸ ਮੌਕੇ ਖੁਸ਼ੀਆਂ ਉਦੋਂ ਹੋਰ ਦੁਗਣੀ ਹੋ ਗਈਆਂ ਜਦੋਂ ਕ੍ਰਿਸ਼ਨਾ ਤੇ ਆਰਤੀ ਦੇ ਮਾਮਾ ਤੇ ਬਾਲੀਵੁੱਡ ਸੁਪਰਸਟਾਰ ਗੋਵਿੰਦ ਵਿਆਹ 'ਚ ਸ਼ਿਰਕਤ ਕਰਨ ਪਹੁੰਚੇ। 

ਜੀ ਹਾਂ ਗੋਵਿੰਦਾ ਆਪਣੇ ਭਾਂਜੇ ਕ੍ਰਿਸ਼ਨਾ ਅਭਿਸ਼ੇਕ ਦੇ ਨਾਲ ਆਪਣੇ ਪਿਛਲੇ  ਵਿਵਾਦਾਂ ਨੂੰ ਭੁੱਲ੍ਹ ਕੇ ਭਾਂਜੀ ਆਰਤੀ ਦੇ ਵਿਆਹ ਵਿੱਚ ਸ਼ਿਰਕਤ ਕਰਨ ਪਹੁੰਚੇ। ਇਸ ਦੌਰਾਨ ਸਾਰੇ ਹੀ ਪਰਿਵਾਰਕ ਮੈਂਬਰ ਕਾਫੀ ਖੁਸ਼ ਨਜ਼ਰ ਆਏ ਤੇ ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। 
View this post on Instagram

A post shared by Viral Bhayani (@viralbhayani)


ਦੱਸ ਦਈਏ ਕਿ ਬਿੱਗ ਬੌਸ ਫੇਮ ਆਰਤੀ ਸਿੰਘ ਨੇ 25 ਅਪ੍ਰੈਲ ਨੂੰ ਬਿਜ਼ਨਸਮੈਨ ਦੀਪਕ ਚੌਹਾਨ ਦੇ ਨਾਲ ਬਹੁਤ ਹੀ ਧੂਮਧਾਮ ਨਾਲ ਵਿਆਹ ਕਰਵਾ ਲਿਆ ਹੈ। ਆਰਤੀ ਦੇ ਵਿਆਹ ਉੱਤੇ ਇੱਕ ਵਾਰ ਫਿਰ ਤੋਂ ਪੂਰਾ ਪਰਿਵਾਰ ਇੱਕਠਾ ਨਜ਼ਰ ਆਇਆ। ਜਿਸ ਵਿੱਚ ਗੋਵਿੰਦਾ ਖਾਸ ਤੌਰ ਉੱਤੇ ਇਸ ਨਵ-ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਪਹੁੰਚੇ।

ਇਸ ਮੌਕੇ ਜਿੱਥੇ ਗੋਵਿੰਦਾ ਬਲੈਕ ਆਊਟਫਿਟ ਵਿੱਚ ਬਹੁਤ ਹੀ ਹੈਂਡਸਮ ਨਜ਼ਰ ਆਏ, ਉੱਥੇ ਕ੍ਰਿਸ਼ਨਾ ਅਭਿਸ਼ੇਕ ਤੇ ਉਨ੍ਹਾਂ ਦੀ ਪਤਨੀ ਤੇ ਬੱਚੇ ਵੀ ਬਹੁਤ ਹੀ ਸਟਾਈਲਿਸ਼ ਲੁੱਕ ਵਿੱਚ ਨਜ਼ਰ ਆਏ। ਮਾਮਾ ਗੋਵਿੰਦਾ ਦੇ ਵਿਆਹ ਵਿੱਚ ਸ਼ਾਮਲ ਹੋਣ ਉੱਤੇ ਕ੍ਰਿਸ਼ਨਾ ਅਭਿਸ਼ੇਕ ਕਾਫੀ ਭਾਵੁਕ ਤੇ ਖੁਸ਼ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨੇ ਪੈਪਰਾਜ਼ੀਸ ਨਾਲ ਗੱਲਬਾਤ ਕਰਦਿਆਂ ਆਪਣੀ ਖੁਸ਼ੀ ਜ਼ਾਹਰ ਕੀਤੀ। 

ਕ੍ਰਿਸ਼ਨਾ ਨੇ ਕਿਹਾ, 'ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ। ਅੱਜ ਮੇਰੀ ਭੈਂਣ ਆਰਤੀ ਤੇ ਸਾਡੇ ਪਰਿਵਾਰ ਲਈ ਬੇਹੱਦ ਖੁਸ਼ੀਆਂ ਭਰਿਆ ਦਿਨ ਹੈ। ਇਹ ਦਿਲ ਦੀ ਗੱਲ ਹੈ , ਸਾਡਾ ਅਜਿਹਾ ਭਾਵਨਾਤਮਕ ਜੁੜਾਵ ਹੈ, ਆਰਤੀ ਦੇ ਨਾਲ-ਨਾਲ ਇਹ ਸਾਡੇ ਲਈ ਵੀ ਵੱਡਾ ਦਿਨ ਹੈ ਕਿ ਮਾਮਾ ਗੋਵਿੰਦਾ ਜੀ ਆਏ। ਮੈਂ ਬਹੁਤ ਹੀ ਜ਼ਿਆਦਾ ਖੁਸ਼ ਹਾਂ ਮੇਰੇ ਕੋਲ ਆਪਣੀ ਖੁਸ਼ੀ ਬਿਆਨ ਕਰਨ ਲਈ ਸ਼ਬਦ ਨਹੀਂ ਹਨ। '

View this post on Instagram

A post shared by Instant Bollywood (@instantbollywood)



ਹੋਰ ਪੜ੍ਹੋ : ਸੁਰਿੰਦਰ ਸ਼ਿੰਦਾ ਦੀ ਪੁਰਾਣੀ ਵੀਡੀਓ ਹੋਈ ਵਾਇਰਲ, ਦੱਸਿਆ ਚਮਕੀਲਾ ਨਾਲ ਪਹਿਲੀ ਮੁਲਾਕਾਤ ਦਾ ਕਿੱਸਾ

ਦੱਸਣਯੋਗ ਹੈ ਕਿ ਬੀਤੇ 8 ਸਾਲਾਂ ਤੋਂ ਕ੍ਰਿਸ਼ਨਾ ਅਭਿਸ਼ੇਕ ਤੇ ਉਨ੍ਹਾਂ ਦੇ ਮਾਮਾ ਗੋਵਿੰਦਾ ਵਿਚਾਲੇ ਰਿਸ਼ਤੇ ਚੰਗੇ ਨਹੀਂ ਸਨ। ਕੁਝ ਪਰਿਵਾਰਿਕ ਮਾਮਲਿਆਂ ਦੇ ਚੱਲਦੇ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਗਏ ਸਨ ਤੇ ਕਿਤੇ ਵੀ ਇੱਕਠੇ ਸਪਾਟ ਨਹੀਂ ਹੁੰਦੇ ਸਨ। ਹੁਣ ਕ੍ਰਿਸ਼ਨਾ ਦੀ ਭੈਂਣ ਆਰਤੀ ਦੇ ਵਿਆਹ ਉੱਤੇ ਗੋਵਿੰਦਾ ਦੇ ਪਹੁੰਚਣ ਨਾਲ ਫੈਨਜ਼ ਵੀ ਕਾਫੀ ਖੁਸ਼ ਹੋ ਗਏ ਹਨ ਕਿ ਮਾਮਾ ਤੇ ਭਾਂਜੇ ਮੁੜ ਇੱਕਠੇ ਹੋ ਗਏ ਹਨ। 


Related Post