Good News! ਮਾਂ ਬਣੀ ਇਲਿਆਨਾ ਡੀਕਰੂਜ਼ , ਬੇਟੇ ਦਾ ਰੱਖਿਆ ਅਨੋਖਾ ਨਾਂਅ, ਮਤਲਬ ਜਾਣ ਕੇ ਹੋ ਜਾਓਗੇ ਹੈਰਾਨ
ਮਸ਼ਹੂਰ ਅਦਾਕਾਰਾ ਇਲਿਆਨਾ ਡੀਕਰੂਜ਼ ਨੇ ਬੇਟੇ ਨੂੰ ਜਨਮ ਦਿੱਤਾ ਹੈ ਅਤੇ ਇਸ ਦੀ ਜਾਣਕਾਰੀ ਉਸ ਨੇ ਆਪਣੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਇਲਿਆਨਾ ਡੀਕਰੂਜ਼ ਨੇ ਆਪਣੇ ਨਵਜੰਮੇ ਬੇਟੇ ਦਾ ਚਿਹਰਾ ਵੀ ਦਿਖਾਇਆ ਹੈ ਤੇ ਉਸ ਦੇ ਅਨੋਖੇ ਨਾਂਅ ਬਾਰੇ ਖੁਲਾਸਾ ਵੀ ਕੀਤਾ ਹੈ।
Ileana D'Cruz welcome Baby Boy : ਬਾਲੀਵੁੱਡ ਅਦਾਕਾਰਾ ਇਲਿਆਨਾ ਡੀਕਰੂਜ਼ ਦੇ ਘਰ ਖੁਸ਼ੀ ਨੇ ਦਸਤਕ ਦਿੱਤੀ ਹੈ। ਅਦਾਕਾਰਾ ਮਾਂ ਬਣ ਗਈ ਹੈ। ਉਹ ਮਾਂ ਬਣਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਸੀ ਅਤੇ ਸੋਸ਼ਲ ਮੀਡੀਆ 'ਤੇ ਵੀ ਉਹ ਆਪਣੇ ਪ੍ਰਸ਼ੰਸਕਾਂ ਨਾਲ ਆਪਣੀ ਖੁਸ਼ੀ ਸਾਂਝੀ ਕਰ ਰਹੀ ਸੀ। ਅਦਾਕਾਰਾ ਨੇ ਇਸ ਖਾਸ ਮੌਕੇ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ 'ਚ ਉਨ੍ਹਾਂ ਨੇ ਆਪਣੇ ਬੇਟੇ ਦੀ ਪਹਿਲੀ ਝਲਕ ਵੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਆਪਣੇ ਬੇਟੇ ਦੇ ਨਾਂ ਦਾ ਵੀ ਖੁਲਾਸਾ ਕੀਤਾ ਹੈ।
ਬਰਫੀ ਫੇਮ ਅਦਾਕਾਰਾ ਇਲਿਆਨਾ ਡੀਕਰੂਜ਼ 1 ਅਗਸਤ ਨੂੰ ਮਾਂ ਬਣੀ ਸੀ ਅਤੇ 4 ਦਿਨਾਂ ਬਾਅਦ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।
ਇਲੀਆਨਾ ਡੀ'ਕਰੂਜ਼ ਨੇ ਆਪਣੇ ਬੇਟੇ ਦੀ ਫੋਟੋ ਵੀ ਸ਼ੇਅਰ ਕੀਤੀ ਹੈ। ਫੋਟੋ ਵਿੱਚ ਬੱਚਾ ਸੌਂਦਾ ਹੋਇਆ ਨਜ਼ਰ ਆ ਰਿਹਾ ਹੈ। ਫੋਟੋ 'ਤੇ ਲਿਖਿਆ ਹੈ- 'Introducing Koa Phoenix Dolan। ਜਨਮ 1 ਅਗਸਤ, 2023।'
ਇਸ ਪਿਆਰੇ ਛੋਟੇ ਬੱਚੇ ਨੂੰ ਦੇਖ ਕੇ ਪ੍ਰਸ਼ੰਸਕ ਵੀ ਬਹੁਤ ਖੁਸ਼ ਹਨ ਅਤੇ ਇਸ ਖਾਸ ਮੌਕੇ 'ਤੇ ਅਦਾਕਾਰਾ ਨੂੰ ਵਧਾਈ ਦੇ ਰਹੇ ਹਨ। ਖੁਸ਼ਖਬਰੀ ਨੂੰ ਸਾਂਝਾ ਕਰਨ ਦੇ ਨਾਲ, ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ - ਕੋਈ ਸ਼ਬਦ ਬਿਆਨ ਨਹੀਂ ਕਰ ਸਕਦਾ ਕਿ ਅਸੀਂ ਆਪਣੇ ਪਿਆਰੇ ਬੇਟੇ ਦਾ ਇਸ ਦੁਨੀਆ ਵਿੱਚ ਸਵਾਗਤ ਕਰਨ ਲਈ ਕਿੰਨਾ ਖੁਸ਼ ਹਾਂ। ਮੇਰਾ ਮਨ ਖੁਸ਼ੀ ਨਾਲ ਭਰ ਗਿਆ ਹੈ।
ਅਭਿਨੇਤਰੀ ਕੋਲ ਇਹ ਬੱਚਾ ਉਸਦੇ ਮੰਗੇਤਰ ਸੇਬੇਸਟੀਅਨ ਲੌਰੇਂਟ ਮਿਸ਼ੇਲ ਤੋਂ ਹੈ। ਅਦਾਕਾਰਾ ਨੇ ਕੁਝ ਸਮਾਂ ਪਹਿਲਾਂ ਆਪਣੇ ਪਾਰਟਨਰ ਬਾਰੇ ਖੁਲਾਸਾ ਕੀਤਾ ਸੀ ਅਤੇ ਉਸ ਦੀ ਤਸਵੀਰ ਵੀ ਦਿਖਾਈ ਸੀ। ਅਦਾਕਾਰਾ ਬਿਨਾਂ ਵਿਆਹ ਤੋਂ ਮਾਂ ਬਣ ਗਈ ਹੈ। ਇਸ ਖਾਸ ਮੌਕੇ 'ਤੇ ਉਨ੍ਹਾਂ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ। ਬਾਲੀਵੁੱਡ ਅਤੇ ਟੀਵੀ ਇੰਡਸਟਰੀ ਨਾਲ ਜੁੜੇ ਲੋਕ ਵੀ ਅਦਾਕਾਰਾ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ। ਨਰਗਿਸ ਫਾਕਰੀ, ਕਰਨਵੀਰ ਸ਼ਰਮਾ, ਆਥੀਆ ਸ਼ੈੱਟੀ, ਸੋਫੀ ਚੌਧਰੀ ਅਤੇ ਹੁਮਾ ਕੁਰੈਸ਼ੀ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਇਲਿਆਨਾ ਨੂੰ ਵਧਾਈ ਦਿੱਤੀ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੂੰ ਆਖਰੀ ਵਾਰ ਸਾਲ 2021 ਵਿੱਚ ਅਭਿਸ਼ੇਕ ਬੱਚਨ ਦੀ ਫਿਲਮ ਦਿ ਬਿਗ ਬੁੱਲ ਵਿੱਚ ਦੇਖਿਆ ਗਿਆ ਸੀ। ਇਸ ਫਿਲਮ ਤੋਂ ਬਾਅਦ ਉਨ੍ਹਾਂ ਨੇ ਕਈ ਪ੍ਰੋਜੈਕਟਾਂ 'ਤੇ ਕੰਮ ਨਹੀਂ ਕੀਤਾ। ਫਿਲਹਾਲ ਉਹ 'ਅਨਫੇਅਰ ਐਂਡ ਲਵਲੀ' ਨਾਂ ਦੀ ਕਾਮੇਡੀ ਫਿਲਮ ਦਾ ਹਿੱਸਾ ਹੈ, ਜਿਸ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਇਹ ਫਿਲਮ ਸਾਲ 2023 'ਚ ਰਿਲੀਜ਼ ਹੋ ਸਕਦੀ ਹੈ।